ਜੈਸ਼ ਮੁਖੀ ਮਸੂਦ ਅਜ਼ਹਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ

ਲਾਹੌਰ (ਸਮਾਜ ਵੀਕਲੀ) : ਗੁੱਜਰਾਂਵਾਲਾ ਦੀ ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ਨੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅਤਿਵਾਦ ਫੈਲਾਉਣ ਲਈ ਮਾਲੀ ਸਹਾਇਤਾ ਮੁਹੱਈਆ ਕਰਾਉਣ ਅਤੇ ਜਹਾਦੀ ਸਾਹਿਤ ਵੇਚਣ ਦੇ ਕੇਸ ਦੀ ਸੁਣਵਾਈ ਦੌਰਾਨ ਇਹ ਵਾਰੰਟ ਜਾਰੀ ਹੋਏ ਹਨ। ਏਟੀਸੀ ਗੁੱਜਰਾਂਵਾਲਾ ਦੀ ਜੱਜ ਨਤਾਸ਼ਾ ਨਸੀਮ ਸਪਰਾ ਨੇ ਮਸੂਦ ਅਜ਼ਹਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਕਾਊਂਟਰ ਟੈਰਾਰਿਜ਼ਮ ਡਿਪਾਰਟਮੈਂਟ ਨੂੰ ਹਦਾਇਤ ਕੀਤੀ ਕਿ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਜਾਵੇ। ਮੰਨਿਆ ਜਾ ਰਿਹਾ ਹੈ ਕਿ ਅਜ਼ਹਰ ਆਪਣੇ ਜੱਦੀ ਸ਼ਹਿਰ ਬਹਾਵਲਪੁਰ ’ਚ ਸੁਰੱਖਿਅਤ ਟਿਕਾਣੇ ’ਤੇ ਛੁਪਿਆ ਹੋਇਆ ਹੈ।

Previous articleਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੇ ਕਿਹਾ ਕਾਂਗਰਸ ਨੂੰ ਅਲਵਿਦਾ
Next articleਮੁੰਬਈ ਹਮਲੇ ਦੇ ਮਾਸਟਰ ਮਾਈਂਡ ਤੇ ਲਸ਼ਕਰ ਦੇ ਕਮਾਂਡਰ ਲਖਵੀ ਨੂੰ 15 ਸਾਲ ਦੀ ਸਜ਼ਾ