ਗਦਰੀ ਬਾਬਿਆਂ ਦੀ ਯਾਦ ‘ਚ ਖਾਲਸਾ ਦੀਵਾਨ ਸੁਸਾਇਟੀ ਵਲੋਂ ਸਲਾਨਾਂ ਟੂਰਨਾਂਮੈਂਟ ਆਯੋਜਿਤ
ਸਮਾਜ ਵੀਕਲੀ-
ਵੈਨਕੂਵਰ, 22 ਮਈ (ਮਲਕੀਤ ਸਿੰਘ) – ਗਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਖਾਲਸਾ ਦੀਵਾਨ ਸੁਸਾਇਟੀ ਵੇਨਕੂਵਰ ਵਲੋਂ ਹਰ ਸਾਲ ਦੀ ਤਰਾਂ ਐਤਕੀਂ ਵੀ ਟੂਰਨਾਂਮੈਂਟ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤ ‘ਚ ਪਹੁੰਚੇ ਖਿਡਾਰੀਆਂ, ਖਿਡਾਰਨਾਂ ਅਤੇ ਪਹਿਲਵਾਨਾਂ ਨੇ ਬੜੇ ਹੀ ਉਤਸ਼ਾਹ ਸਹਿਤ ਸ਼ਿਰਕਤ ਕੀਤੀ. ਇਸ ਦੋਰਾਨ ਪਟਕੇ ਦੀ ਕੁਸ਼ਤੀ ਮੁਕਾਬਲੇ ‘ਚ ਪਹਿਲਵਾਨ ਜੋਰਾਵਰ ਢੀਂਡਸਾ ਜੇਤੂ ਰਿਹਾ, ਜਦੋਂਕਿ ਲੜਕੀਆਂ ਦਰਮਿਆਨ ਕਰਵਾਏ ਗਏ ਕੈਨੇਡਾ ਕੇਸਰੀ ਮੁਕਾਬਲੇ ‘ਚ ਰੁਪਿੰਦਰ ਕੌਰ ਪਹਿਲੇ ਅਤੇ ਅੰਬਿਕਾ ਸ਼ੇਖਾਵਤ ਦੂਸਰੇ ਸਥਾਨ ਤੇ ਰਹੀ. ਇਸੇ ਹੀ ਤਰਾਂ ਬਾਲ ਕੇਸਰੀ ਕੁਸ਼ਤੀ ਮੁਕਾਬਲਿਆਂ ਦੌਰਾਨ ਗੁਰਲੀਨ ਪਹਿਲੇ ਸਥਾਨ ‘ਤੇ ਰਹੀ. ਇਸ ਟੂਰਨਾਂਮੈਂਟ ਦੌਰਾਨ ਕਬੱਡੀ ਦੇ 6 ਮੈਚ ਕਰਵਾਏ ਗਏ. ਕਬੱਡੀ ਫੈਡਰੇਸ਼ਨ ਆਫ ਬੀ. ਸੀ. (ਕੈਨੇਡਾ) ਦੇ ਸਹਿਯੋਗ ਨਾਲ ਕਰਵਾਏ ਗਏ. ਇਨ੍ਹਾਂ ਮੈਚਾਂ ਦੋਰਾਨ ਅੰਬਾ ਸੁਰ ਸਿੰਘ ਵਾਲੇ ਨੂੰ ਬੈਸਰ ਰੇਡਰ (ਵਧੀਆ ਧਾਵੀ) ਸੱਤੂ ਖਡੂਰ ਸਹਿਬ ਵਾਲੇ ਨੂੰ ਬੈਸਟ ਸਟਾਪਰ (ਵਧੀਆ ਜਾਫੀ) ਐਲਾਨਿਆ ਗਿਆ.
ਇਸ ਮੌਕੇ ਤੇ ਹੋਰਨਾਂ ਹਸਤੀਆਂ ਸਮੇਤ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬੀ. ਸੀ. ਯੂਨਾਈਟਿਡ ਪਾਰਟੀ ਦੇ ਆਗੂ ਕੈਵਿਨ ਫਾਲਕਨ, ਬੀ. ਸੀ. ਕੰਸਰਵੇਟਿਵ ਪਾਰਟੀ ਦੇ ਆਗੂ ਜੌਹਨ ਰਾਸਟਡ ਆਦਿ ਨੇ ਵਿਸੇਸ਼ ਤੌਰ ‘ਤੇ ਹਾਜਰੀ ਭਰਕੇ ਇਸ ਟੂਰਨਾਮੈਂਟ ਦੌਰਾਨ ਕਰਵਾਏ ਵੱਖ ਵੱਖ ਮੁਕਾਬਲਿਆਂ ਦਾ ਅਨੰਦ ਮਾਣਿਆਂ. ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ, ਕਸ਼ਮੀਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਗਿੱਲ, ਸੋਹਣ ਸਿੰਘ ਰੈਫਰੀ ਤੱਖਰ,ਜਗਰੂਪ ਢੀਂਡਸਾ, ਰਣਜੀਤ ਸਿੰਘ ਹੇਰ, ਭੋਲਾ ਸੰਧੂ ਅਤੇ ਲਾਲੀ ਢੇਸੀ ਵੀ ਹਾਜਰ ਸਨ.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly