ਗਾਇਕਾ ਮਨਦੀਪ ਮੈਂਡੀ ਅਤੇ ਸੁੱਚਾ ਰੰਗੀਲਾ ਲੈ ਕੇ ਹਾਜ਼ਰ ਹੋਏ ਟਰੈਕ “ਛੜਾ”

ਜਲੰਧਰ (ਕੁਲਦੀਪ ਚੁੰਬਰ )

(ਸਮਾਜ ਵੀਕਲੀ) ਐੱਸ ਪੀ ਰਿਕਾਰਡਸ ਵੱਲੋਂ ਦੋਆਬੇ ਦੀ ਸੁਪਰਸਟਾਰ ਦੋਗਾਣਾ ਜੋਡ਼ੀ ਮਨਦੀਪ ਮੈਂਡੀ – ਸੁੱਚਾ ਰੰਗੀਲਾ ਦੀ ਫੀਚਰਿੰਗ ਵਿੱਚ “ਛੜਾ” ਟਾਈਟਲ ਹੇਠ ਟਰੈਕ ਰਿਲੀਜ਼ ਕੀਤਾ ਗਿਆ। ਜਿਸ ਨੂੰ
ਗੀਤਕਾਰ ਲਾਡੀ ਠੀਕਰੀਵਾਲ ਨੇ ਕਲਮਬੱਧ ਕੀਤਾ ਤੇ ਇਸ ਦਾ ਮਿਊਜ਼ਿਕ ਅਰਿਗ ਮਿਊਜ਼ਿਕ ਨੇ ਬਾਕਮਾਲ ਤਰੀਕੇ ਨਾਲ ਤਿਆਰ ਕੀਤਾ । ਵੀਡੀਓ ਵਾਇਰਸ ਫ਼ਿਲਮਜ਼ ਵੱਲੋਂ ਰਵਾਇਤੀ ਅੰਦਾਜ਼ ਵਿਚ ਫਿਲਮਾਇਆ ਗਿਆ ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ । ਇਹ ਪ੍ਰੋਜੈਕਟ ਲਾਦਿਨ ਫ਼ਾਜ਼ਿਲਕਾ ਐਂਡ ਸੁੱਚਾ ਚੌਹਾਨ ਦਾ ਹੈ । ਜਿਸ ਵਿਚ ਵਿਸ਼ੇਸ਼ ਤੌਰ ਤੇ ਰਾਜ ਕੁਮਾਰ ਯੂਐਸਏ, ਉਂਕਾਰ ਭੰਡਾਲ, ਬਲਜੀਤ ਸੰਘੇੜਾ ਯੂ ਕੇ , ਜਸ਼ਨ , ਗੀਤਾ ਸ਼ੂਟਰ, ਐੱਮ ਢਿੱਲੋਂ ਦਾ ਧੰਨਵਾਦ ਕੀਤਾ ਗਿਆ ਹੈ । ਅੱਜਕੱਲ੍ਹ ਸੋਸ਼ਲ ਮੀਡੀਆ ਤੇ ਮਨਦੀਪ ਮੈਂਡੀ ਅਤੇ ਸੁੱਚਾ ਰੰਗੀਲਾ “ਛੜਾ ” ਟਰੈਕ ਦੇ ਜ਼ਰੀਏ ਆਪਣੀ ਕਾਫ਼ੀ ਮਕਬੂਲੀਅਤ ਸਰੋਤਿਆਂ ਪਾਸੋਂ ਖੱਟ ਰਹੇ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤ ਬਾਬਾ ਸੇਵਾ ਦਾਸ ਸੀ ਸਾਹਰੀ ਵਾਲੇ ਪਰਉਪਕਾਰੀ ਸੰਤ ਸਨ- ਸੰਤ ਬਲਵੀਰ ਦਾਸ ਜੀ
Next articleਕੁਲਦੀਪ ਸਿੰਘ ਨੇ ਸੈਂਟਰ ਹੈੱਡ ਟੀਚਰ ਵਜੋਂ ਆਪਣਾ ਅਹੁਦਾ ਸੰਭਾਲਿਆ