(ਸਮਾਜ ਵੀਕਲੀ)
ਪੁੱਤ ਦੇ ਜੰਮੇਂ ਤੇਂ ਮਾਂ-ਬਾਪ ਨੇ ਬੜਾ ਚਾਅ ਮਨਾਇਆਂ ਸੀ
ਸਾਰੇ ਪਿੰਡ ਦਾ ਮੂੰਹ ਲੱਡੂਆਂ ਨਾਲ ਮਿੱਠਾਂ ਕਰਾਇਆ ਸੀ
ਬਾਪ ਨੇ ਪੈਰਾਂ ਥੱਲੇ ਤਲੀਆਂ ਧਰ,ਚੱਲਣਾ ਸਿਖਾਇਆ
ਤੇਂ ਮਾਂ ਨੇ ਵੀ ਲਾਡਲੇ ਨੂੰ ਸੀ ਆਪਣਾ ਦੁੱਧ ਪਿਲਾਇਆ
ਪੈਰਾਂ ਉੱਤੇ ਖੜਾ੍ ਕਰਨ ਵਾਲਿਆਂ ਨੂੰ,ਪੈਰਾਂ ਉੱਤੇਂ ਖੜ ਦਿਆਂ ਹੀ
ਪੁੱਤ ਨੇ ਬਾਹਰ ਦਾ ਰਸਤਾ ਦਿਖਾਇਆ !
ਸੋਚਦੇ ਸੀ ਮਾਪੇ,ਸਰਵਣ ਪੁੱਤ ਨਿਕਲੇਗਾ ਸਾਡਾ ਦੁਲਾਰਾ
ਬੁਢਾਪੇ ਦੇ ਵਿੱਚ ਪੁੱਤ ਸਾਡਾ ਬਣੇਗਾ ਸਹਾਰਾ
ਕਦੇ ਸੋਚਿਆਂ ਨਹੀਂ ਸੀ ਮਾਪਿਆਂ ਨੇ
ਪੁੱਤ ਸਾਡੇ ਨਾਲ ਸਲੂਕ ਕਰੇਗਾ ਵਾਂਗ ਪਰਾਇਆ
ਪੈਰਾਂ ਉੱਤੇ ਖੜਾ੍ ਕਰਨ ਵਾਲਿਆਂ ਨੂੰ,ਪੈਰਾਂ ਉੱਤੇਂ ਖੜ ਦਿਆਂ ਹੀ
ਪੁੱਤ ਨੇ ਬਾਹਰ ਦਾ ਰਸਤਾ ਦਿਖਾਇਆ !
ਜਿਵੇਂ ਕਰਵਟ ਲੈਂ ਲੈਂਦੀ ਰੁੱਤ
ਉਵੇਂ ਅੱਜ ਬਦਲ ਜਾਂਦੇ ਕਲਯੁੱਗੀ ਪੁੱਤ
ਤੈਨੂੰ ਤੱਤੀਆਂ-ਠੰਡੀਆਂ ਛਾਂਵਾਂ ਤੋਂ ਬਚਾਉਂਦੇ ਰਹੇ
ਪੁੁੱਤ ਨੇ ਅੱਜ ਸਾਰੇ ਅਹਿਸਾਨਾਂ ਨੂੰ ਭੁਲਾਇਆ
ਪੈਰਾਂ ਉੱਤੇ ਖੜਾ੍ ਕਰਨ ਵਾਲਿਆਂ ਨੂੰ,ਪੈਰਾਂ ਉੱਤੇਂ ਖੜ ਦਿਆਂ ਹੀ
ਪੁੱਤ ਨੇ ਬਾਹਰ ਦਾ ਰਸਤਾ ਦਿਖਾਇਆ !
ਬੜੀਆਂ ਰੀਝਾਂ ਨਾਲ ਪੁੱਤ ਨੂੰ ਕੀਤਾ ਸੀ ਜਵਾਨ
ਵੱਡਾ ਹੋ ਕੇ ਪੁੱਤ ਨਿਕਲਿਆਂ ਸ਼ੈਤਾਨ
ਬਚਪਨ ਵਿੱਚ ਤੇਰਾ ਹਰ ਸ਼ੌਂਕ ਪੂਰਾ ਕੀਤਾ ਸੀ ਮਾਪਿਆਂ
ਆਪਣੀ ਵਾਰੀ ਪੁੱਤ ਨੇ ਆਪਣਾ ਹੱਥ ਪਿੱਛੇ ਹਟਾਇਆ
ਪੈਰਾਂ ਉੱਤੇ ਖੜਾ੍ ਕਰਨ ਵਾਲਿਆਂ ਨੂੰ,ਪੈਰਾਂ ਉੱਤੇਂ ਖੜ ਦਿਆਂ ਹੀ
ਪੁੱਤ ਨੇ ਬਾਹਰ ਦਾ ਰਸਤਾ ਦਿਖਾਇਆ !
ਜੀਂਦੇ-ਜੀ ਆਸ਼ਰਮਾਂ ਵਿੱਚ ਸੁੱਟ ਆਉਂਦੇ
ਮਰਨ ਤੋਂ ਬਾਅਦ ਮਿਸ-ਯੂ ਦੇ ਸਟੇਟਸ ਲਾਉਂਦੇ
ਜੀਂਦੇ-ਜੀ ਮਾਪਿਆਂ ਨੂੰ ਸਾਂਭ ਲੋ ਯਾਰੋ
ਜਿਹਨਾਂ ਤੋਂ ਖੂੰਝ ਗਏ,ਉਹਨਾਂ ਨੂੰ ਪੁੱਛੋ,ਉਹਨਾਂ ਕੀ ਗਵਾਇਆ
ਪੈਰਾਂ ਉੱਤੇ ਖੜਾ੍ ਕਰਨ ਵਾਲਿਆਂ ਨੂੰ,ਪੈਰਾਂ ਉੱਤੇਂ ਖੜ ਦਿਆਂ ਹੀ
ਪੁੱਤ ਨੇ ਬਾਹਰ ਦਾ ਰਸਤਾ ਦਿਖਾਇਆ !
ਰਾਹੁਲ ਲੋਹੀਆਂ ,ਅਸਟਰੀਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly