ਅੰਧ ਭਗਤੀ ਵਾਲਾ ਚਸ਼ਮਾ

ਗਿੰਦਾ ਸਿੱਧੂ ਗਿੰਦਾ ਸਿੱਧੂ

(ਸਮਾਜ ਵੀਕਲੀ)

ਸਾਧਾਂ ਦੇ ਡੇਰਿਆਂ ਤੇ ਜੋ ਭਰੀਆ ਚੌਕੀਆਂ,
ਕੀਤਾ   ਸਮਾਂ   ਖਰਾਬ   ਆਈਆਂ   ਨਾ   ਕਿਸੇ   ਕੰਮ।
ਵਿਹਲੜ ਬਾਬੇ ਲੈਣ ਨਜ਼ਾਰੇ ਕਰਦੇ ਇਹ ਪਖੰਡ,
ਪਾ ਚੱਕਰਾਂ ਵਿਚ ਜ਼ਨਾਨੀਆਂ ਇਹਨਾਂ ਲਈਆਂ ਨੇ ਥੰਮ।
ਲੋਕਾਂ ਦੇ ਸਿਰ ਤੋਂ ਵੱਡੇ ਵੱਡੇ ਡੇਰੇ ਬਣਾਏ,
ਨਾਲੇ   ਵਰਤਿਆ  ਕਈਆ   ਦਾ   ਇਹਨਾਂ   ਚੰਮ।
 ਲੋਕ ਫੇਰ ਵੀ ਭੱਜ ਭੱਜ ਜਾਣ ਡੇਰੇ ਨੂੰ,
  ਪਤਾ  ਨਹੀਂ  ਰਹੇ  ਕਿਓ  ਨਹੀਂ  ਹੰਭ।
ਸਾਰਾ ਦਿਨ ਇਹ ਪੂਜਾ ਵਾਲਾ ਕਰਦੇ ਨਾਟਕ,
ਰਾਤ ਨੂੰ ਬੀਬੀਆਂ  ਨਾਲ ਬੈਠ  ਕੇ  ਪੀਂਦੇ  ਰੰਮ।
ਕਹਿੰਦੇ ਭਗਤਾ ਜੇ ਜਾਣਾ ਤੂੰ ਸਵਰਗਾ ਨੂੰ,
ਅੱਖਾਂ ਮੀਟ ਕੇ ਭਗਤੀ ਵਾਲਾ ਲਾ ਦੇ ਪੂਰਾ ਦਮ।
ਗਿੰਦਿਆ ਇਹਨਾਂ ਵਰਤਿਆ ਲੋਕਾਂ ਨੂੰ,
ਪਰ  ਅੰਧ   ਭਗਤ   ਨਾ   ਸਮਝੇ  ਲੰਮ  ਸਲੰਮ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 6239331711

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕਬੱਡੀ ਕਮੈਂਟਰੀ ਦੇ ਖੇਤਰ ਦਾ ਬਾਬਾ ਬੋਹੜ ਪ੍ਰੋ ਮੱਖਣ ਸਿੰਘ ਹਕੀਮਪੁਰ 
Next articleਕਿਰਤੀ