ਖਡੂਰ ਸਾਹਿਬ ਤੋਂ ਨਵੇਂ ਬਣੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਪੰਜ ਜੁਲਾਈ ਨੂੰ ਚੁੱਕਣਗੇ ਸਹੁੰ, ਚਾਰ ਦਿਨ ਦੀ ਮਿਲੀ ਪੈਰੋਲ

ਬਲਬੀਰ ਸਿੰਘ ਬੱਬੀ 
 (ਸਮਾਜ ਵੀਕਲੀ) ਲੰਘੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਜ਼ਾਦ ਉਮੀਦਵਾਰ ਦੇ ਤੌਰ ਉੱਤੇ ਲੋਕ ਸਭਾ ਦੀ ਚੋਣ ਲੜੇ ਤੇ ਉਹਨਾਂ ਨੇ ਬਹੁ ਗਿਣਤੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ। ਅੰਮ੍ਰਿਤ ਪਾਲ ਸਿੰਘ ਪੰਜਾਬ ਸਰਕਾਰ ਵੱਲੋਂ ਐਨ ਐਸ ਏ ਲਗਾ ਕੇ ਅਸਾਮ ਦੀ ਡਿਬਰੂਗੜ ਜੇਲ ਵਿੱਚ ਬੰਦ ਹਨ ਤੇ ਜੇਲ ਵਿੱਚ ਬੈਠਿਆਂ ਨੇ ਹੀ ਲੋਕ ਸਭਾ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਹੁਣ ਜਦੋਂ ਸਮੁੱਚੇ ਲੋਕ ਸਭਾ ਮੈਂਬਰਾਂ ਨੇ ਲੋਕ ਸਭਾ ਦਾ ਹਲਫ ਲਿਆ ਤਾਂ ਅੰਮ੍ਰਿਤਪਾਲ ਸਿੰਘ ਇਸ ਸਮਾਗਮ ਵਿੱਚ ਨਹੀਂ ਪੁੱਜ ਸਕੇ ਕਿਉਂਕਿ ਉਹਨਾਂ ਦੀ ਜੇਲ ਵਿੱਚੋਂ ਬਾਹਰ ਆਉਣ ਦੀ ਪ੍ਰਕਿਰਿਆ ਸਹੀ ਨਹੀਂ ਹੋ ਸਕੀ ਸੀ।
   ਹੁਣ ਉਨ੍ਹਾਂ ਦੇ ਵਕੀਲਾਂ ਵੱਲੋਂ ਅੰਮ੍ਰਿਤਸਰ ਦੇ ਡੀ ਸੀ ਘਨਸਿਆਮ ਥੋਰੀ ਨੂੰ ਸਹੁੰ ਚੁੱਕਣ ਸਬੰਧੀ ਜੋ ਕਾਨੂੰਨੀ ਪ੍ਰਕਿਰਿਆ ਤੇ ਕਾਗ਼ਜ਼ੀ ਕਾਰਵਾਈ ਸੀ ਉਹ ਦਿੱਤੀ ਤੇ ਸਰਕਾਰੀ ਤੌਰ ਉੱਤੇ ਹੁਣ ਅੰਮ੍ਰਿਤਪਾਲ ਸਿੰਘ ਪੰਜ ਜੁਲਾਈ ਨੂੰ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣਗੇ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਉਨਾਂ ਨੂੰ ਇਹ ਸਹੁੰ ਚੁਕਾਉਣਗੇ। ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਦੇ ਲਈ ਚਾਰ ਦਿਨ ਦੀ ਪੈਰੋਲ ਸ਼ਰਤਾਂ ਅਧੀਨ ਮਿਲੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਕੂਲ ਆਫ਼ ਐਮੀਨੈਂਸ ‘ਚ ਚੰਗੀ ਕਾਰਗੁਜ਼ਾਰੀ ਤੋਂ ਬਾਅਦ ਹੁਣ ਐਨ. ਐਮ. ਐਮ. ਐਸ਼. ਪ੍ਰੀਖਿਆ ਵਿੱਚ ਵੀ ਸਰਕਾਰੀ ਮਿਡਲ ਸਕੂਲ ਭੈਣੀ ਰੋੜਾ ਦਾ ਸ਼ਾਨਦਾਰ ਪ੍ਰਦਰਸ਼ਨ
Next articleਖੋਤੇ ਤੋਂ ਡਿੱਗਿਆ