ਬਾਬਾ ਅਮਨ ਸਿੰਘ ਦੇ ਸਾਥੀ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਜਾਰੀ ਹੋਣ ਮਗਰੋਂ ਵਿਵਾਦਾਂ ਵਿੱਚ ਆਏ ਨਿਹੰਗ ਬਾਬਾ ਅਮਨ ਸਿੰਘ ਦੇ ਇੱਕ ਸਾਥੀ ਨਵੀਨ ਸੰਧੂ ਵੱਲੋਂ ਸਿੰਘੂ ਬਾਰਡਰ ’ਤੇ ਸਥਾਨਕ ਵਿਅਕਤੀ ਨਾਲ ਤਕਰਾਰ ਮਗਰੋਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਕਾਰਨ ਉਸ ਦੀ ਲੱਤ ’ਤੇ ਸੱਟ ਵੱਜੀ। ਸੋਨੀਪਤ ਦੇ ਕੁੰਡਲੀ ਥਾਣੇ ਦੀ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵੀਨ, ਬਾਬਾ ਅਮਨ ਸਿੰਘ ਕੋਲ ਮੰਗਲਵਾਰ ਤੋਂ ਲੰਗਰ ਅਤੇ ਘੋੜਿਆਂ ਦੀ ਸੇਵਾ ਕਰ ਰਿਹਾ ਸੀ। ਪਤਾ ਲੱਗਿਆ ਹੈ ਕਿ ਉਸ ਨੂੰ ਨਿਹੰਗਾਂ ਨੇ ਫੜ ਕੇ ਨਿਹੰਗ ਰਾਜਾ ਰਾਜ ਸਿੰਘ ਤੇ ਹੋਰ ਮੁਖੀਆਂ ਕੋਲ ਲਿਆਂਦਾ ਤੇ ਮੀਡੀਆ ਅੱਗੇ ਪੇਸ਼ ਕੀਤਾ। ਬਾਅਦ ਵਿੱਚ ਬਾਬਾ ਅਮਨ ਸਿੰਘ ਨੇ ਦੱਸਿਆ ਕਿ ਅਪਰੈਲ ਵਿੱਚ ਨਵੀਨ ਸਿੰਘ ਸਜਿਆ ਸੀ। ਉਧਰ ਬਾਬਾ ਰਾਜਾ ਰਾਜ ਸਿੰਘ ਤੇ ਹੋਰ ਮੁਖੀਆਂ ਨੇ ਕਿਹਾ ਕਿ ਇਹ ਨੌਜਵਾਨ ਇੱਥੇ ਕਿਵੇਂ ਆਇਆ, ਇਸ ਦੀ ਜਾਂਚ ਕੀਤੀ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਅਮਨ ਸਿੰਘ ਖ਼ਿਲਾਫ਼ ਹੋਰ ਨਿਹੰਗਾਂ ਦੀ ਸੁਰ ਤਿੱਖੀ ਹੋਈ
Next articleਲਖੀਮਪੁਰ ਹਿੰਸਾ ਕੇਸ: ਚਾਰ ਮੁਲਜ਼ਮਾਂ ਦਾ ਤਿੰਨ ਦਿਨਾਂ ਪੁਲੀਸ ਰਿਮਾਂਡ