ਅਧਿਆਪਕ ਦਲ ਵੱਲੋਂ ਬੀ ਜੇ ਪੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਦਾ ਜਾਣਿਆ ਹਾਲ

ਜਲਦ ਸਿਹਤਯਾਬ ਹੋਣ ਲਈ ਕੀਤੀ ਅਰਦਾਸ

ਕਪੂਰਥਲਾ  (ਸਮਾਜ ਵੀਕਲੀ) (ਕੌੜਾ)- ਅਧਿਆਪਕ ਵਰਗ ਦੀ ਸਿਰਮੌਰ ਜਥੇਬੰਦੀ, ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੇ ਪ੍ਰਧਾਨ ਸ. ਸੁਖਦਿਆਲ ਸਿੰਘ ਝੰਡ ਦੇ ਨਾਲ ਸ. ਭਜਨ ਸਿੰਘ ਮਾਨ ਅਤੇ ਸ੍ਰੀ ਰਮੇਸ਼ ਕੁਮਾਰ ਭੇਟ ਦੋਨੋਂ ਸੂਬਾਈ ਆਗੂਆਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸਨ, ਨੂੰ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਗਏ l ਜਥੇਬੰਦੀ ਦੇ ਆਗੂਆਂ ਨੇ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਹੋਇਆਂ ਵਾਹਿਗੁਰੂ ਜੀ ਅੱਗੇ ਉਹਨਾਂ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਅਤੇ ਕਿਹਾ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਹਲਕੇ ਦੇ ਲੋਕਾਂ ਵਿੱਚ ਵਿਚਰਨ ਅਤੇ ਫਿਰ ਤੋਂ ਆਪਣੀਆਂ ਸੇਵਾਵਾਂ ਦੇਣ ਆਗੂਆਂ ਨੇ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਪ੍ਰਮਾਤਮਾ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਤਰੱਕੀਆਂ ਬਖਸ਼ਣ I ਇਸ ਮੌਕੇ ਉਨ੍ਹਾਂ ਨਾਲ ਕਪੂਰਥਲਾ ਦੇ ਉੱਘੇ ਭਾਜਪਾ ਆਗੂ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਣਵੀਰ ਕੌਸ਼ਲ ਅਤੇ ਭਾਜਪਾ ਆਗੂ ਪੀਯੂਸ਼ ਮਨਚੰਦਾ ਵੀ ਹਾਜਿਰ ਸਨ I

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਣ ਰੇਂਜ ਵਿਸਥਾਰ ਲੁਧਿਆਣਾ ਨੇ ਫਸਲੀ ਵਿਭਿੰਨਤਾ ਲਈ ਵਣ ਖੇਤੀ ਪਰਿਯੋਜਨਾ ਦੀ ਜਾਗਰੂਕਤਾ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ ।
Next articleआर सी एफ में अखिल रेल हिंदी नाट्योत्सव के तीसरे दिन 8 नाटकों का सफल मंचन