ਲਖੀਮਪੁਰ ਹਿੰਸਾ ਕੇਸ: ਚਾਰ ਮੁਲਜ਼ਮਾਂ ਦਾ ਤਿੰਨ ਦਿਨਾਂ ਪੁਲੀਸ ਰਿਮਾਂਡ

Lakhimpur Kheri violence

ਲਖੀਮਪੁਰ ਖੀਰੀ (ਸਮਾਜ ਵੀਕਲੀ): ਸਥਾਨਕ ਅਦਾਲਤ ਨੇ 3 ਅਕਤੂਬਰ ਨੂੰ ਚਾਰ ਕਿਸਾਨਾਂ ਨੂੰ ਆਪਣੇ ਵਾਹਨਾਂ ਹੇਠ ਦਰੜਨ ਦੇ ਮਾਮਲੇ ’ਚ ਚਾਰ ਮੁਲਜ਼ਮਾਂ ਨੂੰ ਤਿੰਨ ਦਿਨ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਅਦਾਲਤ ਨੇ ਸੁਮਿਤ ਜੈਸਵਾਲ, ਸਤਿਆ ਪ੍ਰਕਾਸ਼ ਤ੍ਰਿਪਾਠੀ ਉਰਫ਼ ਸਤਿਅਮ, ਨੰਦਨ ਸਿੰਘ ਬਿਸ਼ਟ ਅਤੇ ਸ਼ਿਸ਼ੂ ਪਾਲ ਨੂੰ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਸੀ ਜਿਥੋਂ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ, ਅੰਕਿਤ ਦਾਸ, ਲਤੀਫ਼ ਅਤੇ ਸ਼ੇਖਰ ਭਾਰਤੀ ਤੋਂ ਹੋਰ ਜਾਂਚ ਲਈ ਤਿੰਨ ਦਿਨਾਂ ਦੇ ਪੁਲੀਸ ਕਸਟਡੀ ਰਿਮਾਂਡ ਵਾਸਤੇ ਨਵੀਂ ਅਰਜ਼ੀ ਦਾਖ਼ਲ ਕੀਤੀ ਗਈ ਹੈ। ਇਸ ਅਰਜ਼ੀ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਅਮਨ ਸਿੰਘ ਦੇ ਸਾਥੀ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ
Next articleਕੇਂਦਰ ਨੇ ਵਾਨਖੇੜੇ ਨੂੰ ਉਚੇਚੇ ਤੌਰ ’ਤੇ ਐੱਨਸੀਬੀ ਵਿੱਚ ਤਾਿੲਨਾਤ ਕੀਤਾ: ਮਲਿਕ