ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੱਖ ਮੰਤਰੀ ਪੰਜਾਬ ਚੋਣ ਪ੍ਰਚਾਰ ਲਈ ਬਾਰ ਐਸੋਸੀਏਸ਼ਨ ਫਿਲੌਰ ਵਿਖੇ ਪਹੁੰਚੇ

ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੱਖ ਮੰਤਰੀ ਪੰਜਾਬ

ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਚੰਨੀ, ਬਾਰ ਐਸੋਸੀਏਸ਼ਨ ਫਿਲੌਰ ਵਿਖੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ। ਇਸ ਮੌਕੇ ਤੇ ਸ਼੍ਰੀ. ਦਿਨੇਸ਼ ਕਮਲ ਪ੍ਰਧਾਨ, ਸ਼੍ਰੀ ਰਿਸ਼ਵ ਅਰੋੜਾ ਸਕੱਤਰ, ਸ਼੍ਰੀ ਸੁਰਜੀਤ ਖੇਤਾਨ ਸੰਯੁਕਤ ਸਕੱਤਰ-ਬਾਰ ਐਸੋਸੀਏਸ਼ਨ ਫਿਲੌਰ ਵਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮਗਰੋਂ ਬਾਰ ਐਸੋਸੀਏਸ਼ਨ ਦੇ ਬਾਕੀ ਮੈਂਬਰਾਂ ਵੱਲੋਂ ਵੀ ਚਰਨਜੀਤ ਸਿੰਘ ਚੰਨੀ ਨਾਲ ਆਪਣੇ ਵਿਚਾਰ ਵਟਾਂਦਰੇ ਕਰਨ ਦਾ ਮੌਕਾ ਮਿਲਿਆ ਜਿਸ ਵਿਚ ਐਡਵੋਕੇਟ ਸ਼੍ਰੀ ਸਤਿਆਨੰਦ ਅਗਰਵਾਲ, ਸ਼੍ਰੀ. ਰਾਜ ਕੁਮਾਰ, ਸ਼੍ਰੀ ਰਜਿੰਦਰਪਾਲ ਬੋਪਾਰਾਏ, ਸ਼੍ਰੀ. ਮੁਨੀਸ਼ ਸ਼ਰਮਾ, ਸ਼੍ਰੀ ਰਜਿੰਦਰ ਸੰਧੂ ਅਤੇ ਬਾਰ ਦੇ ਹੋਰ ਵਕੀਲ ਸਾਹਿਬਾਨ ਅਤੇ ਮੈਂਬਰ ਹਾਜਰ ਸਨ। ਬਾਰ ਐਸੋਸੀਏਸ਼ਨ ਫਿਲੌਰ ਵਲੋ ਚਰਨਜੀਤ ਸਿੰਘ ਚੰਨੀ ਨੂੰ ਆਉਣ ਵਾਲਿਆ ਵੋਟਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਚੋਣਾਂ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀਂ ਦਿੱਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਗਦਰੀ ਬਾਬਿਆਂ ਦੀ ਯਾਦ ‘ਚ ਖਾਲਸਾ ਦੀਵਾਨ ਸੁਸਾਇਟੀ ਵਲੋਂ ਸਲਾਨਾਂ ਟੂਰਨਾਂਮੈਂਟ ਆਯੋਜਿਤ
Next articleਜਲੰਧਰ ਦੇ ਲੋਕ ਇਸ ਵਾਰ ਬਸਪਾ ਨੂੰ ਮੌਕਾ ਦੇਣ : ਐਡਵੋਕੇਟ ਬਲਵਿੰਦਰ ਕੁਮਾਰ