HOME ਸਵਿਫਟ ਕਰੰਟ ਦੀ ਲੜਕੀ ਬਣੀ ‘ਨੈਸ਼ਨਲ ਮਾਡਲ ਆਫ਼ ਦਿ ਯੀਅਰ’

ਸਵਿਫਟ ਕਰੰਟ ਦੀ ਲੜਕੀ ਬਣੀ ‘ਨੈਸ਼ਨਲ ਮਾਡਲ ਆਫ਼ ਦਿ ਯੀਅਰ’

ਕੈਪਸ਼ਨ ਹੈਲੀ ਸਾਈਮਨਜ ਦੀ ਇੱਕ ਤਸਵੀਰ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਸਸਕਾਚਵਨ ਸੂਬੇ ਦੇ ਸ਼ਹਿਰ ਸਵਿਫਟ ਕਰੰਟ ਨਾਲ ਸੰਬੰਧਿਤ ਇੱਕ ਨੌਜਵਾਨ ਲੜਕੀ ਨੇ ਮਾਡਲਿੰਗ ਦੀ ਦੁਨੀਆ ਵਿੱਚ ਵੱਡੀ ਉਪਲਬਧੀ ਹਾਸਲ ਕਰਦਿਆਂ ‘ਨੈਸ਼ਨਲ ਮਾਡਲ ਆਫ਼ ਦਿ ਯੀਅਰ’ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੈਲੀ ਸਾਇਮਨਜ਼ ਨਾਮਕ ਇਸ ਲੜਕੀ ਨੇ ਟੋਰਾਂਟੋ ਵਿੱਚ ਹੋਏ ਕੈਨੇਡੀਅਨ ਮਾਡਲ ਐਂਡ ਟੈਲੈਂਟ ਕਨਵੈਨਸ਼ਨ (ਸੀਐਮਟੀਸੀ) ਦੌਰਾਨ ਇਹ ਮਾਣ ਹਾਸਲ ਕੀਤਾ। ਦਿਲਚਸਪ ਗੱਲ ਇਹ ਹੈ ਕਿ ਹੈਲੀ ਨੇ ਪਿਛਲੇ ਸਾਲ ਨਵੰਬਰ ਤੋਂ ਪਹਿਲਾਂ ਕਦੇ ਵੀ ਮਾਡਲਿੰਗ ਨਹੀਂ ਕੀਤੀ ਸੀ, ਪਰ ਥੋੜ੍ਹੇ ਹੀ ਸਮੇਂ ਵਿੱਚ ਉਸਨੇ ਆਪਣੀ ਕਾਬਲੀਅਤ ਨਾਲ ਸਭ ਨੂੰ ਪ੍ਰਭਾਵਿਤ ਕਰ ਦਿੱਤਾ। ਦਮੁਕਾਬਲੇ ਦੌਰਾਨ ਹੈਲੀ ਸਾਇਮਨਜ਼ ਨੂੰ ਜਦੋਂ ਜੇਤੂ ਐਲਾਨਿਆ ਗਿਆ ਤਾਂ ਉਹ ਖੁਸ਼ੀ ਨਾਲ ਝੂਮ ਉਠੀ। ਉਸਨੇ ਦੱਸਿਆ ਕਿ ਉਹ ਬੈਕਸਟੇਜ ‘ਤੇ ਜਿੱਤ ਬਾਰੇ ਨਹੀਂ, ਸਗੋਂ ਖਾਣੇ ਬਾਰੇ ਸੋਚ ਰਹੀ ਸੀ ਅਤੇ ਉਸਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਉਹ ਇਹ ਵੱਡਾ ਖਿਤਾਬ ਜਿੱਤੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ ਨੌਜਵਾਨ ਮਾਡਲਾਂ ਅਤੇ ਟੈਲੈਂਟ ਭਾਗੀਦਾਰਾਂ ਨੇ ਹਿੱਸਾ ਲਿਆ ਸੀ। ਹੈਲੀ ਦੀ ਇਸ ਉਪਲਬਧੀ ਮਗਰੋਂ ਸਵਿਫਟ ਕਰੰਟ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਉਸਨੂੰ ਵਧਾਈਆਂ ਦੇ ਰਹੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਜੇ ਐਸ ਟੀ ਟਰੱਕ ਪਰਮਿਟ–ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਤੀਜਾ ਦਿਨ
Next articleਡਾਸਨ ਸਿਟੀ ਵਿੱਚ ਭਿਆਨਕ ਅੱਗ ਕਾਰਨ ਇਤਿਹਾਸਕ ਹੋਟਲ ਸੁਆਹ