ਅਮਨਦੀਪ ਕੌਰ
(ਸਮਾਜ ਵੀਕਲੀ) ਪੰਜਾਬ ਹਰਿਆਣਾ ਦਾ ਕਿਸਾਨ ਅੱਜ ਦੋ ਸਾਲ ਬਾਦ ਫੇਰ ਸੰਘਰਸ਼ ਕਰਨ ਲਈ ਦਿੱਲੀ ਪਹੁੰਚਣਾ ਚਾਹੁੰਦਾ ਹੈ ਕਿਉਂਕਿ ਦੇਸ਼ ਦੇ ਪ੍ਰਧਾਨਮੰਤਰੀ ਨੇ ਸਾਨੂੰ ਪਹਿਲਾ ਵੀ ਪੂਰੇ ਇਕ ਸਾਲ ਠੰਡ ਗਰਮੀ ਵਿਚ ਵੀ ਸੜਕਾਂ ਦੇ ਬਿਠਾਈ ਰੱਖਿਆ ਅਤੇ ਫੇਰ ਐਵੇਂ ਝੂਠਾ ਦਿਲਾਸਾ ਦੇਕੇ ਘਰ ਵਾਪਸੀ ਕਰਵਾ ਦਿੱਤੀ ਪਰ ਸਾਨੂੰ ਕੀ ਪਤਾ ਸੀ ਸਿਆਸੀ ਬੰਦਾ ਹਰ ਗੱਲ ਚ ਸਿਆਸਤ ਹੀ ਖੇਡਦਾ ਹੈ, ਇੱਕ ਵਾਰ ਫੇਰ ਕਿਸਾਨਾਂ ਨੇ ਆਪਣੀਆਂ ਮੰਗਾ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਦੀ ਜਾਣਕਾਰੀ ਸਰਕਾਰ ਨੂੰ ਦਿੱਤੀ ਸੀ ਅਤੇ ਆਖਿਆ ਸੀ ਕਿ ਮਿਥੀ ਤਰੀਕ ਨੂੰ ਅਸੀਂ ਦਿੱਲੀ ਕੂਚ ਕਰਾਂਗੇ ਪਰ ਸਰਕਾਰ ਨੇ ਕੋਈ ਹੀਲਾ ਨਹੀਂ ਕੀਤਾ ਅਤੇ ਮਸਲੇ ਨੂੰ ਜੀਓ ਦਾ ਤਿਉਂ ਰਹਿਣ ਦਿੱਤਾ, ਸਗੋਂ ਸਾਰਾ ਜੋਰ ਅਤੇ ਸਮਾਂ ਬੈਰੀਕੇਡ ਤੇ ਲੋਹੇ ਦੇ ਕਿੱਲ ਲਾਉਣ ਵਿੱਚ ਬਰਬਾਦ ਕਰ ਦਿੱਤਾ ਇੰਨੀ ਸਖ਼ਤ ਪਹਿਰੇਦਾਰੀ ਕਰਨ ਤੇ ਕਰੋੜਾਂ ਖਰਚ ਆਇਆ ਪਰ ਸਰਕਾਰ ਨੂੰ ਕੀ ਓਹਨਾਂ ਚੀਜਾਂ ਮਹਿੰਗੀਆਂ ਕਰਕੇ ਇੱਕ ਦਿਨ ਚ ਹੀ ਇਹ ਖਰਚ ਗਰੀਬ ਲੋਕਾਂ ਤੋਂ ਵਸੂਲ ਲੈਣਾ ਹੈ, ਸਮਝ ਨਹੀਂ ਆਉਂਦੀ ਸਾਡੀਆਂ ਜਾਇਜ ਮੰਗਾਂ ਤੋਂ ਸਰਕਾਰ ਨੂੰ ਇੰਨੀ ਨਫਰਤ ਕਿਉ ਹੈ ਕਿ ਅਸੀਂ ਅੱਤਵਾਦੀ ਹਾਂ ਜਿਹੜੇ ਆਪਣੇ ਹੀ ਦੇਸ਼ ਵਿਚ ਆਵਦਾ ਹੱਕ ਮੰਗਣ ਲਈ ਜਾਂ ਪੱਖ ਰੱਖਣ ਲਈ ਸਾਂਤ ਤਰੀਕੇ ਸੰਘਰਸ਼ ਵੀ ਨਹੀਂ ਕਰ ਸਕਦੇ, ਸਾਡੇ ਨਾਲ ਪਸ਼ੂਆਂ ਵਰਗਾ ਵਿਹਾਰ ਕਰਨਾ ਕਿਥੋਂ ਦਾ ਕਨੂੰਨ ਹੈ, ਨਿਹੱਥਿਆਂ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ, ਬੁਜੁਰਗਾਂ ਦਾ ਵੀ ਕੋਈ ਲਿਹਾਜ ਨਹੀਂ ਕੀਤਾ ਜਾ ਰਿਹਾ, ਜੇਕਰ ਹਰਿਆਣਾ ਸਰਕਾਰ ਸਾਡੇ ਨਾਲ ਵਾਕਿਆ ਹੀ ਭਿੜਨਾ ਚਾਹੁੰਦੀ ਹੈ ਤਾਂ ਸਾਡੇ ਹੱਥ ਵੀ ਹਥਿਆਰ ਦਿਓ ਅਤੇ ਮੁਕਾਬਲਾ ਕਰੋ, ਇੱਕ ਪਾਸੇ ਆਮ ਕਿਸਾਨ ਹੈ ਅਤੇ ਦੂਜੇ ਪਾਸੇ ਭਾਰੀ ਗਿਣਤੀ ਵਿੱਚ ਸੈਨਿਕ ਬਲ ਤੈਨਾਤ ਹੈ
ਕੀ ਇਹ ਸਾਡੇ ਨਾਲ ਧੋਖਾ ਨਹੀਂ, ਦੇਸ਼ ਦੇ ਨਾਗਰਿਕ ਤੇ ਹੀ ਤਸ਼ੱਦਦ ਕਰਨਾ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਕਰਨ ਬਰਾਬਰ ਹੈ, ਹੁਣ ਕਿੱਥੇ ਸੁੱਤਾ ਹੈ ਹਾਈਕੋਰਟ, ਅੰਨ੍ਹਾ ਕਨੂੰਨ ਤਾਂ ਸਾਡੇ ਲਈ ਹੁਣ ਬੋਲ਼ਾ ਵੀ ਹੋ ਗਿਆ ਜਿਸਨੂੰ ਸਾਡੀ ਆਵਾਜ਼ ਨਹੀਂ ਸੁਣਦੀ, ਜੇਕਰ ਸਰਕਾਰ ਕਿਸਾਨਾਂ ਦਾ ਇੰਨਾ ਇਕੱਠ ਨਹੀਂ ਸਹਾਰ ਸਕਦੀ ਸੀ ਤਾਂ ਸਾਡੇ ਮਸਲੇ ਦਾ ਹੱਲ ਪਹਿਲਾਂ ਹੀ ਕਿਉਂ ਨਹੀਂ ਕੱਢਿਆ ਗਿਆ? ਕਿਉ ਸਾਨੂੰ ਝੂਠ ਬੋਲਿਆ ਗਿਆ? ਬਾਰਡਰ ਸੀਲ਼ ਕਰਨ ਦੀ ਅਨੁਮਤੀ ਕਿਸਨੇ ਦਿੱਤੀ? ਕੀ ਹਰਿਆਣਾ ਭਾਰਤ ਵਿੱਚ ਨਹੀਂ? ਜਾਂ ਪੰਜਾਬ ਭਾਰਤ ਵਿੱਚ ਨਹੀਂ? ਪ੍ਰਧਾਨ ਮੰਤਰੀ ਨੇ ਦੋ ਸਾਲ ਪਹਿਲਾਂ ਵੀ ਇੱਕ ਵਾਰ ਵੀ ਆਕੇ ਕਿਸਾਨਾਂ ਨੂੰ ਸੰਬੋਧਨ ਨਹੀਂ ਕੀਤਾ ਅਤੇ ਇਸ ਵਾਰ ਵੀ ਓਹ ਵਿਦੇਸ਼ ਦੌਰਿਆਂ ਤੇ ਚਲੇ ਗਏ ਹਨ ਅਤੇ ਆਮ ਨਾਗਰਿਕਾਂ ਨੂੰ ਓਹਨਾਂ ਵਖਤ ਪਾਇਆ ਹੋਇਆ, ਹਰਿਆਣਾ ਸਰਕਾਰ ਦਾ ਰੱਵਈਆ ਨਿੰਦਣਯੋਗ ਹੈ, ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਦਾ ਅਧਿਕਾਰ ਓਹਨਾਂ ਨੂੰ ਕਿਸਨੇ ਦਿੱਤਾ? ਕਿਸਾਨ ਇਕ ਆਮ ਨਾਗਰਿਕ ਹੀ ਹੁੰਦਾ ਹੈ ਉਸਨੂੰ ਅੱਤਵਾਦੀ ਕਹਿਣਾ ਕਿੱਥੋਂ ਦਾ ਕਨੂੰਨ ਹੈ, ਕਿਉ ਸਾਨੂੰ ਡਾਂਗਾਂ ਨਾਲ ਭਜਾਇਆ ਜਾ ਰਿਹਾ, ਪਰ ਓਹ ਵੀ ਯਾਦ ਰੱਖਣ ਦੇਸ਼ ਦਾ ਕਿਸਾਨ ਇੰਨਾ ਕਮਜੋਰ ਨਹੀਂ ਜਿਸ ਦਿਨ ਤੁਹਾਡੇ ਕਾਲ਼ੇ ਕਨੂੰਨਾਂ ਬਾਰੇ ਦੇਸ਼ ਦਾ ਹਰ ਨਾਗਰਿਕ ਜਾਗਰੂਕ ਹੋ ਗਿਆ ਉਸ ਦਿਨ ਤੁਹਾਡੇ ਇਹ ਸੀਲ ਕੀਤੇ ਬਾਰਡਰ ਵੀ ਕੰਮ ਨਹੀਂ ਆਉਣੇ ਆਮ ਜਨਤਾ ਨੇ ਕੁਰਸੀ ਦੀਆਂ ਜੋਕਾਂ ਨੂੰ ਘੜੀਸ ਘੜੀਸ ਨਾ ਕੁੱਟਿਆ ਤਾਂ ਵੇਖਿਓ, ਅੱਤ ਦਾ ਅੰਤ ਵੀ ਹੁੰਦਾ ਹੈ ਸ਼ਾਇਦ ਇਹ ਗੱਲ ਹਾਕਮ ਭੁੱਲੇ ਬੈਠੇ ਹਨ, ਸਾਡੇ ਰੋਹ ਨੂੰ ਵਧਾਵਾ ਨਾ ਦਿਓ ਅਤੇ ਸਾਡੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ ਨਹੀਂ ਤਾਂ ਇਸਦੇ ਸਿੱਟੇ ਮਾੜੇ ਹੀ ਨਿਕਲਣਗੇ,ਪ੍ਰਧਾਨ ਮੰਤਰੀ ਨੂੰ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਤਾਨਾਸ਼ਾਹ ਰਾਜ ਕਰਨਾ ਬਹੁਤ ਮਾੜਾ ਹੁੰਦਾ ਹੈ ਲੋਕ ਸਿਆਣੇ ਹੋ ਗਏ ਹਨ ਅਤੇ ਬਹੁਤਾ ਚਿਰ ਐਸੀ ਕਿਸਾਨ ਵਿਰੋਧੀ ਰਾਜਨੀਤੀ ਬਰਦਾਸ਼ਤ ਨਹੀਂ ਕਰਨਗੇ, ਇਹ ਸਰਾਸਰ ਲੋਕ ਤੰਤਰ ਦਾ ਘਾਂਣ ਹੈ, ਦੇਸ਼ ਦੇ ਕਿਸਾਨ ਨੂੰ ਬਣਦੇ ਹੱਕ ਜਲਦ ਮਿਲਣੇ ਚਾਹੀਦੇ ਹਨ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਸੰਪਰਕ-987765459