(ਸਮਾਜ ਵੀਕਲੀ)
ਜਿਸਨੇ ਪਿੰਡੇ ਦਰਦ ਹੰਡਾਇਆ ਜੂਨ ਚੁਰਾਸੀ ਵਿਚ |
ਓਹੀ ਰੋਇਆ ਤੇ ਕੁਰਲਾਇਆ ਜੂਨ ਚੁਰਾਸੀ ਵਿਚ |
ਇਸਤੋਂ ਵੱਧ ਕੇ ਹੋਰ ਭਿਅੰਕਰ ਜੁਲਮ ਨਹੀਂ ਹੋਣਾ,
ਫੱਟ ਸਿੱਖਾਂ ਦੀ ਰੂਹ ‘ਤੇ ਲਾਇਆ ਜੂਨ ਚੁਰਾਸੀ ਵਿਚ |
ਗਜਨੀ ਬਣ ਕੇ ਔਰਤ ਦੀ ਪੱਤ ਰੋਲੀ ਹਾਕਮ ਨੇ,
ਚਿੱਟੇ ਦਿਨ ਸੀ ‘ਨੇਰ੍ਹ ਕਮਾਇਆ ਜੂਨ ਚੁਰਾਸੀ ਵਿਚ |
ਘੱਟ ਗਿਣਤੀ ਦੀ ਨਸ਼ਲਕੁਸ਼ੀ ਦੀ ਘਾੜਤ ਘੜਕੇ ਹੀ,
ਕਤਲੋ ਗਾਰਤ ਗਿਆ ਕਰਾਇਆ ਜੂਨ ਚੁਰਾਸੀ ਵਿਚ |
ਮੁੱਛ ਫੁੱਟ ਗੱਭਰੂ ਫੜ ਫੜ ਮਾਰੇ ਅਤਿਵਾਦੀ ਕਹਿ ਕੇ
ਰੱਬ ਦਾ ਘਰ ਹਰਿਮੰਦਰ ਢਾਇਆ ਜੂਨ ਚੁਰਾਸੀ ਵਿਚ |
ਵਹਿਸ਼ੀ, ਖੂਨੀ, ਹਵਸ਼ੀ ਕੁੱਤਾ ਬਣਕੇ ਸ਼ਾਸ਼ਕ ਨੇ,
ਔਰੰਗਜੇਬੀ ਰੂਪ ਵਟਾਇਆ ਜੂਨ ਚੁਰਾਸੀ ਵਿਚ |
‘ਬੋਪਾਰਾਏ ‘ ਟਲ ਸਕਦਾ ਸੀ ਕਹਿਰ ਵਰਤਣੋਂ ਇਹ,
ਪਰ ਦਿੱਲੀ ਨੇ ਵਕਤ ਵਿਹਾਇਆ ਜੂਨ ਚੁਰਾਸੀ ਵਿਚ |
ਭੁਪਿੰਦਰ ਸਿੰਘ ਬੋਪਾਰਾਏ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly