HOME *ਸਤਨਾਮ ਜਲਾਲਪੁਰ ਨੇ ਪਨਿਆਲੀ ਕਲਾਂ ਨੂੰ ਧਰਮਸ਼ਾਲਾ ਲਈ ਦਿੱਤੀ ਇੱਕ ਲੱਖ ਰੁਪਏ...

*ਸਤਨਾਮ ਜਲਾਲਪੁਰ ਨੇ ਪਨਿਆਲੀ ਕਲਾਂ ਨੂੰ ਧਰਮਸ਼ਾਲਾ ਲਈ ਦਿੱਤੀ ਇੱਕ ਲੱਖ ਰੁਪਏ ਦੀ ਗਰਾਂਟ।*

3

ਬਲਾਚੌਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸਤਨਾਮ ਜਲਾਲਪੁਰ ਚੇਅਰਮੈਨ ਜਿਲਾ ਯੋਜਨਾ ਬੋਰਡ ਅਤੇ ਜਿਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਇਕ ਲੱਖ ਰੁਪਏ ਦੀ ਗਰਾਂਟ ਪਨਿਆਲੀ ਕਲਾਂ ਦੀ ਪੰਚਾਇਤ ਨੂੰ ਦਿੱਤੀ। ਇਹ ਗਰਾਂਟ ਗ੍ਰਾਮ ਪੰਚਾਇਤ ਵੱਲੋਂ ਧਰਮਸ਼ਾਲਾ ਦੀ ਉਸਾਰੀ ਕਰਨ ਲਈ ਦਿੱਤੀ ਗਈ ਹੈ। ਪਿੰਡ ਦੀ ਪੰਚਾਇਤ ਅਤੇ ਲੋਕਾਂ ਨੇ ਪਿੰਡ ਦੀਆਂ ਬਿਜਲੀ ਸਬੰਧੀ ਅਤੇ ਸਕੂਲ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਸਤਨਾਮ ਜਲਾਲਪੁਰ ਨੂੰ ਦੱਸਿਆ, ਜਿਨਾਂ ਨੇ ਇਹਨਾਂ ਦਾ ਹੱਲ ਜਲਦੀ ਕਰਨ ਲਈ ਵਿਸ਼ਵਾਸ ਦਵਾਇਆ। ਸਤਨਾਮ ਜਲਾਲਪੁਰ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਸੜਕਾਂ ਦਾ ਕੰਮ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ ਅਤੇ ਇਸੇ ਤਰ੍ਹਾਂ ਖੇਡ ਗਰਾਊਂਡਾਂ ਦਾ ਕੰਮ ਵੀ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਬਲਾਚੌਰ ਵਿੱਚ 35 ਖੇਡ ਗਰਾਉਂਡਾਂ ਦੇ ਲਈ ਸਰਕਾਰ ਨੇ ਸਾਢੇ ਗਿਆਰਾਂ ਕਰੋੜ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਹੈ। ਇਸ ਸਮੇਂ ਉਹਨਾਂ ਨਾਲ ਬਲਾਕ ਪ੍ਰਧਾਨ ਨਰੇਸ਼ ਕੁਮਾਰ ਅਤੇ ਬਲਵੀਰ ਸਿੰਘ ਤੋਂ ਇਲਾਵਾ ਅਵਤਾਰ ਸਿੰਘ ਸਰਪੰਚ, ਹਰਨੇਕ ਸਿੰਘ ਪੰਚ, ਮੱਖਣ ਸਿੰਘ ਪੰਚ, ਜੁਝਾਰ ਸਿੰਘ ਪੰਚ, ਦਲਜੀਤ ਸਿੰਘ ਪੰਚ,  ਕੁਲਵੀਰ ਸਿੰਘ ਮਾਨ, ਪਾਖਰ ਸਿੰਘ ਮਾਨ, ਜੋਰਾ ਸਿੰਘ ਸੋਹਣ ਸਿੰਘ ਪ੍ਰਧਾਨ,  ਅਵਤਾਰ ਸਿੰਘ ਗ੍ਰੰਥੀ, ਭਾਰਾ ਸਿੰਘ, ਕਸ਼ਮੀਰ ਸਿੰਘ, ਸੰਤੋਖ ਸਿੰਘ ਹਾਜਰੀ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਸ. ਡੀ. ਕਾਲਜ ਦੀ ‘ਲਘੂ ਫ਼ਿਲਮ’ ਨੇ ਖ਼ੇਤਰੀ ਯੁਵਕ ਮੇਲੇ ‘ਚ ਲਗਾਤਰ ਚੌਥੀ ਵਾਰ ਕਾਇਮ ਰੱਖਿਆ ਦਬਦਬਾ
Next articleਲਾਡੀ ਧਾਲੀਵਾਲ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ “ਐਕਸਕਿਊਜ਼” (ਬਹਾਨਾ) 27 ਅਕਤੂਬਰ ਨੂੰ ਹੋਵੇਗਾ ਰਿਲੀਜ਼