(ਸਮਾਜ ਵੀਕਲੀ)
ਤੜਕੇ ਉੱਠ ਬੱਚਿਆਂ ਨੂੰ ਲੈ ਪਹੁੰਚੇ ਭੱਠੇ ਤੇ
ਓਥੇ ਜਾ ਕੇ ਚਾਹ ਪਾਣੀ ਪੀਤਾ ਬਹਿ ਭੱਠੇ ਤੇ
ਬੱਚਿਆਂ ਲਈ ਵੀ ਚਾਹ ਦੀ ਕੀਤੀ ਤਿਆਰੀ
ਫੇਰ ਆ ਗਈ ਭੱਠੇ ਤੇ ਇੱਟਾਂ ਪੱਥਣ ਦੀ ਵਾਰੀ
ਧੁੱਪ ਚੜਦੀ ਨਾਲ ਖਾਣਾ ਬਣਾਇਆ ਟੱਬਰ ਨੂੰ
ਕੋਲ ਬਿਠਾ ਮਿਹਤਕਸ਼ ਨੇ ਛਕਾਇਆ ਟੱਬਰ ਨੂੰ
ਭਾਂਡੇ ਟੀਂਡੇ ਸਾਂਭ ਕੇ ਲੱਗ ਗਈ ਨਾਲ ਸਾਥੀ ਦੇ
ਨਾਲ ਮੁੜਕੇ ਦਾ ਤੁਪਕਾ ਡਿੱਗੇ ਇੱਟ ਦੀ ਪਾਥੀ ਦੇ
ਸੰਗ ਸਾਥੀ ਤੇ ਬੱਚੇ ਕਰਦੇ ਹੱਡ ਭੰਨਵੀ ਮਿਹਨਤ
ਬਿਨਾਂ ਸੋਚੇ ਭਵਿੱਖ ਬਾਰੇ ਕਰਦੇ ਜਾਂਦੇ ਮਿਹਨਤ
ਜਦ ਬਾਰਿਸ਼ ਪੈ ਜਾਵੇ ਦਿਲ ਹੀ ਟੁੱਟ ਜਾਂਦਾ ਹੈ
ਮਹਿਗਾਈ ਦੇ ਦੌਰ ‘ ਚ ਫੇਰ ਲੱਕ ਟੁੱਟ ਜਾਂਦਾ ਹੈ
ਓਹਨਾਂ ਲਈ ਕੀ ਮਾਲ ਤੇ ਕੀ ਸਿਨੇਮੇ ਬਣਦੇ ਨੇ
ਜੋ ਸਾਰਾ ਦਿਨ ਧੁੱਪ ਵਿੱਚ ਰੋਟੀ ਖਾਤਰ ਰੜ੍ਹਦੇ ਨੇ
ਕੋਈ ਸ਼ੌਪਿੰਗ ਨੀ ਕੋਈ ਹੋਰ ਸ਼ੌਂਕ ਨਾ ਇਹਨਾਂ ਦੇ
ਪੇਟ ਲਈ ਕੰਮ ਕਰਦੇ ਕੀ ਦੁੱਖ ਸੁਣਾਵਾਂ ਇਨਾਂ ਦੇ
ਜਿੰਨੇ ਵੀ ਦਿਹਾੜੀ ਤੱਪਾ ਕਰਕੇ ਡੰਗ ਟਪਾਉਂਦੇ ਨੇ
ਇਹੀ ਨੇ ਲੋਕ ਓਹ ਜੋ ਬਿਲਡਿੰਗਾਂ ਰੁਸ਼ਨਾਉਂਦੇ ਨੇ
ਲੋਕਾਂ ਖਾਤਰ ਮਹਿਲ ਬਣਾ ਆਪ ਧੁੱਪੇ ਸੜਦੇ ਨੇ
ਧਰਮਿੰਦਰ ਖ਼ੁਸ਼ ਰਹਿੰਦੇ ਇਹ ਸਦਾ ਭਲਾ ਮੰਗਣ
ਭਾਵੇਂ ਦਿਨ ਰਾਤ ਮਸ਼ੀਨਾਂ ਵਾਂਗ ਕੰਮ ਕਰਦੇ ਨੇ ।
ਧਰਮਿੰਦਰ ਸਿੰਘ ਮੁੱਲਾਂਪੁਰੀ
9872000461
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly