ਐੱਮਟੀਐੱਨਐੱਲ ਤੇ ਬੀਐੱਸਐੱਨਐੱਲ ਦੀ ਜਾਇਦਾਦ ਵੇਚੇਗੀ ਸਰਕਾਰ

ਨਵੀਂ ਦਿੱਲੀ (ਸਮਾਜ ਵੀਕਲੀ):ਸਰਕਾਰ ਨੇ ਜਨਤਕ ਖੇਤਰ ਦੀਆਂ ਦੂਰ ਸੰਚਾਰ ਕੰਪਨੀਆਂ ਐੱਮਟੀਐੱਨਐੱਲ ਤੇ ਬੀਐੱਸਐੱਨਐੱਲ ਦੀਆਂ ਅਚੱਲ ਜਾਇਦਾਦਾਂ ਨੂੰ ਲਗਪਗ 1,100 ਕਰੋੜ ਰੁਪੲੇ ਦੇ ਰਾਖਵੇਂ ਮੁੱਲ ’ਤੇ ਵੇਚਣ ਲਈ ਸੂਚੀਬੱਧ ਕੀਤਾ ਹੈ। ਇਹ ਜਾਣਕਾਰੀ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਡੀਆਈਪੀਏਐੱਮ) ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗੲੇ ਦਸਤਾਵੇਜ਼ਾਂ ਵਿੱਚ ਦਿੱਤੀ ਗਈ ਹੈ। ਐੱਮਟੀਐੱਨਐੱਲ ਦੀਆਂ ਜਾਇਦਾਦਾਂ ਦੀ ਈ-ਨਿਲਾਮੀ 14 ਦਸੰਬਰ ਨੂੰ ਹੋਣੀ ਹੈ। ਬੀਐੱਸਐੱਨਐੱਲ ਦੀਆਂ ਜਾਇਦਾਦਾਂ ਹੈਦਰਾਬਾਦ, ਚੰਡੀਗੜ੍ਹ, ਭਾਵਨਗਰ ਅਤੇ ਕੋਲਕਾਤਾ ਵਿੱਚ ਹਨ, ਜਿਨ੍ਹਾਂ ਦਾ ਵਿਕਰੀ ਲਈ ਰਾਖਵਾਂ ਮੁੱਲ ਲਗਪਗ 8,00 ਕਰੋੜ ਰੁਪਏ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਡੇ ਬਾਦਲ ਕਿਸਾਨਾਂ ਤੋਂ ਮੁਆਫ਼ੀ ਮੰਗਣ: ਜਾਖੜ
Next articleਕਮਲ ਹਾਸਨ ਤੇ ਸੂਰਿਆ ਵੱਲੋਂ ਕਿਸਾਨਾਂ ਨੂੰ ਜਿੱਤ ਦੀ ਵਧਾਈ