ਮਿੱਟੀ ਦਾ ਮੋਹ 

ਜੇ. ਐੱਸ. ਮਹਿਰਾ
 (ਸਮਾਜ ਵੀਕਲੀ) – ਸਵੇਰੇ-ਸਵੇਰੇ ਜਦੋਂ ਮੈਂ ਸੈਰ ਕਰਨ ਜਾਂਦਾ ਤਾਂ ਉਸ ਅਧਖੜ ਜੋੜੇ ਨੂੰ ਸੈਰ ਕਰਦੇ ਵੇਖਦਾ। ਉਹ ਕੁੱਝ ਕਦਮ ਚੱਲਦੇ ਕਦੇ ਮਰਦ ਬੈਠ ਜਾਂਦਾ ਤੇ ਕਦੀ ਔਰਤ ਤੇ ਵਾਰੋ ਵਾਰੀ ਇੱਕ ਦੂਜੇ ਨੂੰ ਸਹਾਰਾ ਦੇ ਉਠਾਉਂਦੇ। ਕਈ ਵਾਰ ਉਹ ਨਵੇਂ ਵਿਆਹੇ ਜੋੜੇ ਵਾਂਗ ਇੱਕ ਦੂਜੇ ਦਾ ਹੱਥ ਫੜ ਕੇ ਤੁਰਦੇ ਇਹਨਾਂ ਦੇ ਬੇਟਾ-ਬੇਟੀ ਮੇਰੇ ਕੋਲ ਹੀ ਪੜ੍ਹਦੇ ਹੁੰਦੇ ਸੀ ਪਰ ਹੁਣ ਉਹ ਕਿਧਰੇ ਦਿਖਾਈ ਨਹੀਂ ਦਿੰਦੇ। ਮਾਜ਼ਰਾ ਕੀ ਸੀ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਮਨ ਜਾਣਨ ਲਈ ਵਿਆਕੁਲ ਹੋ ਗਿਆ ਤੇ ਮੈਂ ਆਵਾਜ਼ ਮਾਰ ਉਨ੍ਹਾਂ ਨੂੰ ਰੋਕ ਲਿਆ, ” ਕ੍ਰਿਸ਼ਨ ਸਿਆਂ ਕੀ ਹਾਲ ਹੈ, ਠੀਕ ਹੈ,ਮਾਸਟਰ ਜੀ ਤੁਸੀਂ ਸੁਣਾਓ” ਉਸ ਨੇ ਜਵਾਬ ਦਿੰਦੇ ਕਿਹਾ “ਅੱਜ-ਕੱਲ ਬੇਟਾ- ਬੇਟੀ ਕਿਧਰੇ ਦਿਖਾਈ ਨਹੀਂ ਦਿੰਦੇ ਕੀ ਗੱਲ?ਮੈਂ ਪੁੱਛਿਆ?”ਮਾਸਟਰ ਜੀ ਬੇਟਾ-ਬੇਟੀ ਦੋਵੇਂ ਕੈਨੇਡਾ ਭੇਜ ਦਿੱਤੇ ਨਾਲੇ ਏਥੇ ਹੈ ਵੀ ਕੀ ਹੁਣ ਪੰਜਾਬ ਚ’ ਗੁੰਡਾਗਰਦੀ,ਨਸ਼ੇ,ਗੰਦੀ ਰਾਜਨੀਤੀ, ਝੂਠੇ ਕੇਸ,ਲੜਕੀਆਂ ਨਾਲ ਛੇੜ ਛਾੜ ਤੇ ਰੇਪ ਅਤੇ ਦਹੇਜ ਜਿਹੀਆਂ ਪ੍ਰਥਾਵਾ ਮੈਂ ਨਹੀਂ ਚਾਹੁੰਦਾ ਸੀ ਕਿ ਮੇਰਾ ਬੇਟਾ ਤੇ ਬੇਟੀ ਇਨ੍ਹਾਂ ਸਮਾਜਿਕ ਬੁਰਾਈਆਂ ਤੇ ਕੁਰੀਤੀਆਂ ਦਾ ਸ਼ਿਕਾਰ ਹੋਵੇ”ਉਸਨੇ ਜਵਾਬ ਦਿੱਤਾ “ਤੁਹਾਨੂੰ ਯਾਦ ਨਹੀਂ ਆਉਂਦੀ ਬੇਟਾ-ਬੇਟੀ ਦੀ” ਮੈਂ ਪੁੱਛਿਆ? “ਯਾਦ-ਯੂਦ ਕੀ ਰਾਤ ਨੂੰ ਚਾਰ-ਚਾਰ ਘੰਟੇ ਵੀਡੀਓ ਕਾਲ ਤੇ ਗੱਲ ਹੋ ਜਾਂਦੀ ਹੈ ਮਹਿਸੂਸ ਹੀ ਨਹੀਂ ਹੁੰਦਾ ਕੇ ਬੇਟਾ ਬੇਟੀ ਦੂਰ ਨੇ, ਨਾਲੇ ਦੋ ਚਾਰ ਸਾਲ ਦੀ ਗੱਲ ਹੈ ਅਸੀਂ ਵੀ ਉਥੇ ਹੀ ਲੰਘ ਜਾਣਾ, ਪੰਜਾਬ ਵਿੱਚ ਤਾਂ ਪਾਣੀ ਦਾ ਸੰਕਟ ਆਉਣ ਵਾਲਾ” ਉਸਨੇ ਜਬਾਬ ਦਿੱਤਾ “ਕੀ ਬੇਟਾ-ਬੇਟੀ ਨੇ ਤੁਹਾਨੂੰ ਬੁਢਾਪੇ ਵਿੱਚ ਛੱਡ ਕੇ ਜਾਨ ਤੋਂ ਇਨਕਾਰ ਨਹੀਂ ਕੀਤਾ” ਮੈਂ ਪੁੱਛਿਆ? “ਲੈ!ਮਾਸਟਰ ਜੀ ਮੁੰਡਾ ਕਹਿੰਦਾ ਪਾਪਾ ਮੈਥੋਂ ਨਹੀਂ ਖੇਤੀ ਹੋਣੀ ਤੇ ਕੁੜੀ ਕਹਿੰਦੀ ਮੈਂ ਵਿਆਹ ਕਰਵਾ ਕਿਸੇ ਦੇ ਘਰ ਦੀ ਨੌਕਰਾਣੀ ਨਹੀਂ ਬਣਨਾ,ਮੈਥੋਂ ਨਹੀਂ ਸੁਣੇ ਜਾਣੇ ਕਿਸੇ ਦੇ ਤਾਅਨੇ ਮਿਹਣੇ” ਉਸਨੇ ਜਵਾਬ ਦਿੱਤਾ।”ਜਿਸ ਪੰਜਾਬ ਵਿੱਚ ਤੁਸੀਂ ਜੰਮੇ,ਪਲ਼ੇ ਤੇ ਖੇਡੇ ਕੀ ਉਸ ਨੂੰ ਛੱਡ ਕੇ ਜਾਣ ਨੂੰ ਤੁਹਾਡਾ ਦਿਲ ਕਰਦਾ ਹੈ?”ਲੈ ਲੋਕ ਤਾਂ ਧਰਤੀ ਛੱਡਣ ਨੂੰ ਫਿਰਦੇ… ਤੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ” ਇਹ ਕਹਿੰਦੇ ਹੋਏ ਜੋੜਾ ਹੱਸਦਾ ਹੋਇਆ ਅੱਗੇ ਲੰਘ ਗਿਆ। ਮੈਂ ਸੋਚਿਆ ਜਿਨ੍ਹਾਂ ਨਹਿਰਾਂ ਤੇ ਨਦੀਆਂ ਦੇ ਕੰਢੇ ਬੈਠ ਮੈਂ ਲਿਖਦਾ ਰਿਹਾ,ਜਿਨ੍ਹਾਂ ਰੁੱਤਾਂ ਦੇ ਨਾਲ ਮੈ ਕਲੋਲਾ ਕਰਦਾ ਰਿਹਾ, ਜਿੰਨਾ ਚੰਨ- ਤਾਰਿਆਂ ਦੇ ਨਾਲ ਮੈਂ ਰਾਤ ਨੂੰ ਇਕੱਲਾ ਬਹਿ ਗੱਲਾਂ ਕਰਦਾ ਰਿਹਾ ਜੇ ਮੈਂ ਉਹਨਾਂ ਤੋਂ ਹੀ ਅਲੱਗ ਹੋ ਗਿਆ ਤਾਂ ਮੇਰਾ ਜੀਵਨ ਨਰਕ ਬਣ ਜਾਵੇਗਾ। ਫਿਰ ਇਸ ਜੀਵਨ ਦਾ ਜੀਣਾ ਕੀ ਇਹਨਾਂ ਲੋਕਾਂ ਦੇ ਲਈ ਤਾਂ ਮੈਂ ਕੇਵਲ ਮਾਸਟਰ ਹਾਂ।ਇਕ ਲੇਖਕ ਹੋਣਾ ਕੀ ਹੁੰਦਾ,ਰਿਸ਼ਤਿਆਂ ਤੇ ਮਿੱਟੀ ਦਾ ਮੋਹ ਕੀ ਹੁੰਦਾ ਇਨ੍ਹਾਂ ਲੋਕਾਂ ਨੂੰ ਕੀ ਪਤਾ…!
ਜੇ. ਐੱਸ ਮਹਿਰਾ,
ਪਿੰਡ ਤੇ ਡਾਕਘਰ ਬੜੋਦੀ,
ਤਹਿਸੀਲ ਖਰੜ,
 ਜ਼ਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ,
ਪਿੰਨ ਕੋਡ 140110,
ਮੋਬਾਈਲ ਨੰਬਰ 9592430420
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏਹੁ ਹਮਾਰਾ ਜੀਵਣਾ ਹੈ -388
Next articleਕਲਯੁੱਗੀ-ਪੁੱਤ