ਰੁੱਤ

ਪ੍ਰੋਫੈਸਰ ਗੁਰਮੀਤ ਸਿੰਘ

(ਸਮਾਜ ਵੀਕਲੀ)

ਵੋਟਾਂ ਵਾਲੀ ਲੋਕੋ ਵੇਖੋ ਰੁੱਤ ਆਈ ਹੈ
ਥਾਲੀ ਭੁੱਖਿਆਂ ਅੱਗੇ ਇਨ੍ਹਾਂ ਆਣ ਸਜਾਈ ਹੈ ।

ਟੁੱਕਰ ਦਾ ਇਹ ਸਾਨੂੰ ਲਾਲਚ ਦਿੰਦੇ ਨੇ
ਨਾ ਪੰਜ ਸਾਲ ਜਿਨ੍ਹਾਂ ਨੇ ਸ਼ਕਲ ਵਿਖਾਈ ਹੈ ।

ਲੁੱਟਣ ਵਾਲੇ ਲੋਟੂ ਲੀਡਰ ਵੇਖੋ ਜੀ
ਹਰ ਦਰ ਤੇ ਆ ਕੇ ਅਲਖ ਜਗਾਈ ਹੈ।

ਭਾਲ ਰਹੇ ਨੇ ਵੋਟਾਂ ਪੈਰੀਂ ਡਿੱਗਦੇ ਨੇ
ਹੁਣ ਤਾਂ ਕਹਿੰਦੇ ਸਾਡੀ ਹਾਲ ਦੁਹਾਈ ਹੈ ।

ਸੋਚ ਸਮਝ ਕੇ ਮੀਤ ਸਿੰਹਾਂ ਹੁਣ ਵੋਟਾਂ ਪਾਵਾਂਗੇ
ਲੁੱਟ ਇਨ੍ਹਾਂ ਹੱਥੋਂ ਹੁਣ ਤਕ ਬਹੁਤ ਕਰਾਈ ਹੈ ।(ਸਮਾਜ ਵੀਕਲੀ)

ਅਸਿ. ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ।
9417545100

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਮੀ ਘੜਾਮਾਂ ਦੇ ਗੀਤ ‘ਨਿਆਣੇ’ ਦੀ ਸ਼ੂਟਿੰਗ ਮੁਕੰਮਲ
Next articleਲਤਾ ਮੰਗੇਸ਼ਕਰ