ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਹਾਰਾਜ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਤੀਜੇ ਗੱਦੀਨਸ਼ੀਨ ਬ੍ਰਹਮਲੀਨ ਸਤਿਗੁਰੂ ਬ੍ਰਹਮਾ ਨੰਦ ਜੀ ਭੂਰੀਵਾਲਿਆ ਦੇ 23ਵੇਂ ਨਿਰਵਾਣ ਦਿਵਸ ਸਬੰਧੀ ਤਿੰਨ ਰੋਜ਼ਾ ਸੰਤ ਸਮਾਗਮ ਮੋਜੂਦਾ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਮਿਤੀ 29, 30 ਅਪ੍ਰੈਲ ਤੇ 1ਮਈ ਨੂੰ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਤਿੰਨ ਰੋਜ਼ਾ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਮੁੱਚੇ ਅਧਿਕਾਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਵਿਸ਼ੇਸ਼ ਤੋਰ ‘ਤੇ ਪਹੁੰਚੇ। ਇਸ ਮੋਕੇ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਅਪ੍ਰੈਲ ਨੂੰ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਜਗਤ ਗੁਰੂ ਬਾਬਾ ਗਰੀਬਦਾਸ ਜੀ ਦੀ ਰਚਿਤ ਬਾਣੀ ਦੇ ਪਾਠ ਪ੍ਰਕਾਸ਼ ਆਰੰਭ ਕਰਨਗੇ। 30 ਅਪ੍ਰੈਲ ਨੂੰ ਮੱਧ ਦੀ ਬਾਣੀ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਸਤਿਗੁਰੂ ਮਹਾਰਾਜ ਬ੍ਰਹਮਾ ਨੰਦ ਜੀ ਭੂਰੀਵਾਲਿਆਂ ਦੀ ਯਾਦ ਨੂੰ ਸਮਰਪਿਤ ਪੀ ਜੀ ਆਈ ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੀ ਬਲੱਡ ਬੈਂਕ ਟੀਮ ਦੇ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਤੇ ਨਾਲ ਹੋਮਿਉਪੈਥਿਕ,ਐਲੋਪੈਥਿਕ ਕੈਂਪ ਲਗਾਇਆ ਜਾਵੇਗਾ। ਸਮਾਗਮ ਦੇ ਅੰਤਿਮ ਦਿਨ 1 ਮਈ ਨੂੰ ਚੱਲ ਰਹੀ ਬਾਣੀ ਦੇ ਸੰਪੂਰਨ ਪਾਠ ਦੇ ਭੋਗ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਵੱਲੋਂ ਪਾਏ ਜਾਣਗੇ। ਉਪਰੰਤ ਸਮਾਗਮ ਦੇ ਦੋਰਾਨ ਰੋਜ਼ਾਨਾ ਰਾਤ ਸਮੇਂ ਸੰਧਿਆ ਆਰਤੀ ਤੇ ਹੋਰ ਸੰਪਰਦਾਇ ਤੋ ਪਹੁੰਚ ਰਹੇ ਸੰਤ ਮਹਾਂਪੁਰਸ਼ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਤੇ ਸਤਿਸੰਗ ਦੇ ਜ਼ਰੀਏ ਸੰਗਤ ਤੇ ਅੰਮ੍ਰਿਤ ਵਰਖਾ ਕਰਨਗੇ। ਇਸ ਮੋਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਡਾ. ਮਹਿਤਾਬ ਸਿੰਘ, ਅਸ਼ੋਕ ਕਟਾਰੀਆ, ਏ ਡੀ ਸੀ ਰਾਜੀਵ ਵਰਮਾ, ਡੀ ਐਸ ਪੀ ਬਲਾਚੌਰ ਸ਼ਾਮ ਸੁੰਦਰ, ਥਾਣਾ ਮੁਖੀ ਸਤਨਾਮ ਸਿੰਘ ਪੋਜੇਵਾਲ,ਐਕਸੀਅਨ ਬਿਜਲੀ ਵਿਭਾਗ ਆਦਿ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।



