(ਸਮਾਜ ਵੀਕਲੀ)
(ਠਕ ਠਕ ਠਕ)
ਕੌਣ ?
“ਜੀ, ਚਾਲੇ ‘ਤੇ ਜਾਣੈਂ,nਉੱਥੇ ਲੰਗਰ ਲਾਉਣੈਂ ।”
ਘਰੇ ਕੋਈ ਨਹੀਂ,nਫੇਰ ਆਵੀਂ।
ਦਸਤਕ : (ਠਕ ਠਕ ਠਕ)
ਕੌਣ ?
ਜੀ, ਅਨਾਥ ਆਸ਼ਰਮ ਤੋਂ ਆਏ ਹਾਂ, ਦਾਨ ਦੀ ਪਰਚੀ ਕੱਟਣੀ ਸੀ।’
ਘਰੇ ਕੋਈ ਨਹੀਂ, ਫੇਰ ਆਵੀਂ।
ਉਦਾਸ ਸੋਚ ਆਪਣੇ ਮਨ ‘ਚ ਉਹ ਕਹਿ ਰਿਹਾ ਸੀ, ਸਵੇਰੇ ਸਵੇਰੇ, ਦੋ ਦਾਨ ਸਿਰ ਚੜ੍ਹ ਗਏ !
ਧੁੰਦ ਵੀ ਜ਼ੋਰਾਂ ਦੀ ਪੈ ਰਹੀ ਸੀ।
ਸਰਦੀ ਕਹਿ ਰਹੀ ਸੀ, ਮੈਂ ਅੱਜ ਹੀ ਪੈਣੈਂ।
ਘਰੋਂ ਦੋ ਕੰਬਲ ਚੁੱਕ, ਐਕਟਿਵਾ ਦੇ ਅੱਗੇ ਰੱਖ ਕੇ ਉਹ ਮੇਨ ਸੜਕ ‘ਤੇ ਆ ਗਿਆ, ਪੱਤਝੜ ਵਿਚ ਪੱਤੇ ਗੁਆ ਚੁੱਕੇ, ਦਰਖ਼ਤ ਦੇ ਥੱਲੇ, ਸਰਦੀ ਦੇ ਵਿਚ ਕੁੰਗੜੇ ਪਏ ਆਪਸ ‘ਚ ਗਲਵੱਕੜੀ ਪਾਈ ਪਏ ਬੱਚਿਆਂ ‘ਤੇ ਦੋਵੇਂ ਕੰਬਲ ਪਾ ਦਿੱਤੇ।
ਹੁਣ ਉਸ ਦੇ ਅੰਦਰ ਨਾ ਬਾਹਰ, ਕੋਈ ਦਸਤਕ ਨਹੀਂ ਸੀ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly