ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ 2, ਚੰਡੀਗੜ੍ਹ ਰੋਡ ਵਿਖੇ ਕਿਡਜ ਬਲੋਸਮ ਪਲੇਅ ਵੇ ਸਕੂਲ ਵਿਖੇ ਨੰਨੇ-ਮੁੰਨੇ ਬੱਚਿਆਂ ਨੇ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਉਤਸਾਹ ਦੇ ਨਾਲ ਮਨਾਇਆ। ਲੜਕੇ ਅਤੇ ਲੜਕੀਆਂ ਨਵੇਂ ਨਵੇਂ ਕੱਪੜਿਆਂ ਵਿੱਚ ਖ਼ੂਬ ਸੱਜ ਸੰਵਰ ਕੇ ਆਏ ਸਨ । ਇਸ ਦੌਰਾਨ ਲੜਕੀਆਂ ਨੇ ਲੜਕਿਆਂ ਦੇ ਗੁੱਟਾਂ ਤੇ ਰੱਖੜੀਆਂ ਬੰਨ੍ਹੀਆਂ ਅਤੇ ਮੂੰਹ ਮਿੱਠਾ ਕਰਵਾਇਆ। ਲੜਕਿਆਂ ਨੇ ਲੜਕੀਆਂ ਨੂੰ ਪਿਆਰ ਵਜੋਂ ਤੋਹਫੇ ਦਿੱਤੇ । ਸਕੂਲ ਦੇ ਪ੍ਰਿੰਸੀਪਲ ਰਿੰਕੂ ਕੌਰ ਨੇ ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly