ਕਮਲ ਹਾਸਨ ਤੇ ਸੂਰਿਆ ਵੱਲੋਂ ਕਿਸਾਨਾਂ ਨੂੰ ਜਿੱਤ ਦੀ ਵਧਾਈ

ਚੇਨੱਈ (ਸਮਾਜ ਵੀਕਲੀ):ਅਦਾਕਾਰ ਤੇ ਸਿਆਸੀ ਆਗੂ ਕਮਲ ਹਾਸਨ ਨੇ ਅੱਜ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਸਬੰਧੀ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਕਿਸਾਨਾਂ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਅਹਿੰਸਾ ਰਾਹੀਂ ਸੰਘਰਸ਼ ਜਿੱਤਿਆ ਹੈ। ਕਮਲ ਹਾਸਨ ਨੇ ਇਸ ਸਬੰਧੀ ਟਵੀਟ ਕਰਦਿਆਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉਸ ਦੀ ਪਾਰਟੀ ਮੱਕਲ ਨਿਧੀ ਮਈਮ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ ਤੇ ਦਿੱਲੀ ਜਾ ਕੇ ਕਿਸਾਨਾਂ ਸੰਘਰਸ਼ ’ਚ ਸ਼ਮੂਲੀਅਤ ਵੀ ਕੀਤੀ ਸੀ। ਇਸੇ ਤਰ੍ਹਾਂ ਤਾਮਿਲ ਫਿਲਮਾਂ ਦੇ ਅਦਾਕਾਰ ਤੇ ਫਿਲਮ ‘ਜੈ ਭੀਮ’ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਸੂਰਿਆ ਨੇ ਵੀ ਕਿਸਾਨਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, ‘ਅਹਿੰਸਾ        ਦੇ ਮਾਰਗ ਚੱਲਦੇ ਕਿਸਾਨਾਂ ਦੀ ਜਿੱਤ ਹੋਈ ਹੈ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਮਟੀਐੱਨਐੱਲ ਤੇ ਬੀਐੱਸਐੱਨਐੱਲ ਦੀ ਜਾਇਦਾਦ ਵੇਚੇਗੀ ਸਰਕਾਰ
Next articleਸਿੱਧੂ ਵੱਲੋਂ ਇਮਰਾਨ ਦੀ ਵਡਿਆਈ ਕਰਨਾ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਖ਼ਤਰਾ: ਸੁਖਬੀਰ