ਲੈਂਡਮਾਰਕ ਬੈਂਕ ਦੂਜੀਆਂ ਬੈਂਕਾਂ ਵਾਂਗ ਕਿਸਾਨੀ ਕਰਜ਼ਿਆਂ ਦੀ ਕਰੇ ਸੈਟਲਮੈਂਟ-ਗਿੱਲ,ਵਿਰਕ

ਜੇ ਬੈਂਕ ਨੇ ਜਲਦ ਸੈਟਲਮੈਂਟ ਸਕੀਮ ਨਾ ਚਾਲੂ ਕੀਤੀ ਤਾਂ ਵਿੱਡਾਂਗੇ ਤਿੱਖਾ ਸੰਘਰਸ਼
ਫਤਿਹਗੜ੍ਹ ਪੰਜਤੂਰ 11 ਅਕਤੂਬਰ (  ਚੰਦੀ )-ਬੀਤੇ ਕੱਲ੍ਹ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬਲਾਕ ਫਤਿਹਗੜ੍ਹ ਪੰਜਤੂਰ ਜਿਲ੍ਹਾ ਮੋਗਾ ਦੀ ਮਹੀਨਾਂਵਾਰ ਮੀਟਿੰਗ ਗੁਰਦੁਆਰਾ ਤੇਗਸਰ ਸਾਹਿਬ ਡਰੋਲੀ ਖੇੜਾ ਨੇੜੇ ਫਤਿਹਗੜ੍ਹ ਪੰਜਤੂਰ ਵਿਖੇ ਬਲਾਕ ਪ੍ਰਧਾਨ ਸਾਬ ਸਿੰਘ ਦਾਨੇਵਾਲਾ,ਜ਼ਿਲ੍ਹਾ ਪ੍ਰਧਾਨ ਸੁੱਖਾ ਸਿੰਘ ਵਿਰਕ,ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁੱਖਾ ਸਿੰਘ ਵਿਰਕ ਅਤੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਕਿਹਾ ਕੇ ਪੰਜਾਬ ਵਿੱਚ ਦੂਜੀਆਂ ਬੈਕਾਂ ਵਾਂਗ ਲੈਂਡਮਾਰਕ ਬੈਂਕ ਵੀ ਕਿਸਾਨਾਂ ਮਜਦੂਰਾਂ ਦਾ ਸੈਟਲਮੈਂਟ ਕਰਕੇ ਕਰਜਾ ਘੱਟ ਕਰੇ ਜਾਂ ਮੁਆਫ਼ੀ ਕਰੇ ਜੇ ਬੈਂਕ ਨੇ ਜਲਦ ਸੈਟਲਮੈਂਟ ਸਕੀਮ ਚਾਲੂ ਨਾ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਲੈਂਡਮਾਰਕ ਬੈਂਕ ਦੇ ਮੁੱਖ ਦਫ਼ਤਰਾਂ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ।ਇਸ ਮੌਕੇ ਕਾਰਜ ਸਿੰਘ ਮਸੀਤਾਂ,ਸੁਖਵਿੰਦਰ ਸਿੰਘ ਬਹਿਰਾਮਕੇ,ਹਰਦਿਆਲ ਸਿੰਘ ਸ਼ਾਹ ਵਾਲਾ,ਹਰਬੰਸ ਸਿੰਘ ਬਹਿਰਾਮਕੇ,ਬੋਹੜ ਸਿੰਘ ਦਾਨੇਵਾਲਾ,ਸਤਨਾਮ ਸਿੰਘ ਦਾਨੇਵਾਲਾ,ਹਰਮਨ ਦਾਨੇਵਾਲਾ,ਬਲਜੀਤ ਸਿੰਘ ਸਰਪੰਚ ਲਲਿਹਾਂਦੀ,ਮੋਹਣ ਸਿੰਘ ਸਰਪੰਚ ਬਾਕਰ ਵਾਲਾ,ਸੇਵਾ ਸਿੰਘ ਬਾਕਰ ਵਾਲਾ,ਬਾਬਾ ਜੋਰਾ ਸਿੰਘ,ਸਵਰਨ ਸਿੰਘ ਝੰਡੇਵਾਲਾ,ਤਲਵਿੰਦਰ ਗਿੱਲ ਤੋਤਾ ਸਿੰਘ ਵਾਲਾ,ਜਗੀਰ ਸਿੰਘ ਰੋਸਾ,ਲੱਖਾ ਮਨੇਸ ਦਾਨੇਵਾਲਾ,ਲਾਲਜੀਤ ਭੁੱਲਰ ਧਰਮ ਸਿੰਘ ਵਾਲਾ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਵਿਖੇ ਨਸ਼ਿਆਂ ਵਿਰੋਧੀ ਪੇਸ਼ ਕੀਤਾ ਵਿਸ਼ੇਸ਼ ਨਾਟਕ।
Next articleSamaj Weekly 237 = 12/10/2023