ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਸਬਾ ਕਾਠਗੜ੍ਹ ਦੀ ਪੰਚਾਇਤ ਵਲੋਂ ਪਿੰਡ ਦੇ ਨੌਜਵਾਨਾਂ ਦੀ ਮੰਗ ਉੱਤੇ ਉਹਨਾਂ ਨੂੰ ਖੇਡਾਂ ਵਾਸਤੇ ਸਮਾਨ ਖਰੀਦ ਕੇ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਅਤੇ ਸੇਵਾਦਾਰ ਸਾਈਂ ਕਾਲੇ ਸ਼ਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਸਬੇ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਕਾਫੀ ਉਤਸ਼ਾਹ ਹੈ ਤੇ ਉਹ ਰੋਜ਼ਾਨਾ ਹੀ ਡੀਏਵੀ ਸੀਨੀਅਰ ਸੈਕੈਂਡਰੀ ਸਕੂਲ ਦੇ ਗਰਾਊਂਡ ਵਿੱਚ ਕ੍ਰਿਕਟ ਤੇ ਹੋਰ ਖੇਡਾਂ ਖੇਡਦੇ ਹਨ ਪਰੰਤੂ ਉਹਨਾਂ ਕੋਲ ਖੇਡਾਂ ਦੇ ਸਮਾਨ ਦੀ ਘਾਟ ਸੀ ਤੇ ਉਹਨਾਂ ਕੋਲ ਜੋ ਪੁਰਾਣਾ ਸਮਾਨ ਸੀ ਉਸ ਨਾਲ ਹੀ ਖੇਡਦੇ ਸਨ। ਇਹਨਾਂ ਖਿਡਾਰੀ ਨੌਜਵਾਨਾਂ ਨੇ ਖੇਡਾਂ ਦੇ ਸਮਾਨ ਦੀ ਘਾਟ ਸਬੰਧੀ ਪੰਚਾਇਤ ਦੇ ਧਿਆਨ ਵਿੱਚ ਲਿਆਂਦਾ ਜਿਸ ਤੋਂ ਬਾਅਦ ਕਾਠਗੜ੍ਹ ਗ੍ਰਾਮ ਪੰਚਾਇਤ ਨੇ ਨੌਜਵਾਨਾਂ ਨੂੰ ਕਿਹਾ ਕਿ ਜੋ ਵੀ ਸਮਾਨ ਚਾਹੀਦਾ ਹੈ ਉਹ ਖਰੀਦ ਲਿਆ ਜਾਵੇ। ਨੌਜਵਾਨਾਂ ਨੇ ਪੰਚਾਇਤ ਦੇ ਕਹਿਣ ‘ਤੇ ਕ੍ਰਿਕਟ ਅਤੇ ਬਾਲੀਵਾਲ ਖੇਡਾਂ ਨਾਲ ਸੰਬੰਧਿਤ ਸਮਾਨ ਖਰੀਦ ਕੇ ਉਸ ਦਾ ਬਿੱਲ ਜੋ ਕਿ 50,000 ਰੁਪਏ ਬਣਦਾ ਸੀ ਉਹ ਪੰਚਾਇਤ ਨੂੰ ਦੇ ਦਿੱਤਾ। ਨੌਜਵਾਨਾਂ ਵਲੋਂ ਇਸ ਉਪਰਾਲੇ ਲਈ ਪੰਚਾਇਤ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸੇਵਾਦਾਰ ਸਾਈਂ ਕਾਲੇ ਸ਼ਾਹ ਨੇ ਕਿਹਾ ਕਿ ਕਾਠਗੜ੍ਹ ਦੇ ਸਾਰੇ ਹੀ ਨੌਜਵਾਨ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਤਾਂ ਜੋ ਜਿੱਥੇ ਉਹ ਹੋਰ ਬੁਰਾਈਆਂ ਤੋਂ ਦੂਰ ਰਹਿਣਗੇ ਉਥੇ ਹੀ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣਗੇ। ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਮੋਬਾਈਲ ਵਾਲੇ ਪਾਸੇ ਤੋਂ ਹਟਾ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਅਹਿਮ ਲੋੜ ਹੈ ਜੋ ਕਿ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਉਹ ਆਪਣੇ ਬੱਚਿਆਂ ਇਸ ਸਬੰਧੀ ਜਾਗਰੂਕ ਕਰਨ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



