ਸੀਨੀਅਰ ਵਰਗ ਵਿੱਚ ਫਿਰੋਜਪੁਰ ਅਤੇ ਉਟਾਲਾ, ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਅਤੇ ਸੰਗਰੂਰ ਰਹੇ ਜੇਤੂ
ਲੁਧਿਆਣਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ )-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ 16ਵਾਂ ਜੇ ਐਸ ਟੀ ਟਰੱਕ ਪਰਮਿਟ, ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਜੇ ਦਿਨ ਅੱਜ ਸੀਨੀਅਰ ਵਰਗ ਵਿੱਚ ਬਾਬਾ ਸ਼ੇਰ ਸਾਹ ਵਲੀ ਅਕੈਡਮੀ ਫਿਰੋਜ਼ਪੁਰ ਅਤੇ ਯੰਗ ਉਟਾਲਾ ਜੇਤੂ ਰਹੇ ਜਦ ਕਿ ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਅਤੇ ਸੰਗਰੂਰ ਦੀਆਂ ਟੀਮਾਂ ਨੇ ਆਪਣੇ ਜੇਤੂ ਕਦਮ ਅੱਗੇ ਵਧਾਏ। ਅੱਜ ਤੀਸਰੇ ਦਿਨ ਦੂਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਜੂਨੀਅਰ ਵਿਸ਼ਵ ਕੱਪ ਜੇਤੂ ਕਪਤਾਨ ਹਰਜੀਤ ਸਿੰਘ ਹਰਜੀਤਾ ਦੀ ਕਪਤਾਨੀ ਹੇਠ ਬਾਬਾ ਸ਼ੇਰ ਸਾਹ ਵਲੀ ਹਾਕੀ ਅਕੈਡਮੀ ਫਿਰੋਜ਼ਪੁਰ ਨੇ ਅਮਰਗੜ ਹਾਕੀ ਸੈਂਟਰ ਨਾਲ 6-6 ਗੋਲਾਂ ਦੀ ਬਰਾਬਰੀ ਤੋਂ ਬਾਅਦ ਸ਼ੂਟ ਆਊਟ ਵਿੱਚ 3-2 ਗੋਲਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਪਹਿਲੀ ਜਿੱਤ ਹਾਸਿਲ ਕੀਤੀ, ਜਦਕਿ ਦੂਸਰੇ ਮੁਕਾਬਲੇ ਵਿੱਚ ਯੰਗ ਕਲੱਬ ਉਟਾਲਾ ਨੇ ਲੁਧਿਆਣਾ ਸਪੋਰਟਸ ਕਲੱਬ ਨੂੰ ਇੱਕ ਤਰਫਾ ਕਰਦਿਆਂ 7-2 ਗੋਲਾਂ ਨਾਲ ਮਾਤ ਦਿੱਤੀ। ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ 6-2 ਗੋਲਾਂ ਹਰਾ ਕੇ ਟੂਰਨਾਮੈਂਟ ਦਾ ਵੱਡਾ ਉਲਟ ਫੇਰ ਕੀਤਾ ਜਦਕਿ ਇਸ ਤੋਂ ਪਹਿਲਾਂ ਸੰਗਰੂਰ ਅਕੈਡਮੀ ਨੇ ਨਨਕਾਣਾ ਸਾਹਿਬ ਛੰਨਾ ਅਮਰਗੜ੍ਹ ਹਾਕੀ ਸੈਂਟਰ ਨੂੰ 4-3 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਹਾਸਿਲ ਕੀਤੀ। ਇਸ ਮੌਕੇ ਸਰਦਾਰ ਗਿਆਨ ਸਿੰਘ ਕਾਲੜਾ ਜਿਲਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ, ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ
ਬੀਰਮਪੁਰ , ਅਮਰੀਕ ਸਿੰਘ ਮਿਨਹਾਸ ਰਿਟਾਇਰਡ ਏ ਆਈਜੀ ਪੰਜਾਬ ਪੁਲਿਸ, ਸਾਬਕਾ ਕੌਮੀ ਖਿਡਾਰੀ ਰਛਪਾਲ ਸਿੰਘ ਨਾਗੀ, ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ । ਇਸ ਮੌਕੇ ਸਰਦਾਰ ਕਾਲੜਾ ਨੇ ਜਰਖੜ ਹਾਕੀ ਅਕੈਡਮੀ ਵਾਸਤੇ ਇਕ ਵਾਟਰ ਕੂਲਰ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸ੍ਰੀ ਸੰਜੇ ਗੋਇਲ , ਡਾਕਟਰ ਮਨਜੀਤ ਸਿੰਘ , ਅਜੀਤ ਸਿੰਘ ਲਾਦੀਆ , ਸੁਨੀਲ ਕੁਮਾਰ ਸੈਕਟਰੀ ਸਪੋਰਟਸ ਰੇਲਵੇ ਫਿਰੋਜ਼ਪੁਰ, ਗੁਰਸਤਿੰਦਰ ਸਿੰਘ ਪਰਗਟ, ਬਾਬਾ ਰੁਲਦਾ ਸਿੰਘ, ਕੁਲਦੀਪ ਸਿੰਘ ਘਵੱਦੀ,ਸ਼ਿੰਗਾਰਾ ਸਿੰਘ ਜਰਖੜ, , ਬੂਟਾ ਸਿੰਘ ਸਿੱਧੂ, ਦਲਵੀਰ ਸਿੰਘ ਜਰਖੜ , ਪਵਨਪ੍ਰੀਤ ਸਿੰਘ ਡੰਗੋਰਾ , ਕੋਚ ਹਰਮੀਤ ਸਿੰਘ ਜਰਖੜ ਅਕੈਡਮੀ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਸੀਨੀਅਰ ਵਰਗ ਦੀਆਂ ਜੇਤੂ ਟੀਮਾਂ ਨੂੰ ਡੇਢ ਲੱਖ ਦੀ ਇਨਾਮੀ ਰਾਸ਼ੀ ਜੀਐਸਟੀ ਟਰੱਕ ਪਰਮਿਟ ਦੇ ਐਮਡੀ ਜੰਗਸ਼ੇਰ ਸਿੰਘ ਅਮਰੀਕਾ ਵਾਲਿਆਂ ਵੱਲੋਂ ਦਿੱਤੀ ਜਾਵੇਗੀ ਜਦ ਕਿ ਜੂਨੀਅਰ ਵਰਗ ਦੇ ਟੀਮਾਂ ਨੂੰ ਇਨਾਮੀ ਰਾਸ਼ੀ ਦੁਪਿੰਦਰ ਸਿੰਘ ਡਿੰਪੀ ਜਰਖੜ ਵੱਲੋਂ ਦਿੱਤੀ ਜਾਵੇਗੀ। ਸੀਨੀਅਰ ਵਰਗ ਦੀ ਚੈਂਪੀਅਨ ਟੀਮ ਨੂੰ 60 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ, ਓਲੰਪੀਅਨ ਪ੍ਰਿਥੀਪਾਲ ਸਿੰਘ ਰਨਿੰਗ ਹਾਕੀ ਟਰਾਫੀ ਅਤੇ ਸਰਵੋਤਮ ਖਿਡਾਰੀਆਂ ਨੂੰ ਟਾਪ ਕਲਾਸ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਜਦ ਕਿ ਉਪ ਜੇਤੂ ਟੀਮ ਨੂੰ 40 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਟੀਮ ਨੂੰ 25 ਹਜਾਰ ਰੁਪਏ, ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 15 ਹਜ਼ਾਰ ਨਾਲ ਸਨਮਾਨਤ ਕੀਤਾ ਜਾਵੇਗਾ ਸਬ ਜੂਨੀਅਰ ਵਰਗ ਦੀ ਜੇਤੂ ਟੀਮ ਨੂੰ ਜੇਤੂ ਰੰਨਿੰਗ ਟਰਾਫੀ ਅਤੇ 25000 ਰੁਪਏ ਦੀ ਇਨਾਮੀ ਰਾਸ਼ੀ, ਉਪ ਜੇਤੂ ਟੀਮ ਨੂੰ 18 ਹਜਾਰ, ਤੀਸਰੇ ਨੰਬਰ ਤੇ ਆਉਣ ਵਾਲੇ ਟਾਈਮ ਨੂੰ 13 ਹਜ਼ਾਰ,ਅਤੇ ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 10 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਜਗਰੂਪ ਸਿੰਘ ਜਰਖੜ 98143-00722
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



