ਸਿੱਧਵਾਂ ਬੇਟ (ਸਮਾਜ ਵੀਕਲੀ) ( ਹਰਜਿੰਦਰ ਸਿੰਘ ਚੰਦੀ) -ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੀਆਂ ਵਿਚਲੀਆਂ ਜਿਲਾ ਜਲੰਧਰ ਤੇ ਲੁਧਿਆਣਾ ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਮੌਜੂਦਾ ਵਿਧਾਇਕ ਬੀਬੀ ਮਾਣੂਕੇ ਦੋਸ਼ ਲਗਾਉਂਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਵਿਧਾਇਕ ਦੀ ਸ਼ਹਿ ਤੇ ਰੇਤਾਂ ਦੇ ਨਜਾਇਜ਼ ਟੱਕ ਚੱਲ ਰਹੇ ਹਨ ਜੋ ਹੜਾਂ ਨਾਲ ਕਿਸਾਨ ਦੀ ਜ਼ਮੀਨ ਉੱਪਰ ਚੜੀ ਰੇਤਾਂ ਦੱਸਕੇ ਰੇਤ ਚੁੱਕ ਕੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ। ਜਦੋਂ ਕਿ ਜਿਸ ਜ਼ਮੀਨ ਵਿਚ ਨਜਾਇਜ਼ ਰੇਤਾ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ ਉਨ੍ਹਾਂ ਖੇਤਾਂ ਵਿਚ ਨਾ ਤਾਂ ਕਦੇ ਰੇਤਾਂ ਚੜੀ ਹੈ ਅਤੇ ਨਾ ਹੀ ਕਦੇ ਫ਼ਸਲ ਬੀਜੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਹਿਤੈਸ਼ੀ ਇਕ ਨਾਹਰਾ ਵੀ ਦਿੱਤਾ ਸੀ । ਜਿਸ ਕਾ ਖੇਤ ਉਸਕੀ ਰੇਤ, ਪਰ ਇਥੇ ਕੰਮ ਉਲਟ ਹੋ ਰਿਹਾ ਹੈ। ਜਥੇਬੰਦੀਆਂ ਨੇ ਕਿਹਾ ਕਿ ਖੇਤ ਵਿੱਚੋਂ ਰੇਤ ਮਜਦੂਰਾਂ ਨੂੰ ਭਰਨੀ ਚਾਹੀਦਾ ਹੈ ਉਸਦੇ ਪੈਸੇ ਕਿਸਾਨ ਦੀ ਜੇਬ ਵਿੱਚ ਪੈਣੇ ਚਾਹੀਦੇ ਹਨ। ਪਰ ਇੱਥੇ ਰੇਤ ਮਾਫੀਆ ਪਾਬੰਦੀਸ਼ੁਦਾ ਮਸ਼ੀਨਾਂ ਲਾਕੇ ਕਿਸਾਨਾਂ ਮਜਦੂਰਾਂ ਤੇ ਸਰਕਾਰੀ ਖਜ਼ਾਨੇ ਨੂੰ ਭਾਰੀ ਚੂਨਾ ਲਾ ਰਿਹਾ ਹੈ। ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 7 ਦਸੰਬਰ ਤੱਕ ਕੋਈ ਕਾਰਵਾਈ ਨਾ ਹੋਈ ਤਾਂ 8 ਦਸੰਬਰ ਨੂੰ ਡੀ ਸੀ ਅਤੇ ਐਸ ਐਸ ਪੀ ਲੁਧਿਆਣਾ ਦਾ ਪੁੱਤਲਾ ਫੂਕ ਕੇ ਸਤਲੁਜ ਪੁਲ ਜਾਮ ਕਰ ਦਿੱਤਾ ਜਾਵੇਗਾ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਖਹਿਰਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਖਹਿਰਾ, ਗੁਰਬਾਜ਼ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਲੋਹਗੜ, ਰਮਨਜੀਤ ਸਿੰਘ ਸਮਰਾ ,ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸੰਦੀਪ ਅਰੋੜਾ ਤੇ ਦਿਲਬਾਗ ਸਿੰਘ ਚੰਦੀ , ਬਲਜੀਤ ਸਿੰਘ ਗੋਰਸੀਆਂ ,ਜ਼ਿਲ੍ਹਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਸਰਦਾਰ ਰਾਮ ਸਿੰਘ ਕਾਇਮ ਵਾਲਾ ਅਤੇ ਬਲਰਾਜ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



