ਸੁਪਨਿਆਂ ਦਾ ਸਫ਼ਰ,,,,,,,ਗੁਲਸ਼ਨ ਮਿਰਜ਼ਾਪੁਰੀ

         (ਸਮਾਜ ਵੀਕਲੀ)
ਸ਼ਾਇਰੀ ਮਨ ਖਿਆਲਾਂ ਤੋੰ ਸ਼ੁਰੂ ਹੋ ਕੇ ਕਿਤੇ ਨਾ ਕਿਤੇ ਲੋਕਾਂ ਦੀ ਅਵਾਜ਼ ਬਣਕੇ ਨਿਜ਼ਾਮ ਨੂੰ ਵੀ ਲਲਕਾਰਦੀ ਹੈ। ਅਜਿਹੇ ਹੀ ਇੱਕ ਸ਼ਾਇਰ ਹਨ ਗੁਲਸ਼ਨ ਮਿਰਜ਼ਾਪੁਰੀ। ਉਹਨਾਂ ਦਾ ਪਹਿਲਾ ਕਾਵਿ ਸੰਗ੍ਹਹਿ,ਤਿੜਕੇ ਸੁਪਨੇ 2013 ਚ,ਆਇਆ ਸੀ ਤਾਂ ਉਸਦੀ ਕਾਫ਼ੀ ਚਰਚਾ ਹੋਈ ਸੀ। ਉਹਨਾਂ ਗ਼ਜ਼ਲ ਵਿੱਚ ਸਾਦਗੀ ਤੇ ਸਰਲਤਾ ਹੈ ਜੋ ਪਾਠਕਾਂ ਨੂੰ ਅਪਣੇ ਵੱਲ ਖਿੱਚਦੀ ਹੈ। ਅੱਜ ਗੱਲ ਕਰਦੇ ਹਾਂ ਉਹਨਾਂ ਦੇ ਨਵੇਂ ਆਏ ਗ਼ਜ਼ਲ ਸੰਗੑਹਿ,ਸੁਪਨਿਆਂ ਦਾ ਸਫ਼ਰ ਦੀ,
ਜਿਸਨੂੰ ਛਾਪਿਆ ਹੈ ਕੁਕਨੁਸ ਪਰਕਾਸ਼ਨ,ਜਲੰਧਰ ਨੇ। ਅਤੇ ਇਸ ਗ਼ਜ਼ਲ ਸੰਗੑਹਿ ਵਿੱਚ ਸਾਰੀਆਂ ਗ਼ਜ਼ਲਾਂ ਬਾਕਮਾਲ ਹਨ। ਜਿਵੇਂ ਕਿ ਉਹ ਲਿਖਦੇ ਹਨ,,,,,,,,
ਮੰਦਿਰ ਵਿੱਚ ਭਗਵਾਨ ਨਹੀਂ ਹੈ।
ਵਾਕਿਫ਼ ਪਰ ਇਨਸਾਨ ਨਹੀਂ ਹੈ।
ਦਿਨ ਵੇਲੇ ਜੇ ਡਰਦੀ  ਬੱਚੀ
ਕਿੰਝ ਕਹਾਂ  ਹੈਵਾਨ ਨਹੀਂ ਹੈ।
ਘਾਟ ਨਹੀਂ ਸ਼ੈਤਾਨਾਂ ਦੀ,ਪਰ
ਹਰ ਬੰਦਾ  ਸ਼ੈਤਾਨ ਨਹੀਂ ਹੈ।
ਕਿੰਨੀ ਵਧੀਆ ਦਲੀਲ ਨਾਲ ਸਾਡੇ ਸਮਾਜ ਚ ਵਧੀਆਂ ਅਲਾਮਤਾਂ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਇੱਕ ਹੋਰ ਗ਼ਜ਼ਲ,,,,,,ਜਿਸ ਵਿੱਚ ਕੁਰਬਾਨੀਆਂ ਭਰੇ ਇਤਿਹਾਸ ਦੀ ਗੱਲ ਕਰਦੇ ਲਿਖਦੇ ਹਨ ਕਿ,,,,,,
ਵਤਨ ਨੂੰ ਲੋੜ ਜਦ ਪੈੰਦੀ,ਲਹੂ ਦਾ ਦਾਨ ਕਰਦੇ ਹਾਂ।
ਅਸੀਂ ਇਸ ਵਾਸਤੇ ਲੱਖਾਂ ਜਨਮ,ਕੁਰਬਾਨ ਕਰਦੇ ਹਾਂ।
ਕਦੇ ਸੂਲੀ,ਕਦੇ ਖੰਜ਼ਰ,ਕਦੇ ਆਰੇ ਮਿਲੇ ਸਾਨੂੰ,
ਬੜੇ ਦਿਲ ਨਾਲ ਇਹਨਾਂ ਦਾ ਅਸੀਂ ਸਨਮਾਨ ਕਰਦੇ ਹਾਂ।
ਬਹੁਤ ਖੂਬ ਸੂਰਤ ਗ਼ਜ਼ਲ ਹੈ। ਉਹਨਾਂ ਦੀ ਇੱਕ ਗ਼ਜ਼ਲ ਦਾ ਹੋਰ ਰੰਗ ਕਿ,,,,,,
ਨਿੱਘ ਨੂੰ ਲੱਭਦੇ ਹਾਰੇ ਰਿਸ਼ਤੇ।
ਯਖ਼ ਮੌਸਮ ਦੇ ਠਾਰੇ  ਰਿਸ਼ਤੇ।
ਪਰਖਣ ਖਾਤਿਰ ਇੱਕ ਦੂਜੇ ਨੂੰ
ਖੋਹ ਬੈਠੇ ਹਾਂ  ਸਾਰੇ   ਰਿਸ਼ਤੇ।
ਅਜੋਕੇ ਸਮੇਂ ਚ ਨਿੱਘਰਦੇ ਜਾ ਰਹੇ ਰਿਸ਼ਤਿਆਂ ਤੇ ਕਰਾਰੀ ਚੋਟ ਮਾਰਦੀ ਗ਼ਜ਼ਲ ਹੈ। ਕੁੱਲ ਮਿਲਾਕੇ ਗੁਲਸ਼ਨ ਮਿਰਜ਼ਾਪੁਰੀ ਹੋਣਾ ਦਾ ਗ਼ਜ਼ਲ ਸੰਗੑਹਿ ਸੁਪਨਿਆਂ ਦਾ ਸਫ਼ਰ ਪਾਠਕ ਨੂੰ ਕਿਸੇ ਪੱਖੋਂ ਵੀ ਨਿਰਾਸ਼ ਨਹੀਂ ਕਰਦਾ। ਕਿਉਂਕਿ ਉਨ੍ਹਾਂ ਨੇ ਇਸ ਗ਼ਜ਼ਲ ਸੰਗੑਹਿ ਵਿੱਚ ਹਰਿੱਕ ਉਸ ਵਿਸ਼ੇ ਨੂੰ ਛੋਹਿਆ ਹੈ। ਜਿਸਦੀ ਕਿਤੇ ਨਾ ਕਿਤੇ ਗੱਲ ਤੱਕ ਨਹੀਂ ਹੁੰਦੀ। ਸੋ ਗੁਲਸ਼ਨ ਮਿਰਜ਼ਾਪੁਰੀ ਹੋਣਾ ਨੂੰ ਬਹੁਤ ਬਹੁਤ ਮੁਬਾਰਕਾਂ।
ਜਸਵੀਰ ਫ਼ੀਰਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਸਰਬੱਤ ਦਾ ਭਲਾ’ ਟਰੱਸਟ ਨੇ ਲੋੜਵੰਦ ਲਈ ਮਕਾਨ ਬਣਵਾਇਆ 
Next articleਫ਼ੌਜੀ ਬੂਟ ਦਾ ਸਬਕ :