ਨਿਰੋਗੀ ਜੀਵਨ ਤੇ ਲੰਬੀ ਉਮਰ (ਦੂਜਾ ਅੰਕ)

(ਸਮਾਜ ਵੀਕਲੀ)

“ਆਯੁਰਵੈਦ ਅਨੁਸਾਰ ਸਾਡੀ ਦਿਨ ਚਰਿਆ”…

ਆਯੁਰਵੈਦ ਅਨੁਸਾਰ “ਜੈਸਾ ਖਾਓ ਅੰਨ, ਵੈਸਾ ਬਨੇ ਮੰਨ”

ਜਿਹੋ ਜਿਹਾ ਅਸੀ ਖਾਂਦੇ ਹਾਂ ਉਸਦਾ ਅਸਰ ਸਾਡੇ ਮੰਨ ਮਸਤਿਕ ਤੇ ਪੈਂਦਾ ਹੈ ਕੀ ਖਾਈਏ ਕੀ ਨਾ ਖਾਈਏ ਕਿਵੇਂ ਖਾਈਏ ਸਾਡੀ ਦਿਨ ਚਰਿਆ ਕਿਵੇਂ ਦੀ ਹੋਵੇ ਅੱਜ ਇਸ ਤੇ ਵਿਚਾਰ ਕਰਾਗੇ।

ਆਯੁਰਵੈਦ ਅਨੁਸਾਰ ਸਾਡੀ ਦਿਨ ਚਰਿਆ ਕਿਵੇਂ ਦੀ ਹੋਵੇ ਜਿਸ ਨਾਲ ਅਸੀਂ ਤੰਦਰੁਸਤ ਰਹਿ ਸਕੀਏ ਸਾਡੇ ਵੱਡੇ ਵਡੇਰੇ ਰਿਸ਼ੀ ਮੁਨੀ ਆਯੁਰਵੇਦ ਅਨੁਸਾਰ ਹੀ ਆਪਣੀ ਰੋਜ਼ਾਨਾ ਦਿਨ ਚਰਿਆ ਦਾ ਪਾਲਣ ਕਰਦੇ ਸਨ ਅਤੇ ਸੈਕੜੇ ਸਾਲ ਬਿਨਾ ਕਿਸੇ ਬਿਮਾਰੀ ਦੀ ਚਪੇਟ ਵਿੱਚ ਆਏ ਸੋਹਣੀ ਜਿੰਦਗੀ ਜਿਉਂਦੇ ਸਨ ਆਓ ਉਨਾਂ ਖਾਸ ਨਿਯਮਾਂ ਦੀ ਚਰਚਾ ਕਰੀਏ ਆਯੁਰਵੈਦ ਵਿਚ ਇੱਕ ਪੰਛੀ ਦੀ ਜੀਵਨ ਸ਼ੈਲੀ ਜਿਉਣ ਦੀ ਸਿਫਾਰਸ਼ ਕੀਤੀ ਗਈ ਹੈ ਸੂਰਜ ਨਿਕਲਣ ਤੋਂ ਦੋ ਘੰਟੇ ਪਹਿਲਾਂ ਜਾਗਣ ਦੀ ਸਿੱਖਿਆ ਮਿਲਦੀ ਹੈ।ਇੱਕ ਨਵਾਂ ਸੂਰਜ ,ਇੱਕ ਨਵਾਂ ਦਿਨ , ਫੇਰ ਜੀਣ ਦਾ ਇੱਕ ਨਵਾਂ ਮੌਕਾ ਉਮੀਦ ਸਵੇਰ ਦੀ ਸ਼ੁੱਧ ਤਾਜੀ ਹਵਾ ਸਾਡੇ ਮੰਨ ਮਸਤਿਕ ਨੂੰ ਸ਼ੁੱਧ ਕਰਦੀ ਹੈ।ਇਸਦੀ ਸ਼ੁੱਧਤਾ ਸਾਡੇ ਵਿਚਾਰ ਸਾਡੇ ਸ਼ਰੀਰ ਸਾਡੀ ਆਤਮਾ ਨੂੰ ਕੁਦਰਤ ਦੇ ਨੇੜੇ ਲੈਕੇ ਜਾਣ ਦਾ ਬਹੁਤ ਵੜਦਾ ਸਰੋਤ ਹੈ। ਆਪਣੀ ਖਿੜਕੀ ਖੋਲੋ ਮੰਨ ਦੀ ਕਮਰੇ ਦੀ ਸੈਰ ਲਈ ਜਾਓ ਲੰਬੀ ਗਹਿਰੀ ਸਾਹ ਲਵੋ ਤੇ ਅਪਣੇ ਦਿਨ ਦੀ ਸ਼ੁਰੂਆਤ ਊਰਜਾ ਵਾਨ ਮੁਸਕੁਰਾਹਟ ਦੇ ਨਾਲ ਸ਼ੁਰੂ ਕਰੋ।

