(ਸਮਾਜ ਵੀਕਲੀ) ਪੰਜਾਬੀ ਸੰਗੀਤ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ ਹੈ ਕਿ ਪ੍ਰਸਿੱਧ ਗਾਇਕ ਲਾਡੀ ਧਾਲੀਵਾਲ ਅਤੇ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ “ਐਕਸਕਿਊਜ਼ (ਬਹਾਨਾ)” ਆਉਣ ਵਾਲੀ 27 ਅਕਤੂਬਰ 2025 ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦੇ ਬੋਲ ਚੀਮਾ ਗੁਰਜੀਤ ਨੇ ਲਿਖੇ ਹਨ, ਜਦਕਿ ਸੰਗੀਤ ਐਮਰਿਕ ਵੱਲੋਂ ਦਿੱਤਾ ਗਿਆ ਹੈ। ਗੀਤ ਵਿੱਚ ਗੁਰੀ ਤੂਰ ਅਤੇ ਲਵ ਲੰਸ਼ੀ ਨੇ ਫੀਚਰ ਕੀਤਾ ਹੈ। ਇਸ ਪ੍ਰੋਜੈਕਟ ਦੇ ਪ੍ਰੋਡੀਊਸਰ ਕੁਲਵਿੰਦਰ ਬਿੱਟੀ ਹਨ ਅਤੇ ਗੀਤ ਦਾ ਨਿਰਦੇਸ਼ਨ ਬੌਬੀ ਬਾਜਵਾ ਨੇ ਕੀਤਾ ਹੈ। ਇਹ ਗੀਤ ਕੇ.ਬੀ. ਮਿਊਜ਼ਿਕ ਕੰਪਨੀ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ। ਸੰਗੀਤ ਪ੍ਰੇਮੀਆਂ ਦਾ ਕਹਿਣਾ ਹੈ ਕਿ ਲਾਡੀ ਧਾਲੀਵਾਲ ਅਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ਦੇ ਮਿਲਾਪ ਨਾਲ ਇਹ ਗੀਤ ਦਰਸ਼ਕਾਂ ਦੇ ਦਿਲਾਂ ‘ਤੇ ਖਾਸ ਛਾਪ ਛੱਡੇਗਾ।
ਸੁਖਵਿੰਦਰ ਸਿੰਘ ਹੈਪੀ
ਮੋਰਿੰਡਾ
9417820000
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



