ਕਬੱਡੀ ਦੇ ਧਨੰਤਰ ਖਿਡਾਰੀ ਸੋਮਾ ਘਰਾਚੋਂ ਨੂੰ ਸਅਦ ਸਯੁੰਕਤ ਨੇ ਲਾਇਆ ਦਿੜ੍ਹਬਾ ਤੋਂ ਇੰਚਾਰਜ ।

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)

ਸ੍ਰੋਮਣੀ ਅਕਾਲੀ ਦਲ ਸਯੁੰਕਤ ਨੇ ਆਪਣੇ ਹਲਕਾ ਇੰਚਾਰਜ ਦੀ ਸੂਚੀ ਜਾਰੀ ਕਰਦਿਆਂ ਅੱਜ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਸੋਮਾ ਸਿੰਘ ਪੁੱਤਰ ਦੇਵੀਦਿਆਲ ਸਿੰਘ ਘਰਾਚੋਂ ਮੈਂਬਰ ਜਿਲਾ ਪਰੀਸਦ ਨੂੰ ਹਲਕਾ ਦਿੜ੍ਹਬਾ ( ਰਾਖਵਾਂ ) ਦਾ ਹਲਕਾ ਇੰਚਾਰਜ ਲਾਇਆ ਹੈ। ਸੋਮਾ ਘਰਾਚੋਂ ਇਸ ਵਕਤ ਦਿੱਲੀ ਕਿਸਾਨ ਮੋਰਚੇ ਤੇ ਡਟੇ ਹੋਏ ਹਨ।ਇਹ ਜਾਣਕਾਰੀ ਦਿੰਦਿਆਂ ਵਰਿੰਦਰਪਾਲ ਸਿੰਘ ਟੀਟੂ ਨੇ ਦੱਸਿਆ ਕਿ ਪਾਰਟੀ ਸਰਪ੍ਰਸਤ ਬ੍ਰਹਮਪੁਰਾ, ਪਾਰਟੀ ਪ੍ਧਾਨ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਜਿਲਾ ਜਥੇਦਾਰ ਗੁਰਬਚਨ ਸਿੰਘ ਬਚੀ ਦੀ ਅਗਵਾਈ ਵਿੱਚ ਉਹਨਾਂ ਨੂੰ ਦਿੜ੍ਹਬਾ ਭੇਜਿਆ ਗਿਆ ਹੈ। ਸੋਮਾ ਘਰਾਚੋਂ ਪੂਰੇ ਵੀਹ ਸਾਲ ਕਬੱਡੀ ਦਾ ਸਟਾਰ ਖਿਡਾਰੀ ਰਿਹਾ ਹੈ। ਪਾਕਿਸਤਾਨ ਦੀ ਟੀਮ ਨੂੰ ਵੱਕਾਰੀ ਮੈਚਾ ਵਿੱਚ ਹਰਾਉਣ ਦਾ ਮਿਜਾਜ ਵੀ ਉਸਦੇ ਹਿੱਸੇ ਆਇਆ ਹੈ। ਪਰ ਜਾਤੀ ਵਿਤਕਰੇ ਦੇ ਚੱਲਦਿਆਂ ਉਸਦੀ ਖੇਡ ਦਾ ਪੂਰਾ ਮੁੱਲ ਨਹੀ ਪਿਆ।

ਪਿਛਲੀ ਜਿਲਾ ਪਰੀਸਦ ਚੋਣ ਸਮੇਂ ਉਹ ਇੱਕੋ ਇੱਕ ਅਕਾਲੀ ਦਲ ਦਾ ਉਮੀਦਵਾਰ ਸੀ ਜਿਸਨੇ ਜਿੱਤ ਹਾਸਿਲ ਕੀਤੀ ਹੈ। ਦਿੜ੍ਹਬਾ ਦੀਆਂ ਕਬੱਡੀ ਗਰਾਊਂਡਾਂ ਵਿੱਚ ਆਪਣੀ ਖੇਡ ਦਾ ਸਿੱਕਾ ਚਲਾਉਣ ਵਾਲਾ ਸੋਮਾ ਘਰਾਚੋਂ ਸਿਆਸਤ ਦੇ ਮੈਦਾਨ ਵਿੱਚ ਵੀ ਵਿਰੋਧੀਆਂ ਤੇ ਕਿਸ ਤਰ੍ਹਾਂ ਭਾਰੀ ਪੈਂਦਾ ਹੈ ਇਹ ਸਮਾਂ ਦੱਸੇਗਾ। ਦਿੜ੍ਹਬਾ ਹਲਕੇ ਵਿੱਚ ਸ੍ਰੋਮਣੀ ਅਕਾਲੀ ਦਲ ਸਯੁੰਕਤ ਦਾ ਵੱਡਾ ਪ੍ਭਾਵ ਹੈ। ਢੀਂਡਸਾ ਕੋਲ ਬਹੁਤ ਹੀ ਸੁਲਝੇ ਹੋਏ ਨੇਤਾ ਇਸ ਹਲਕੇ ਵਿੱਚ ਮੌਜੂਦ ਹਨ। ਇਲਾਕੇ ਦਾ ਹਰ ਬਸਰ ਸੋਮਾ ਘਰਾਚੋਂ ਦੇ ਨਾਂ ਤੋਂ ਨਿੱਜੀ ਤੌਰ ਤੇ ਵਾਕਿਫ਼ ਹੈ। ਉਹਨਾਂ ਦੀ ਸਾਦਗੀ, ਮਿਲਵਰਤਨ, ਸਾਊ ਸੁਭਾਅ, ਨਿਮਰਤਾ ਦਾ ਹਰ ਕੋਈ ਮੁਰੀਦ ਹੈ।ਅੱਜ ਜਦੋਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਕਿਸਾਨੀ ਸੰਘਰਸ਼ ਵਿੱਚ ਕੁੱਦੇ ਹੋਏ ਹਨ। ਮੋਰਚਾ ਫਤਹਿ ਹੋਣ ਤੋਂ ਬਾਅਦ ਉਹ ਆਪਣਾ ਸਿਆਸੀ ਮੋਰਚਾ ਸੰਭਾਲਣ ਲਈ ਤਿਆਰ ਹਨ।

ਉਹਨਾਂ ਦੀ ਨਿਯੁਕਤੀ ਤੇ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਕੌਰ ਸਿੰਘ ਮੌੜ, ਜਥੇਦਾਰ ਹਰਦੇਵ ਸਿੰਘ ਰੋਗਲਾ ਮੈਂਬਰ ਐਸ ਜੀ ਪੀ ਸੀ, ਅਮਨਬੀਰ ਸਿੰਘ ਚੈਰੀ,ਰਣਧੀਰ ਸਿੰਘ ਸਮੂਰਾ,ਜਥੇਦਾਰ ਗੁਰਤੇਜ ਸਿੰਘ ਝਨੇੜੀ, ਭਗਵਾਨ ਸਿੰਘ ਢੰਡੋਲੀ ਜਿਲਾ ਪ੍ਧਾਨ ਦਿਹਾਤੀ ਐਸ ਸੀ ਮੋਰਚਾ , ਭੁਪਿੰਦਰ ਸਿੰਘ ਮੌੜ,ਆਗੂ ਸਤਗੁਰ ਸਿੰਘ ਨਮੋਲ, ਵਿਕਰਮਜੀਤ ਸਿੰਘ ਵਿੱਕੀ ਛਾਜਲੀ, ਸੁਖਜਿੰਦਰ ਸਿੰਘ ਸਿੰਧੜਾ, ਮਤਵਾਲ ਸਿੰਘ ਗੁੱਜਰਾਂ, ਈਸਵਰਮੀਤ ਸਿੰਘ ਮਿੱਠੂ, ਕੇਵਲ ਸਿੰਘ ਜਵੰਧਾ, ਗੁਰਪਿਆਰ ਸਿੰਘ ਚੱਠਾ, ਗੁਰਦੇਵ ਸਿੰਘ ਕੌਹਰੀਆ, ਗੁਰਦੇਵ ਸਿੰਘ ਮੌੜ,ਜਗਦੀਪ ਸਿੰਘ ਨੰਗਲਾਂ, ਰਾਮ ਸਿੰਘ ਡਰਾਇਕੈਟਰ ਚੱਠਾ, ਹਾਕਮ ਸਿੰਘ ਬੜਿੰਗ ਮਹਿਲਾਂ, ਗੁਰਜੀਤ ਸਿੰਘ ਜੀਤੀ ਜਨਾਲ, ਕਬੱਡੀ ਖਿਡਾਰੀ ਕਾਲਾ ਗਾਜੀਆਣਾ, ਅਜਮੇਰ ਜਲਾਲ, ਫੌਜੀ ਕੁਰੜ, ਜੱਸੀ ਛਾਹੜ, ਫੰਤ ਮਟੌਰੜਾ, ਬੁੱਧ ਸਿੰਘ ਸਰਾਓ , ਖੇਡ ਪ੍ਬੰਧਕ ਬਿੱਟੀ ਘੱਗਾ, ਗੀਤਕਾਰ ਗੁਰਧਨ ਘੁਮਾਣ, ਸਿੰਦਾ ਘਰਾਚੋਂ ਆਦਿ ਨੇ ਪਾਰਟੀ ਹਾਈਕਮਾਡ ਦਾ ਧੰਨਵਾਦ ਕਰਦਿਆਂ ਉਹਨਾਂ ਦੀ ਚੜਦੀ ਕਲਾ ਦੀ ਕਾਮਨਾ ਕੀਤੀ।।

Previous articleਕਿਰਤੀ ਦੀ ਜਿੱਤ
Next articleਲਾਰਿਆਂ ਦੀ ਰੁੱਤ