ਸੋਨੇ ਦੀ ਚਿੜੀ

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਸੋਨੇ ਦੀ ਚਿੜੀ ਸੀ ਪੰਜਾਬ
ਨਸ਼ਿਆਂ ਦਾ ਦਰਿਆ ਬਣਾ ਦਿੱਤਾ
ਏਨਾ ਸਰਕਾਰਾਂ ਨੇ…..
ਜੋ ਹੱਸ ਕੇ ਰੋਟੀ ਖਾਂਦੇ ਸੀ
ਰੋਣ ਉਹਨਾਂ ਨੂੰ ਲਾ ਦਿੱਤਾ
ਏਨਾ ਸਰਕਾਰਾਂ ਨੇ…..
ਜੋ ਸਭ ਦਾ ਢਿੱਡ ਭਰਦੇ ਸੀ
ਉਹਨਾਂ ਨੂੰ ਤਰਸਾ ਦਿੱਤਾ
ਏਨਾ ਸਰਕਾਰਾਂ ਨੇ…..
ਧਰਮਾਂ ਚ’ ਫੁੱਟ ਪਵਾ ਕੇ
ਸਾਨੂੰ ਵੈਰੀ ਬਣਾ ਦਿੱਤਾ
ਏਨਾ ਸਰਕਾਰਾਂ ਨੇ…..
ਨਿੱਤ ਨਵਾਂ ਮੁੱਦਾ ਧਰ ਕੇ ਅੱਗੇ
ਸਾਨੂੰ ਚੁੱਪ ਕਰਾਂ ਦਿੱਤਾ
ਏਨਾ ਸਰਕਾਰਾਂ ਨੇ…..
ਘਾਣ ਕਰ ਸਾਡੇ ਜਜ਼ਬਾਤਾਂ ਦਾ
ਕਿਸ ਰਾਹੇ ਪਾ ਦਿੱਤਾ
ਏਨਾ ਸਰਕਾਰਾਂ ਨੇ…..
ਲੁੱਟ-ਖਸੁੱਟ,ਜਬਰ-ਜਨਾਹ ਤੇ ਕਰਮਕਾਂਡ
ਇੰਨਾ ਸਭ ਵਿੱਚ ਉਲਝਾ ਦਿੱਤਾ
ਏਨਾ ਸਰਕਾਰਾਂ ਨੇ…..
ਜਵਾਨ ਪੁੱਤਰ ਮਾਵਾਂ ਦੇ ਮਰਦੇ ,
ਇਹਤੇ ਦੋ ਪਲ ਆ ਕੇ ਖੜਦੇ
ਦਰਦ ਤੇ ਗਹਿਰੇ ਮਾਪੇ ਜਰਦੇ
ਉਂਝ ਏ ਦੁੱਖ ਦਾ ਦਾਅਵਾ ਕਰਦੇ
ਕੁਝ ਸਮੇਂ ਤੇ ਕੁਝ ਏਨਾ ਮਾਰੀਆਂ ਮਾਰਾਂ ਨੇ
ਹੁਣ ਤੇ ਉਠੋ, ਹੁਣ ਤੇ ਜਾਗੋ
ਆਓ ਇਕੱਠੇ ਹੋ ਨੱਥ ਪਾ ਦੇਈਏ
ਏਨਾ ਜਾਲਮ ਸਰਕਾਰਾਂ ਦੇ
ਝੂਠ, ਨਕਾਬ ਉਤਾਰ ਦੇਈਏ
ਏਨਾ ਮਖੌਟੇਧਾਰਾਂ ਦੇ
ਆਓ ਇਕੱਠੇ ਹੋ ਨੱਥ ਪਾ ਦੇਈਏ
ਏਨਾ ਜਾਲਮ ਸਰਕਾਰਾਂ ਦੇ

ਸਿਮਰਨਜੀਤ ਕੌਰ ਸਿਮਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleमहंगाई भत्ता बचाओ-रेलवे बचाओ- कर्मचारी बचाओ अभियान के तहत रेलवे कर्मचारीपों ने किया रोष प्रदर्षण
Next articleਜਲੰਧਰ ਕਾਲਾ ਸੰਘਿਆ ਡਰੇਨ ਨੂੰ ਪੱਕਾ ਕਰਨ ਦੀ ਕੀਤਾ ਜਾਵੇ – ਸਰਪੰਚ ਤਰਲੋਚਨ ਸਿੰਘ ਗੋਸ਼ੀ