ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫ਼ਤਰ ਬੰਗਾ ਵਲੋਂ ਬਾਰਾਂਦਰੀ ਬਾਗ ਵਿਖੇ ਚੱਲ ਰਹੀ ਲਾਇਬ੍ਰੇਰੀ ਵਾਸਤੇ ਕਿਤਾਬਾਂ ਭੇਟ ਕੀਤੀਆਂ ਗਈਆlਇਸ ਮੌਕੇ ਲਾਇਬ੍ਰੇਰੀ ਦੇ ਇਨਚਾਰਜ ਮੈਡਮ ਅਨੂਪ ਰਾਣਾ, ਸ੍ਰੀ ਸੰਦੀਪ ਨਈਅਰ, ਸ. ਜਰਨੈਲ ਸਿੰਘ ਜਾ਼ਫਰਪੁਰ, ਸ. ਜਸਵੀਰ ਸਿੰਘ ਮੋਰੋਂ,ਸਰਪੰਚ ਨਿੰਦਰ ਮਾਈਦਿੱਤਾ, ਸ੍ਰੀ ਸ਼ਸੀ਼ ਬਾਲੀ,ਸ੍ਰੀ ਦਲਵੀਰ ਮਾਹੀ ਬੇਗੋਵਾਲ, ਸ੍ਰੀ ਸਤਵਿੰਦਰ ਮਦਾਰਾ, ਸ.ਸੁਖਵੀਰ ਸਿੰਘ ਐਡਵੋਕੇਟ,ਸ.ਅਮਰਜੀਤ ਸਿੰਘ ਧਰਮਕੋਟ ਆਦਿ ਹਾਜ਼ਰ ਸਨlਇਸ ਮੌਕੇ ਜਸਵੀਰ ਸਿੰਘ ਮੋਰੋਂ ਨੇ ਦੱਸਿਆ ਕਿ ਜਨਵਰੀ 2025 ਤੋਂ ਇਹ ਕਿਤਾਬਾਂ ਮੁਫਤ ਦੇਣ ਦੀ ਮੁਹਿੰਮ ਸੁ਼ਰੂ ਕੀਤੀ ਗਈ ਹੈlਜਿਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ lਸਮਰੱਥਾ ਅਨੁਸਾਰ ਹਰ ਮਹੀਨੇ ਸਮਾਗਮਾਂ ਦੌਰਾਨ ਅਤੇ ਸਕੂਲਾਂ ਵਿੱਚ ਜਾ ਕੇ ਕਿਤਾਬਾਂ ਰਾਹੀਂ ਗਿਆਨ ਵੰਡਿਆ ਜਾ ਰਿਹਾ ਹੈ lਜਿਸ ਦੇ ਆਉਣ ਵਾਲੇ ਸਮੇਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



