ਸੱਚੀਆਂ ਮਿੱਤਰ ਕਿਤਾਬਾਂ

ਨਵਜੋਤ ਕੌਰ ਨਿਮਾਣੀ
         (ਸਮਾਜ ਵੀਕਲੀ)
ਜਿੰਦਗੀ ਦੱਸ ਮੰਗਿਆ ਕੀ ਸੀ ਮੈਂ,ਜੋ ਤੇਰੇ ਵਸ ਨਹੀਂ ਸੀ
ਹੁਣ ਮੈਂ ਵੀ ਆਪਣੀ ਸਦਰਾਂ ਦਾ ਗਲ੍ਹ ਕਦ ਤੱਕ ਘੁਟ ਸਕਦਾਂ
ਹਰ ਪਲ ਚੜ੍ਹਿਆ ਸੂਲ੍ਹੀ  ਤੇ, ਦੇ ਸੱਧਰਾਂ ਦੀ ਕੁਰਬਾਨੀ
ਕਦ ਤੱਕ ਮੈਂ ਹਾਰੇ ਹੋਏ ਜੀਵਣ ਤੋਂ ਪੈਹਰਾ ਮੌਤ  ਦਾ ਹਟਾ ਸਕਦਾ
ਭਿਖਿਆ ਤੇ ਮੰਗੀ ਸੀ , ਜੀਵਣ ਜ਼ਿਹਾਰਤ ਜਿਹੀ
ਦੇਖ ਮੈਂ ਆਪਣੀ ਜਿਉਂਦੀ ਕਬਰ ਤੇ ਦੀਪ ਜਲਾ ਸਕਦਾ
ਬੜਾ ਨਾਜ਼ੁਕ ਸੀ ਇਹ ਦਿਲ,ਗ਼ਮਾਂ ਦੀਆਂ ਤਪਸ਼ਾਂ ਪੱਥਰ ਕੀਤਾ
ਦੇਖ ਮੈਂ ਇਸ ਪੱਥਰ ਤੋਂ ਠਾਕੁਰ ਪੈਦਾ ਕਰ ਸਕਦਾ
ਜਾਣਦਾ ਮੈਂ ਕਦਰ ਪੈਣੀ ਇਕ ਦਿਨ ਸਹੀਆਂ ਪੀੜ੍ਹਾਂ ਦੀ
ਮੈਂ ਆਪਣੇ ਰਿਸਦੇ ਜਖਮਾਂ ਨੂੰ ਆਪ ਛੇੜ ਸਕਦਾ
ਦੁੱਖਦੀਆਂ ਰਗਾਂ ਛੇੜਦੇ, ਨਿਭਾਉਣ ਦੁਸ਼ਮਣੀ ,ਅਹਿਸਾਨਮੰਦ ਹਾਂ
ਸੁਮਿੱਤਰ ਮੈਂ ਤਾਂ ਵੀ ਰੂਹ ਦੀ ਕਮਾਈ ਤੇਰੇ ਨਾਮ ਕਰ ਸਕਦਾ
ਜਿੰਦਗੀ  ਦੇ ਤਜਰਬਿਆਂ ਤੋਂ ਸਿਖੇ ਕਈ ਸਲੀਕੇ
ਫਿਰ ਵੀ ਸੱਚੀਆਂ ਦੋਸਤ ਕਿਤਾਬਾਂ ਨਾਲ ਯਾਰੀ ਨਿਭਾ ਸਕਦਾ।
ਕਿਤਾਬਾਂ ਹੀ ਸੱਚੀਆਂ ਮਿੱਤਰ
ਨਵਜੋਤ ਕੌਰ ਨਿਮਾਣੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleडॉ मनमोहन सिंह के इंटरव्यू के निहितार्थ
Next articleਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