ਪੁਰਾਣੇ ਸਮੇਂ ਵਿੱਚ ਉੱਠਣ ਤੋਂ ਲੈਕੇ ਸੌਣ ਤਕ ਹਰ ਚੀਜ ਇਕ ਨਿਯਮ ਵਿੱਚ ਹੋਇਆ ਕਰਦੀ ਸੀ। ਜਿਸਦਾ ਪਾਲਣ ਪਰਿਵਾਰ ਦਾ ਹਰ ਸ਼ਖ਼ਸ ਬਾਖੂਬੀ ਕਰਦਾ ਸੀ ਤੇ ਇਸੇ ਲਈ ਉਸ ਜ਼ਮਾਨੇ ਦੇ ਲੋਕ ਕਾਫ਼ੀ ਜਿਆਦਾ ਤੰਦਰੁਸਤ ਤੇ ਫਿੱਟ ਰਹਿੰਦੇ ਸਨ। ਇਸ ਲਈ ਅਗਰ ਤੁਸੀ ਵੀ ਆਪਣੇ ਆਪ ਨੂੰ ਤੰਦਰੁਸਤ ਤੇ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਆਯੁਰਵੇਦ ਅਨੁਸਾਰ ਅਪਣਾ ਜੀਵਨ ਜੀਣਾ ਸ਼ੁਰੂ ਕਰੋ ਜਿਸ ਨਾਲ ਸੈਕੜੇ ਬੀਮਾਰੀਆਂ ਤੁਹਾਡੇ ਤੋ ਕੋਹਾਂ ਦੂਰ ਰਹੇਗੀ।

(1). ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉਠੋ ਅਗਰ ਇਸ ਤਰਾ ਨਹੀਂ ਕਰ ਸਕਦੇ ਤਾਂ ਕੰਮ ਸੇ ਕੰਮ ਸੂਰਜ ਦੇ ਚੜਨ ਨਾਲ ਹੀ ਉੱਠੋ। ਅਗਰ ਤੁਸੀ ਜਲਦੀ ਉਠੋਗੇ ਤਾਂ ਅਪਣੇ ਦਿਨ ਨੂੰ ਚੰਗੀ ਤਰ੍ਹਾਂ ਮੈਂਨੇਜ ਕਰ ਸਕੋਗੇ।

(2). ਸਵੇਰੇ ਉਠਦੇ ਹੀ ਬਿਨਾ ਕੁਰਲੀ ਕਿਤੇ ਦੋ ਗਿਲਾਸ ਬਾਸੀ ਪਾਣੀ, ਜਾ ਕੋਸਾ ਪਾਣੀ ਪੀਓ ।ਇਸ ਤਰਾ ਕਰਨ ਨਾਲ ਸਾਡਾ ਪਾਚਨ ਤੰਤਰ ਸਚਾਰੂ ਰੂਪ ਨਾਲ ਕੰਮ ਕਰੇਗਾ। ਤੇ ਦਿੱਲ ਦਾ ਦੌਰਾ ਪੈਣ ਦਾ ਖਤਰਾ ਘਟੇਗਾ।

(3). ਮੱਲ ਮੂਤਰ ਦਾ ਤਿਆਗ ਕਰੋ..
ਆਯੁਰਵੇਦ ਵਿਚ ਕਿਹਾ ਗਿਆ ਹੈ ਸਵੇਰੇ ਉੱਠ ਦੇ ਆਪਣੀਆਂ ਕੁਦਰਤੀ ਕ੍ਰਿਆਵਾਂ ਜਰੂਰ ਕਰੋ ਜਿਸ ਨਾਲ ਤੁਸੀ ਕਈ ਗੰਭੀਰ ਬੀਮਾਰੀਆਂ ਤੋ ਬਚ ਸਕਦੇ ਹੋ।ਜਿਸ ਨਾਲ ਪੂਰਾ ਦਿਨ ਤੁਹਾਡਾ ਹਲਕਾ ਫੁਲਕਾ ਤੇ ਚੁਸਤ ਦਰੁਸਤ ਰਹੇਗਾ।

