(ਸਮਾਜ ਵੀਕਲੀ)

1. ਕੋਈ ਵੀ ਬਿਨਾਂ ਕਿਸੇ ਕਾਰਨ ਤੋਂ ਕਿਸੇ ਨੂੰ ਮੁਫਤ ਵਿੱਚ ਪੈਸੇ/ ਧਨ/ ਰੁਪਏ ਜਾਂ ਕੋਈ ਹੋਰ ਵਸਤੂ ਨਹੀਂ ਦਿੰਦਾ। ਇਸ ਲਈ ਜੇਕਰ ਅਜਿਹਾ ਤੁਹਾਨੂੰ ਕੋਈ ਮੌਕਾ ਮਿਲੇ ਤਾਂ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
2. ਲਾਲਚ ਵਿੱਚ ਆ ਕੇ ਜਾਂ ਮੁਫ਼ਤ ਦਾ ਭੋਜਨ ਕਦੇ ਵੀ ਲੋੜ ਤੋਂ ਵੱਧ ਗ੍ਰਹਿਣ ਨਹੀਂ ਕਰਨਾ ਚਾਹੀਦਾ।
3. ਵਧੀਆ ਤੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵਾਲ਼ੀਆਂ ਪੁਸਤਕਾਂ ਅਤੇ ਚੰਗਾ ਸਾਹਿਤ ਜ਼ਰੂਰ ਪੜ੍ਹਦੇ ਰਹਿਣਾ ਚਾਹੀਦਾ ਹੈ।
4. ਮਨ ਦੀਆਂ ਭਾਵਨਾਵਾਂ ਨੂੰ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ ।
5. ਪਰਾਏ ਧਨ ਅਤੇ ਪਰਾਏ ਤਨ ਤੋਂ ਆਪਣੇ – ਆਪ ਨੂੰ ਬਚਾਉਣਾ ਚਾਹੀਦਾ ਹੈ। ਇਹ ਬਰਬਾਦੀ ਦਾ ਕਾਰਨ ਬਣ ਸਕਦੇ ਹਨ।
6. ਕਿਸੇ ਦੀ ਬਦ – ਦੁਆ ਲੈਣ ਤੋਂ ਬਚਣਾ ਚਾਹੀਦਾ ਹੈ।
7. ਵਾਹਨ ਹਮੇਸ਼ਾ ਹੌਲ਼ੀ / ਧੀਮੀ / ਘੱਟ ਰਫ਼ਤਾਰ ਨਾਲ਼ ਚਲਾਉਣਾ ਚਾਹੀਦਾ ਹੈ।
8. ਹਰ ਦਿਨ – ਤਿਓਹਾਰ ਨੂੰ ਵਾਤਾਵਰਨ – ਹਿਤੈਸ਼ੀ ਬਣ ਕੇ ਮਨਾਉਣਾ ਚਾਹੀਦਾ ਹੈ।
9. ਕਦੇ ਵੀ ਆਪਣੇ ਅਧਿਆਪਕਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ।
10. ਪਰਮਾਤਮਾ ‘ਤੇ ਹਮੇਸ਼ਾ ਵਿਸ਼ਵਾਸ ਰੱਖਣਾ ਚਾਹੀਦਾ ਹੈ।
11. ਕਦੇ ਵੀ ਆਤਮ – ਹੱਤਿਆ ਨਹੀਂ ਕਰਨੀ ਚਾਹੀਦੀ। ਇਹ ਮਾਨਵ ਜੀਵਨ ਦੀ ਬਹੁਤ ਵੱਡੀ ਤ੍ਰਾਸਦੀ ਹੈ।
12. ਹਮੇਸ਼ਾ ਸੱਚ ਦੇ ਰਾਹ ‘ਤੇ ਚੱਲ ਕੇ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ।
13. ਚੋਰੀ ਅਤੇ ਹੱਦ ਤੋਂ ਵੱਧ ਚਲਾਕੀ ਤੋਂ ਬਚਣਾ ਚਾਹੀਦਾ ਹੈ।
14. ਆਪਣਾ ਜੀਵਨ ਪਰਮਸੱਤਾ ਪਰਮਾਤਮਾ ਅੱਗੇ ਸਮਰਪਿਤ ਕਰ ਦੇਣਾ ਚਾਹੀਦਾ ਹੈ।
15. ਜ਼ਿੰਦਗੀ ‘ਚ ਸਾਨੂੰ ਸਭ ਧਰਮਾਂ ਅਤੇ ਧਾਰਮਿਕ ਅਸਥਾਨਾਂ ਦਾ ਹਮੇਸ਼ਾਂ ਸਤਿਕਾਰ ਕਰਨਾ ਚਾਹੀਦਾ ਹੈ ਤੇ ਉੱਥੇ ਜਾ ਕੇ ਆਸ਼ੀਰਵਾਦ ਲੈਂਦੇ ਰਹਿਣਾ ਚਾਹੀਦਾ ਹੈ।
16. ਰਾਤ ਨੂੰ ਸੌਣ ਤੋਂ ਪਹਿਲਾਂ ਦੰਦ ਜ਼ਰੂਰ ਸਾਫ਼ ਕਰਨੇ ਚਾਹੀਦੇ ਹਨ।
