HOME ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ ਕ੍ਰਿਕਟ ਸੀਰੀਜ਼ 3–0 ਨਾਲ ਜਿੱਤੀ।

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ ਕ੍ਰਿਕਟ ਸੀਰੀਜ਼ 3–0 ਨਾਲ ਜਿੱਤੀ।

ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ, ਪੰਜਾਬ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ (ਨਿਲਟ) ਵਿਚਕਾਰ ਤਿੰਨ ਮੈਚਾਂ ਦੀ ਕ੍ਰਿਕਟ ਸੀਰੀਜ਼ ਖੇਡੀ ਗਈ, ਜਿਸ ਵਿੱਚ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ ਇਹ ਸੀਰੀਜ਼ 3–0 ਨਾਲ ਜਿੱਤੀ| ਟੀਮ ਨੇ ਪੂਰੀ ਲੜੀ ਦੌਰਾਨ ਸ਼ਾਨਦਾਰ ਟੀਮ ਵਰਕ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਸਮਾਰੋਹ  ਦੇ ਮੁੱਖ ਮਹਿਮਾਨ ਸੰਦੀਪ ਬੁੱਧੀਰਾਜਾ,ਸਕੱਤਰ ਰੋਪੜ ਕ੍ਰਿਕਟ ਐਸੋਸੀਏਸ਼ਨ ਸਨ। ਇਸ ਸਮਾਗਮ ਵਿੱਚ ਚਾਂਸਲਰ ਨਿਰਮਲ ਸਿੰਘ ਰਿਆਤ, ਵਾਈਸ-ਚਾਂਸਲਰ ਏ.ਐਸ. ਚਾਵਲਾ, ਰਜਿਸਟਰਾਰ ਬੀ.ਐਸ. ਸਤਿਆਲ ਅਤੇ ਸੀਈਓ ਵਿਮਲ ਰਾਏ  ਦੀ ਮੌਜੂਦਗੀ ਵਿੱਚ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਡਾ. ਨਵਨੀਤ ਚੋਪੜਾ,ਡੀਨ ਯੂਨੀਵਰਸਿਟੀ ਸਕੂਲ ਆਫ਼ ਲਿਬਰਲ ਆਰਟਸ, ਸਾਇੰਸਜ਼ ਐਂਡ ਐਜੂਕੇਸ਼ਨ ਨੇ ਆਪਣੀ ਟੀਮ ਮੈਬਰਾਂ ਦੇ ਨਾਲ ਸ਼੍ਰੀਮਤੀ ਰਤਨ ਕੌਰ ਮੁਖੀ ਸਰੀਰਕ ਸਿੱਖਿਆਅਤੇ ਖੇਡਾਂ, ਸ਼੍ਰੀ ਹਰਵਿੰਦਰ ਸਿੰਘ ਏ ਪੀ, ਨੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਵਿੱਚ ਅਗਵਾਈ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleLamrin Tech Skills University won Cricket Match Series.
Next articleਸਿਹਤ ਵਿਭਾਗ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਗੁਣਵੱਤਾਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