(4). ਅਪਣੇ ਦੰਦ ਸਾਫ ਕਰੋ…
ਭਾਰਤੀ ਟੂਥ ਬਰਸ਼ ਨਿੰਮ ਦੀ ਦਾਤਣ ਕਰੋ ਜਿਸ ਨਾਲ ਸਾਡੇ ਦੰਦਾਂ ਦੇ ਮਸੂੜੇ ਮਜ਼ਬੂਤ ਹੁੰਦੇ ਹਨ ਤੇ ਸੋਝ ਜਖਮ ਠੀਕ ਹੁੰਦੇ ਹਨ ਤੇ ਦੰਦ ਲੰਬੇ ਸਮੇਂ ਤਕ ਮਜ਼ਬੂਤ ਸੁੰਦਰ ਤੇ ਸਵਸਥ ਬਣੇ ਰਹਿੰਦੇ ਹਨ।

ਅਗਰ ਬਰੱਸ਼ ਦਾ ਇਸਤੇਮਾਲ ਕਰਦੇ ਹੋ ਤਾਂ ਹਮੇਸ਼ਾ ਨਰਮ ਬਰੱਸ਼ ਚੁਣੋ। ਹੋਲੀ ਹੋਲੀ ਆਰਾਮ ਨਾਲ ਬਰੱਸ਼ ਕਰੋ ਫੇਰ ਜੀਭ ਨੂੰ ਤੇ ਤਾਲੂਏ ਨੂੰ ਵੀ ਬਰੱਸ਼ ਨਾਲ ਸਾਫ ਕਰੋ। ਇਸ ਨਾਲ ਸਾਡੇ ਸਾਡੇ ਮੂੰਹ ਵਿੱਚ ਲਾਰ ਬਣਨੀ ਸ਼ੁਰੂ ਹੁੰਦੀ ਹੈ ਜੌ ਸਾਡੀ ਪਾਚਨ ਕਿਰਿਆ ਵਿਚ ਮਦਦ ਕਰਦੀ ਹੈ।

ਫੇਰ ਕੋਸੇ ਪਾਣੀ ਵਿਚ ਸੇਂਧਾ ਨਮਕ ਪਾ ਗਰਾਰੇ ਕਰੋ ।ਗਰਾਰੇ ਕਰਨ ਨਾਲ ਮਸੂੜੇ ਤੇ ਜਬਾੜੇ ਮਜ਼ਬੂਤ ਹੁੰਦੇ ਹਨ ਤੇ ਅਵਾਜ ਚ ਸੁਧਾਰ ਆਉਂਦਾ ਹੈ। ਸਾਡੇ ਟੋਂਸਿਲ ਮਜ਼ਬੂਤ ਹੁੰਦੇ ਹਨ ਜਿਸ ਨਾਲ ਅਸੀ ਛੋਟੇ ਛੋਟੇ ਰੋਗਾਂ ਤੋਂ ਬਚੇ ਰਹਿੰਦੇ ਹਾਂ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਫੇਰ ਉਂਗਲ ਨਾਲ ਅਪਣੇ ਮਸੂੜਿਆਂ ਦੀ ਮਾਲਿਸ਼ ਕਰੋ ਤਾਂ ਜੌ ਦੰਦਾਂ ਦੀਆਂ ਜੜਾ ਮਜ਼ਬੂਤ ਰਹਿਣ।

(5). ਹਰ ਰੋਜ ਸਵੇਰੇ ਅਪਣੇ ਨੱਕ ਵਿਚ 3 ਤੋਂ 5 ਬੂੰਦਾਂ ਤੇਲ ਦੀਆਂ ਪਾਓ ਇਸ ਨਾਲ ਸਾਈਨਸ ਸਾਫ਼ ਹੁੰਦਾ ਹੈ ਜਿਸ ਨਾਲ ਦ੍ਰਿਸ਼ਟੀ ,ਅਵਾਜ,ਕੰਨ, ਤੇ ਮਾਨਸਿਕਤਾ ਵਿਚ ਸੁਧਾਰ ਹੁੰਦਾ ਹੈ। ਸਾਡੀ ਨੱਕ ਰਹੀ ਸਾਡੇ ਪ੍ਰਾਣ ਨਿਕਲਦੇ ਹਨ ਤੇ ਬੁੱਧੀ ਆਉਂਦੀ ਹੈ। ਅਸੀ ਸਾਹ ਲੈਣ ਸਮੇਂ ਨੱਕ ਰਹੀ ਕਈ ਇਨਫੈਕਸ਼ਨ ਅਪਣੇ ਅੰਦਰ ਲਈ ਜਾਂਦੇ ਹਾਂ । ਨੱਕ ਵਿਚ ਤੇਲ ਪਾਉਣ ਨਾਲ ਧੂੜ ਮਿੱਟੀ ਸਾਡੀ ਸਾਹ ਨਾਲੀ ਫ਼ੇਫ਼ੜਿਆਂ ਤੱਕ ਨਹੀਂ ਪਹੁੰਚਦੀ। ਸਾਨੂੰ ਮਾਸਕ ਤੋ ਛੁਟਕਾਰਾ ਮਿਲ ਸਕਦਾ ਹੈ।

