ਕੁਲਦੀਪ ਸਿੰਘ ਨੇ ਸੈਂਟਰ ਹੈੱਡ ਟੀਚਰ ਵਜੋਂ ਆਪਣਾ ਅਹੁਦਾ ਸੰਭਾਲਿਆ

ਕੁਲਦੀਪ ਸਿੰਘ ਸੈਂਟਰ ਹੈੱਡ ਟੀਚਰ ਦਾ ਅਹੁਦਾ ਸੰਭਾਲਦੇ ਹੋਏ

ਕਲੱਸਟਰ ਦੇ ਸਮੂਹ ਅਧਿਆਪਕਾਂ ਨਾਲ ਮਿਲ ਕੇ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਆਪਣੀ ਸੇਵਾ-ਕੁਲਦੀਪ ਸਿੰਘ

ਕਪੂਰਥਲਾ (ਕੌੜਾ)-ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਨਾਨੋ ਮੱਲ੍ਹੀਆਂ ਤੋਂ ਹੈੱਡ ਟੀਚਰ ਕੁਲਦੀਪ ਸਿੰਘ ਨੇ ਪੱਦਉਨਤ ਹੋ ਕੇ ਸਰਕਾਰੀ ਐਲੀਮੈਂਟਰੀ ਸਕੂਲ ਮੁਹੱਬਲੀਪੁਰ ਵਿਖੇ ਬਤੌਰ ਸੈਂਟਰ ਹੈੱਡ ਟੀਚਰ ਆਪਣਾ ਅਹੁਦਾ ਸੰਭਾਲਿਆ ਹੈ। ਅਹੁਦਾ ਸੰਭਾਲਣ ਮੌਕੇ ਪਦ ਉਨਤ ਹੋਏ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਦਾ ਕਲੱਸਟਰ ਮੁਹੱਬਲਪੁਰ ਦੇ ਸਮੂਹ ਅਧਿਆਪਕਾਂ ਦੁਆਰਾ ਜ਼ੋਰਦਾਰ ਸਵਾਗਤ ਕੀਤਾ ਗਿਆ ।ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ, ਬਲਾਕ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ , ਨਰਿੰਦਰ ਸਿੰਘ ਸਾਬਕਾ ਸੀ ਆਈ ਡੀ ਇੰਸਪੈਕਟਰ ,ਬਲਵਿੰਦਰ ਸਿੰਘ ਸੀ ਐੱਚ ਟੀ , ਦਲਜੀਤ ਸਿੰਘ ਜੰਮੂ ਹੈੱਡ ਟੀਚਰ, ਬੀ ਐਮ ਟੀ ਹਰਮਿੰਦਰ ਸਿੰਘ ਜੋਸਨ ,ਬੀ ਐਮ ਟੀ ਰਾਜੂ ਜੈਨਪੁਰੀ, ਬਰਿੰਦਰ ਸਿੰਘ ਮਾਨ ,ਅਜੈ ਕੁਮਾਰ ਗੁਪਤਾ, ਕਮਲਜੀਤ ਸਿੰਘ,ਰਾਜ ਕੁਮਾਰ ਸੀ ਐੱਚ ਟੀ, ਸੁਖਚੈਨ ਸਿੰਘ ਬੱਧਣ, ਸਰਬਜੀਤ ਸਿੰਘ ਖਿੰਡਾ, ਹੈੱਡ ਟੀਚਰ ਹਰਜਿੰਦਰ ਸਿੰਘ ਢੋਟ , ਕੰਵਲਪ੍ਰੀਤ ਸਿੰਘ ਆਦਿ ਸਮੂਹ ਅਧਿਆਪਕਾਂ ਨੇ ਗੁਲਦਸਤੇ ਤੇ ਫੁੱਲ ਮਾਲਾ ਪਹਿਨਾ ਕੇ ਕੁਲਦੀਪ ਸਿੰਘ ਸੈਂਟਰ ਹੈੱਡ ਟੀਚਰ ਨੂੰ ਜੀ ਆਇਆਂ ਆਖਿਆ ।
ਅਹੁਦਾ ਸੰਭਾਲਣ ਉਪਰੰਤ ਨਵ ਨਿਯੁਕਤ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਨੇ ਕਿਹਾ ਵਿਭਾਗ ਦੁਆਰਾ ਉਨ੍ਹਾਂ ਨੂੰ ਜੋ ਵੀ ਜਿੰਮੇਵਾਰੀ ਸੌਪੀ ਗਈ ਹੈ। ਉਸ ਨੂੰ ਸਮੂਹ ਕਲੱਸਟਰ ਦੇ ਅਧਿਆਪਕਾਂ ਨਾਲ ਮਿਲ ਕੇ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ , ਤੇ ਕਲੱਸਟਰ ਨੂੰ ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਰਾਜ ਪੱਧਰ ਤੇ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕਰਨਗੇ। ਕੁਲਦੀਪ ਸਿੰਘ ਸੈਂਟਰ ਹੈੱਡ ਟੀਚਰ ਦੇ ਅਹੁਦਾ ਸੰਭਾਲਣ ਸਮੇਂ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਬਲਾਕ ਸਿੱਖਿਆ ਅਧਿਕਾਰੀ ,ਰਾਜੇਸ਼ ਕੁਮਾਰ,ਸੁਖਚੈਨ ਸਿੰਘ ਬੱਧਣ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਤੇ ਬੀ ਐਮ ਟੀ ਹਰਮਿੰਦਰ ਸਿੰਘ ਜੋਸਨ, ਅਜੈ ਕੁਮਾਰ ਗੁਪਤਾ ,
ਬੀ ਐੱਮ ਟੀ ਰਾਜੂ ਜੈਨਪੁਰੀ, ਹੈੱਡ ਟੀਚਰ ਦਲਜੀਤ ਸਿੰਘ ਜੰਮੂ,ਬਰਿੰਦਰ ਸਿੰਘ ਮਾਨ,ਰਾਜ ਕੁਮਾਰ ਸੀ ਐੱਚ ਟੀ, ਸੁਖਚੈਨ ਸਿੰਘ ਬੱਧਣ ਸਰਬਜੀਤ ਸਿੰਘ ਖਿੰਡਾ ,ਹੈੱਡ ਟੀਚਰ ਕੁਲਵਿੰਦਰ ਕੌਰ, ਕਮਲਜੀਤ ਸਿੰਘ ਹਰਜਿੰਦਰ ਸਿੰਘ ਢੋਟ ਹੈੱਡ ਟੀਚਰ ਕੰਵਲਪ੍ਰੀਤ ਸਿੰਘ,ਅਰੁਣ ਹਾਂਡਾ, ਰਾਜਦੀਪ ਕੌਰ , ਬਿੰਦੂ ਜਸਵਾਲ ਆਦਿ ਸਮੂਹ ਅਧਿਆਪਕ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕਾ ਮਨਦੀਪ ਮੈਂਡੀ ਅਤੇ ਸੁੱਚਾ ਰੰਗੀਲਾ ਲੈ ਕੇ ਹਾਜ਼ਰ ਹੋਏ ਟਰੈਕ “ਛੜਾ”
Next article18 ਦਸੰਬਰ ਨੂੰ ਕਾਂਗਰਸ ਦੀ ਹੋਵੇਗੀ ਨਵੀਂ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