17. ਕੁਦਰਤ ਅਤੇ ਕੁਦਰਤੀ ਵਸਤੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
18. ਆਪਣੇ ਅਤੇ ਆਪਣੇ ਪਰਿਵਾਰ ‘ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।
19. ਜਦੋਂ ਵੀ ਇੱਛਾ ਹੋਵੇ ਤਾਂ ਜੀਵ – ਜੰਤੂਆਂ ਤੇ ਪੰਛੀਆਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਇਨ੍ਹਾਂ ਦੀਆਂ ਦੁਆਵਾਂ ਕਦੇ ਵਿਅਰਥ ਨਹੀਂ ਜਾਂਦੀਆਂ।
20. ਮਾਸ , ਅੰਡੇ , ਸ਼ਰਾਬ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ।
21. ਜ਼ਿੰਦਗੀ ‘ਚ ਭਾਵੇਂ ਕਿੰਨਾ ਵੀ ਧਨ , ਪ੍ਰਸਿੱਧੀ ਤੇ ਪਾਵਰ ਮਿਲ਼ ਜਾਵੇ , ਕਦੇ ਇਸਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ; ਕਿਉਂਕਿ ਇਹ ਸਭ ਅਸਥਾਈ ਹੁੰਦੇ ਹਨ।
22. ਆਪਣਾ ਸਮਾਂ , ਧਨ , ਊਰਜਾ , ਸੋਚ , ਸ਼ਕਤੀ ਤੇ ਬੁੱਧੀ ਹਮੇਸ਼ਾ ਕਿਸੇ ਚੰਗੇ ਪਾਸੇ ਲਗਾਈ ਰੱਖਣੀ ਚਾਹੀਦੀ ਹੈ।
23. ਲੋੜ ਤੋਂ ਵਧੇਰੇ ਖਾਧਾਂ ਤੇ ਕੀਟ – ਨਾਸ਼ਕਾਂ ਦੀ ਵਰਤੋਂ ਮਾਨਵ ਤੇ ਜੀਵ – ਜੰਤੂਆਂ ਦੇ ਹਿੱਤ ਵਿੱਚ ਨਹੀਂ ਹੁੰਦੀ , ਇਸ ਲਈ ਇਨ੍ਹਾਂ ਦੀ ਵਰਤੋਂ ਕੇਵਲ ਲੋੜ ਅਨੁਸਾਰ ਤੇ ਮਾਹਿਰਾਂ ਦੀ ਸਲਾਹ ਅਨੁਸਾਰ ਕਰਨੀ ਚਾਹੀਦੀ ਹੈ।
24. ਵਰਖਾ ਦੇ ਪਾਣੀ ਨੂੰ ਸੰਭਾਲਣ ਲਈ ਯਥਾਸੰਭਵ ਉਪਰਾਲੇ ਕਰਨੇ ਚਾਹੀਦੇ ਹਨ।
25. ਸਾਦਾ ਜੀਵਨ ਜਿਉਣਾ ਚਾਹੀਦਾ ਹੈ। ਇਹ ਸਭ ਦੇ ਭਲੇ ਤੇ ਹਿੱਤ ਵਿੱਚ ਹੁੰਦਾ ਹੈ।
26. ਵਾਹਨਾਂ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ।
27. ਜ਼ਿੰਦਗੀ ‘ਚ ਪੈਦਲ ਚੱਲਣ ਦੀ ਆਦਤ ਪਾਉਣੀ ਚਾਹੀਦੀ ਹੈ।
28. ਹੋ ਸਕੇ ਤਾਂ ਸਾਈਕਲ ਦੀ ਵਰਤੋਂ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ।
29. ਛੋਟੇ ਬੱਚਿਆਂ ਤੇ ਬਜ਼ੁਰਗਾਂ ਨਾਲ਼ ਹਮੇਸ਼ਾ ਪਿਆਰ ਤੇ ਨਿਮਰਤਾ ਨਾਲ਼ ਪੇਸ਼ ਆਉਣਾ ਚਾਹੀਦਾ ਹੈ।
30. ਜਿੱਥੋਂ ਤੱਕ ਹੋ ਸਕੇ ਕਿਸੇ ਦਾ ਦਿਲ ਦੁਖਾਉਣ ਤੋਂ ਬਚਣਾ ਚਾਹੀਦਾ ਹੈ।
ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
9478561356



