(ਸਮਾਜ ਵੀਕਲੀ) ਸਿੱਖੀ ਵਿੱਚ,ਆਉਣ ਤੋਂ ਪਹਿਲਾਂ,ਸਿਰ ਭੇਟ ਕਰਨਾ ਪੈਂਦਾ,ਗੁਰੂ ਦੇ ਅੱਗੇ। ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ, ਜ਼ਾਲਮਾਂ ਨੂੰ ਖਤਮ ਕਰਨ ਦੇ ਝੰਡੇ ਗੱਡੇ।ਔਰੰਗੇ ਨੇ ਭੇਜਿਆ ਜਾਸੂਸ ਅਬੂ ਅਲ ਤੁਰਾਨੀ,ਗੁਰੂ ਗੋਬਿੰਦ ਸਾਹਿਬ ਦੀਆਂ ਸਰਗਰਮੀਆਂ ਤੇ ਰੱਖੇ ਨਿਗਰਾਨੀ।ਬਾਬੇ ਨਾਨਕ ਦੇ ਨਿਰਮਲੇ ਪੰਥ ਨੂੰ ਨਿਆਰਾ ਰੂਪ ਦੇਣਾ, ਚੁਣਿਆ ਗੁਰੂ ਗੋਬਿੰਦ ਸਾਹਿਬ ਇੱਕ ਵਿਸਾਖ ਦਿਹਾੜਾ ਲਾਸਾਨੀ।
ਦ੍ਰਿੜ ਇਰਾਦੇ ਤੇ, ਨਿਸ਼ਚੇ ਦਾ ਰਾਜ,ਖਾਲਸਾ ਸਾਜ ਕੇ,ਅਜਬ ਕੌਤਕ ਦਿੱਤਾ ਵਰਤਾ, ਕੇਸਗੜ੍ਹ ਸਾਹਿਬ ਦੇ ਵਿਸ਼ੇਸ਼ ਦੀਵਾਨ ਲਈ ਭੇਜਿਆ ਸੱਦਾ। 1699ਦੀ ਵਿਸਾਖੀ ਤੋਂ ਦੋ ਸਾਲ ਪਹਿਲਾਂ ਪੁੱਜਿਆ ਤੁਰਾਨੀ, ਨਿਵੇਕਲੇ ਸਮਾਗਮ ਦੀ ਇਤਲਾਹ-ਪੱਤ੍ਰਿਕਾ ਨਾਲ ਅਸਤੀਫਾ ਵੀ ਦਿੱਤਾ। ਖਾਲਸੇ ਦੀ ਸਾਜਨਾ ਦਾ, ਇਤਿਹਾਸ ਹੈ ਗੌਰਵਮਈ ਗਾਥਾ, ਬ੍ਰਹਮੰਡ ਦੇ ਵਿੱਚ ਮਨੁੱਖ ਨੂੰ ਆਦਰਸ਼ਕ ਰੁਤਬਾ ਦਿਵਾਤਾ। ਹੱਕ ਸੱਚ ਦੀ ਰਾਖੀ ਲਈ ਦਸਾਂ ਗੁਰੂਆਂ ਦੀ ਵਿਚਾਰਧਾਰਾ ਸਮੋਈ, “ਸਿਰੁ ਧਰਿ ਤਲੀ ਗਲੀ ਮੇਰੀ ਆਓ”, ਵਿੱਚ ਲੁਕੋਈ।
ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਕੌਤਕ ਵਰਤਾਇਆ, ਬਾਅਦ ‘ਚ ਉਹਨਾਂ ਤੋਂ ਅੰਮ੍ਰਿਤ ਛਕ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਕਹਾਇਆ।ਵਿਲੱਖਣ ਤੇ ਕ੍ਰਾਂਤੀਕਾਰੀ ਸਮਾਗਮ ‘ਚ 20 ਹਜ਼ਾਰ ਸਿੰਘ, ਗੁਰੂ ਦੇ ਲੜ ਲੱਗੇ,ਨਗਾਰੇ ਦੀ ਚੋਟ ਤੇ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” ਦੇ ਜੈਕਾਰੇ ਗੱਜੇ। ਅਬੂ-ਅਲ-ਤੁਰਾਨੀ ਹੋਇਆ ਪ੍ਰਭਾਵਿਤ, ਅਸਤੀਫਾ ਦੇ ਕੇ ਸਿੰਘ ਸੱਜ ਗਿਆ,ਗੁਰੂ ਜੀ ਦਾ ਅਸ਼ੀਰਵਾਦ ਲੈ ਕੇ ਉਨ੍ਹਾਂ ਦੇ ਲੜ ਲੱਗ ਗਿਆ।ਅਜਮੇਰ ਸਿੰਘ ਬਣ ਕੇ ਲੜਿਆ ਜ਼ੁਲਮਾਂ ਦੀ ਲੜਾਈ, ਗੁਰੂ ਜੀ ਦੀ ਫੌਜ ਵਿੱਚ ਭਰਤੀ ਹੋ ਕੇ ਮੁਕਤੀ ਪਾਈ। ਪਟਨੇ ਚ ਜਨਮੇ 1666 ਈ੦ ‘ਚ, ਬਾਲ ਗੋਬਿੰਦ ਰਾਏ, ਜ਼ੁਲਮਾਂ ਵਿਰੁੱਧ ਲੜੇ, ਮਾਤਾ ਗੁਜਰੀ ਦੇ ਜਾਏ। ਦੁੱਖਾਂ ਨੂੰ ਦੁੱਖ ਨਾ ਸਮਝ ਕੇ, ਸੱਚ ਦੇ ਝੰਡੇ ਝੁਲਾਏ, 22 ਦਸੰਬਰ ਨੂੰ ਹੋਇਆ ਪ੍ਰਕਾਸ਼, 1708 ਨੂੰ ਜੋਤੀ ਜੋਤ ਸਮਾਏ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ 639 ਸੈਕਟਰ 40ਏ ਚੰਡੀਗੜ੍ਹ।
ਫੋਨ ਨੰਬਰ : 9878469639