(6). ਮਾਲਿਸ਼…
ਗਰਮ ਤੇਲ ਨਾਲ ਸਿਰ ਤੇ ਸ਼ਰੀਰ ਦੀ ਮਾਲਿਸ਼ ਹਰ ਰੋਜ ਕਰੋ ਮਾਲਿਸ਼ ਨਾਲ ਤਣਾਓ ਦੂਰ ਹੁੰਦਾ ਹੈ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਵਾਲ ਝੜਨੇ ਬੰਦ ਹੋ ਜਾਂਦੇ ਹਨ ਤੇ ਚਮੜੀ ਚਮਕ ਦਰ ਤੇ ਝੁਰੜੀਆਂ ਤੋ ਬਚੀ ਰਹਿੰਦੀ ਹੈ।

(7). ਯੋਗਾ ਕਸਰਤ….
ਆਯੁਰਵੈਦ ਅਨੁਸਾਰ ਸਵੇਰੇ ਦੇ ਨਾਸ਼ਤੇ ਤੋਂ ਪਹਿਲਾ ਖਾਲੀ ਪੇਟ ਸੈਰ, ਕਸਰਤ ਤੇ ਯੋਗਾ ਕਰਨਾ ਚਾਹੀਦਾ। ਜਿਸ ਨਾਲ ਸਾਡੇ ਸ਼ਰੀਰ ਵਿੱਚ ਖੂਨ ਦਾ ਸੰਚਾਰ ਵਧਦਾ ਹੈ ਤੇ ਸ਼ਰੀਰ ਊਰਜਾਵਾਨ ਹੁੰਦਾ ਹੈ। ਲੰਬੇ ਸਾਹ ਲੈਣ ਨਾਲ ਸਾਡੇ ਸ਼ਰੀਰ ਵਿੱਚ ਆਕਸੀਜਨ ਦੀ ਮਾਤਰਾ ਵੱਧਦੀ ਹੈ ਤੇ ਫੇਫੜੇ ਮਜ਼ਬੂਤ ਹੁੰਦੇ ਹਨ ਤੇ ਕਈ ਗੰਭੀਰ ਬੀਮਾਰੀਆਂ ਤੋ ਬਚਾਓ ਹੁੰਦਾ ਹੈ।

(8).ਇਸ਼ਨਾਨ ਕਰੋ..
ਸੈਰ, ਕਸਰਤ,ਯੋਗ, ਤੋ ਬਾਅਦ ਥੋੜਾ ਆਰਾਮ ਕਰੋ ਤੇ ਫੇਰ ਇਸ਼ਨਾਨ ਕਰੋ।ਸ਼ਰੀਰ ਨੂੰ ਸਾਫ ਸੁਥਰਾ ਰੱਖੋ ਤੇ ਤਾਜੇ ਕੋਸੇ ਪਾਣੀ ਨਾਲ ਮੌਸਮ ਅਨੁਸਾਰ ਨਹਾਓ। ਨਹਾਉਣ ਨਾਲ ਸ਼ਰੀਰ ਵਿਚ ਤਾਜ਼ਗੀ ਆਏਗੀ ਤੇ ਤੁਸੀ ਮਾਨਸਿਕ ਰੂਪ ਵਿਚ ਖੁੱਦ ਨੂੰ ਤੰਦਰੁਸਤ ਮਹਿਸੂਸ ਕਰੋਗੇ।

(9). ਈਸ਼ਵਰ ,ਅੱਲਾ,ਵਾਹਿਗੁਰੂ ਦਾ ਧਿਆਨ ਕਰੋ
ਇਸ਼ਨਾਨ ਤੋ ਬਾਅਦ ਉਸ ਮਾਲਿਕ ਕੁਦਰਤ ਦਾ ਸ਼ੁਕਰਾਨਾ ਕਰੋ ਜਿਸ ਨੇ ਸਾਨੂੰ ਇੰਨੀਆ ਨਿਆਮਤਾਂ ਨਾਲ ਨਿਵਾਜਿਆ ਹੈ ਸਵੇਰ ਦੀ ਅਰਦਾਸ ਹਮੇਸ਼ਾ ਕਾਰਗਰ ਸਾਬਿਤ ਹੁੰਦੀ ਹੈ। ਕਿਉਕਿ ਸਾਡਾ ਤਨ ਮੰਨ ਸਾਫ ਸੁਥਰਾ ਤੇ ਤਣਾਓ ਰਹਿਤ ਹੁੰਦਾ ਹੈ ਸਾਡਾ ਧਿਆਨ ਟਿੱਕਦਾ ਹੈ।ਸਾਰਾ ਦਿਨ ਕਮਮਾ ਕਾਰਾ ਚ ਬਟਕਦਾ ਹੈ।

(10).ਨਾਸ਼ਤਾ ਕਰੋ…

ਆਯੁਰਵੈਦ ਅਨੁਸਾਰ ਸਵੇਰੇ ਦਾ ਖਾਣਾ 7-8ਵਜੇ ਦੇ ਵਿੱਚ ਕਰ ਲੈਣਾ ਚਾਹੀਦਾ ਹੈ। ਦੇਰੀ ਨਾਲ ਕੀਤਾ ਭੋਜਨ ਸ਼ਰੀਰ ਨੂੰ ਠੀਕ ਢੰਗ ਨਾਲ ਲਗਦਾ ਨਹੀਂ। ਤੇ ਸਾਰਾ ਦਿਨ ਮੰਨ ਠੀਕ ਨਹੀਂ ਰਹਿੰਦਾ। ਸਵੇਰ ਦਾ ਨਾਸ਼ਤਾ ਹਲਕਾ ਤੇ ਜਲਦੀ ਪਾਚਨ ਵਾਲਾ ਕੁਦਰਤੀ ਅਹਾਰ ਫੱਲ ਹੋਣੇ ਚਾਹੀਦੇ ਹਨ। ਵਜਨ ਦੇ ਹਿਸਬ ਨਾਲ ਇੰਨਾ ਦਾ ਵਜਨ ਹੋਣਾ ਚਾਹੀਦਾ ਹੈ।
(ਇਸ ਬਾਰੇ ਜਾਣਕਾਰੀ ਤੁਸੀ ਮਿਲ ਕੇ ਲੈ ਸਕਦੇ ਹੋ) ਅਪਣੇ ਸ਼ਰੀਰ ਤੇ ਉਮਰ ਦੇ ਹਿਸਾਬ ਨਾਲ ਹਰ ਇੱਕ ਦੀ ਖੁਰਾਕ ਥੋੜੀ ਅਲਗ ਹੋ ਸਕਦੀ ਹੈ।

(11). ਦੁਪਹਿਰ ਦਾ ਖਾਣਾ…
ਦੁਪਹਿਰ ਦਾ ਖਾਣਾ 1-2 ਵਜੇ ਤੱਕ ਕਰ ਲੈਣਾ ਚਾਹੀਦਾ ਹੈ। ਜਿਸ ਵਿਚ ਰੋਟੀ ,ਸਬਜ਼ੀ ,ਚਾਵਲ,ਦਹੀ, ਸਲਾਦ, ਜੂਸ ਤੇ ਲੱਸੀ, ਲੈ ਸਕਦੇ ਹੋ। ਖਾਂਦੇ ਸਮੇਂ ਪਾਣੀ ਬਿਲਕੁਲ ਨਾ ਪੀਓ ਤਾਂ ਜੌ ਪਾਚਨ ਤੰਤਰ ਠੀਕ ਢੰਗ ਨਾਲ ਕੰਮ ਕਰ ਸਕੇ। ਖਾਣਾ ਖਾਂਦੇ ਸਮੇਂ ਪਾਣੀ ਪੀਣ ਨਾਲ ਸਾਡੀ ਜਠਰਾਗਣੀ ਮੰਦ ਪੈ ਜਾਂਦੀ ਹੈ ਤੇ ਖਾਣਾ ਚੰਗੀ ਤਰਾ ਪਚਦਾ ਨਹੀਂ ।ਪਾਣੀ ਖਾਣਾ ਖਾਂ ਤੋ 40 ਮਿੰਟ ਬਾਅਦ ਪੀਣਾ ਚਾਹੀਦਾ ਹੈ।

(12).ਖਾਣੇ ਤੋਂ ਬਾਅਦ ਤੁਰੰਤ ਨਾ ਨਹਾਓ
ਅਗਰ ਤੁਹਾਨੂੰ ਖਾਣੇ ਤੋ ਬਾਅਦ ਨਹਾਉਣ ਦੀ ਆਦਤ ਹੈ ਤਾਂ ਰੁੱਕ ਜਾਓ ਥੋੜਾ। ਨਹੀਂ ਤਾਂ ਪੇਟ ਸਬੰਧੀ ਸਮੱਸਿਆਵਾਂ ਸ਼ੁਰੂ ਹੋ ਜਾਣਗੀਆਂ। ਖਾਣੇ ਤੋਂ ਜਾ ਤਾਂ ਪਹਿਲਾ ਨਹਾਓ ਜਾ 1-2ਘੰਟੇ ਬਾਅਦ ਵਿੱਚ।

(13). ਰਾਤ ਦਾ ਖਾਣਾ..
ਰਾਤ ਦਾ ਖਾਣਾ ਸੌਣ ਤੋ ਦੋ ਘੰਟੇ ਪਹਿਲਾ ਹਲਕਾ ਫੁਲਕਾ ਖਾਓ ਤਲਿਆ ਤੇ ਫਾਸਟ ਫੂਡ ਨਾ ਖਾਓ। ਸੂਪ, ਖਿਚੜੀ ਦਲੀਆ ,ਦੁੱਧ, ਲਵੋ ਜੇ ਰੋਟੀ ਖਾਣੀ ਹੈ ਤਾਂ ਇੱਕ ਰੋਟੀ ਦੀ ਭੁੱਖ ਰੱਖ ਕੇ ਖਾਓ। ਤੇ ਕੁਝ ਸਮੇਂ ਲਈ ਥੋੜੀ ਸੈਰ ਕਰੋ।ਤੇ ਬਿਸਤਰੇ ਤੇ ਜਾਂ ਤੋ ਪਹਿਲਾ ਇਕ ਕਪ ਕੋਸਾ ਪਾਣੀ ਪੀਓ।

(14). 7-8ਘੰਟੇ ਦੀ ਗੂੜੀ ਨੀਂਦ ਲਓ..
ਬਿਸਤਰੇ ਤੇ ਜਾ ਕੇ ਆਪਣੇ ਸ਼ਰੀਰ ਨੂੰ ਢਿੱਲਾ ਛੱਡ ਲੰਬੇ ਲੰਬੇ ਸਾਹ ਲਵੋ ਤੇ ਸਾਰੇ ਅੰਗਾਂ ਨੂੰ ਤਣਾਓ ਰਹਿਤ ਕਰਕੇ ਸੌਣ ਲਈ ਤਿਆਰ ਕਰੋ ।ਅਧੂਰੀ ਜਾ ਜਰੂਰਤ ਤੋ ਜਿਆਦਾ ਨੀਂਦ ਸਿਹਤ ਲਈ ਹਾਨੀਕਾਰਕ ਹੈ। ਰੋਜਾਨਾ 7-8 ਘੰਟੇ ਦੀ ਨੀਂਦ ਲਵੋ । ਸੌਣ ਤੋਂ ਪਹਿਲਾਂ ਆਪਣੇ ਨੱਕ ਤੇ ਨਾਭੀ ਵਿਚ ਤੇਲ ਦੀਆਂ ਕੁਝ ਬੂੰਦਾ ਪਾਉਣ ਨਾਲ ਸਾਡਾ ਸਾਰਾ ਸ਼ਰੀਰ ਆਰਾਮ ਚ ਆਕੇ ਕਈ ਗੰਭੀਰ ਬੀਮਾਰੀਆਂ ਤੋ ਬੱਚਿਆਂ ਰਹਿੰਦਾ ਹੈ।

ਅਗਲੇ ਅੰਕ ਵਿਚ ਆਪਾ ਚਰਚਾ ਕਰਾਗੇ ਸ਼ਰੀਰ ਦਿੱਕਤਾਂ ਤੇ ਬੀਮਾਰੀਆਂ ਉੱਤੇ। ਸ਼ਰੀਰਕ ਦਿੱਕਤਾਂ ਤੋ ਕਿਵੇਂ ਬਚਿਆ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ ।

ਡਾ. ਲਵਪ੍ਰੀਤ ਕੌਰ “ਜਵੰਦਾ”

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸਤਕ
Next articleਲੰਗਰ