ਰੋਸ

ਰਵਿੰਦਰ  ਭਾਟੀਆ

(ਸਮਾਜ ਵੀਕਲੀ)

ਜਿਹੜੇ ਚੋਰ ਚੋਰ ਆਖਣ ,
ਆਪਣੇ ਅੰਦਰ ਉਹ ਨਾਂ ਝਾਕਣ !

ਦੂਜੇ ਦੀ ਧੀ ਨੂੰ ਧੀ ਨਾਂ ਉਂ ਸਮਝਣ,
ਆਪਣੀ ਧੀ ਨੂੰ ਧੀ ਆਖਣ !

ਬੋਲਣ ਜਿਹੜੇ ਬੋਲ ਘਨੇਰੇ ,
ਰਹਿੰਦੇ ਉਹੀ ਵਿੱਚ ਹਨੇਰੇ !

ਦੇਹੀ ਤੇ ਪਾਉਂਦੇ ਚਿੱਟੇ ਕਪੜੇ ,
ਬੋਲ ਦੇ ਹੁੰਦੇ ਬੜੇ ਹੀ ਮਿੱਠੜੇ !

ਲੂਟ ਪਾਟ ਦਾ ਧੰਦਾ ਕਰਦੇ ,
ਆਮ ਜਨਤਾ ਦਾ ਲਹੂ ਜੋ ਪੀਂਦੇ!

ਸਭ ਪਾਸੇ ਕੋਹਰਾਮ ਮੱਚ ਗਿਆ,
ਫਿਰ ਵੀ ਇਨ੍ਹਾਂ ਨੂੰ ਸਮਝ ਨਾ ਆਇਆ!

ਫੜ ਕੇ ਧੌਣੋ ਥੱਲੇ ਸੁਟੋ ,
ਸਾਰੇ ਰੱਲ ਕੇ ਇਨਾਂ ਨੂੰ ਕੁੱਟੋ !!

ਰਵੀ ਅੱਜ ਰੋਸ ਬੜਾ ਹੈ ਭਾਰੀ,
ਕੁਰਲਾ ਰਹੀ ਏ ਜਨਤਾ ਦੁਖਿਆਰੀ !!

ਰਵਿੰਦਰ ਭਾਟੀਆ
ਮੁੰਬਈ -7020812231

 

 

इंस्टॉल करें समाज वीकली ऐप और पाए ताजा खबरें
https://play.google.com/store/apps/details?id=in.yourhost.samajweekly

Previous articleਦਲਿਤ ਭਾਈਚਾਰੇ ਦੀ ਯਾਦ
Next articleਸਮਾਂ