ਵਣ ਰੇਂਜ ਵਿਸਥਾਰ ਲੁਧਿਆਣਾ ਨੇ ਫਸਲੀ ਵਿਭਿੰਨਤਾ ਲਈ ਵਣ ਖੇਤੀ ਪਰਿਯੋਜਨਾ ਦੀ ਜਾਗਰੂਕਤਾ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ ।

ਬਰਜਿੰਦਰ ਕੌਰ ਬਿਸਰਾਓ (ਸਮਾਜ ਵੀਕਲੀ): ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆਸਾਗਰੀ ਆਰ. ਯੂ.(ਆਈ.ਐਫ.ਐਸ.) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਵਿਸਥਾਰ ਲੁਧਿਆਣਾ ਵੱਲੋਂ ਪਿੰਡ ਭਮਾਂ ਖੁਰਦ ਨੇੜੇ ਮਾਛੀਵਾੜਾ ਸਾਹਿਬ ਵਿਖੇ ਵਣ ਵਿਭਾਗ ਦੁਆਰਾ ਚਲਾਈਆਂ ਗਈਆਂ ਸਕੀਮਾਂ “ਫਸਲੀ ਵਿਭਿੰਨਤਾ ਲਈ ਵਣ ਖੇਤੀ ਪਰਿਯੋਜਨਾ”ਅਤੇ “ਈ- ਟਿੰਬਰ ਆਨਲਾਈਨ ਪੋਰਟਲ” ਸਬੰਧੀ ਕਿਸਾਨਾਂ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ਇਸ ਮੌਕੇ ਵਣ ਬਲਾਕ ਅਫ਼ਸਰ ਸਮਿੰਦਰ ਸਿੰਘ ਅਤੇ ਵਣ ਬੀਟ ਇੰਚਾਰਜ ਕੁਲਦੀਪ ਸਿੰਘ ਵੱਲੋਂ ਹਾਜਰੀਨ ਕਿਸਾਨਾਂ ਨੂੰ “ਫਸਲੀ ਵਿਭਿੰਨਤਾ ਲਈ ਵਣ ਖੇਤੀ ਪਰਿਯੋਜਨਾ” ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕੇ ਇਸ ਸਕੀਮ ਤਹਿਤ ਰਜਿਸਟਰੇਸਨ ਕਰਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਲੱਕੜ ਦੀ ਵੇਚ ਖਰੀਦ ਲਈ ਭਾਰਤ ਦੇ ਪਹਿਲੇ ਆਨਲਾਈਨ ਪੋਰਟਲ “ਈ-ਟਿੰਬਰ” ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਵਰਕਸ਼ਾਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਲੇਬਰ ਇੰਸਪੈਕਟਰ ਸ੍ਰੀ ਵਿਨੈ ਕੁਮਾਰ, ਪ੍ਧਾਨ ਸੋ਼ਸਲ ਅਮਰ ਫਾਉਡੇਸ਼ਨ,ਖੰਨਾ ਨੇ ਵੀ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ । ਕਿਸਾਨਾਂ ਨਾਲ ਵੱਖ- ਵੱਖ ਵਿਸ਼ਿਆਂ (ਪਲਾਸਟਿਕ ਪ੍ਦੂਸਣ/ ਰਸਾਇਣਕ ਖਾਦਾਂ ਦੀ ਰੋਕਥਾਮ/ ਪਾਣੀ ਬਚਾਉਣ, ਪਰਾਲੀ ਨਾ ਸਾੜਣ ਆਦਿ) ‘ਤੇ ਵਿਚਾਰ- ਵਿਟਾਂਦਰਾ ਕੀਤਾ ਗਿਆ। ਵਰਕਸ਼ਾਪ ਦੌਰਾਨ ਕਿਸਾਨਾਂ ਲਈ ਚਾਹ-ਪਾਣੀ ਅਤੇ ਰਿਫਰੈਸਮੈਂਟ ਦਾ ਪ੍ਬੰਧ ਕੀਤਾ ਗਿਆ । ਪਲਾਸਟਿਕ ਪ੍ਦੂਸਣ ਨੂੰ ਰੋਕਣ ਲਈ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੰਦੇ ਜੂਟ ਬੈਗ ਅਤੇ ਵਿਭਾਗੀ ਲਿਟਰੇਚਰ ਵੀ ਵੰਡਿਆ ਗਿਆ। ਵਿਸਥਾਰ ਰੇਂਜ ਦੀ ਟੀਮ ਵੱਲੋਂ ਵਿਸੇਸ ਮਹਿਮਾਨਾਂ ਅਤੇ ਵਾਤਾਵਰਣ ਪ੍ਰੇਮੀ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਆਲੇ ਦੁਆਲੇ ਦੇ ਪੰਜ ਪਿਂਡਾਂ ਦੇ ਵੀਹ ਵਣ ਖੇਤੀ ਕਰਨ ਵਾਲੇ ਕਿਸਾਨਾਂ ਦੁਆਰਾ ਲਗਾਏ ਗਏ ਪਾਪੂਲਰ ਦੇ ਪੌਦਿਆਂ ਦੀ ਵਣ ਵਿਭਾਗ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਸਕੀਮ ਤਹਿਤ ਰਜਿਸਟੇ੍ਸਨ ਵੀ ਕੀਤੀ ਗਈ। ਇਸ ਵਰਕਸ਼ਾਪ ਦੇ ਸਫਲ ਆਯੋਜਨ ਲਈ ਸਰਪੰਚ ਸੁਖਜੀਤ ਸਿੰਘ ਪਿੰਡ ਭਮਾਂ ਖੁਰਦ, ਸਰਪੰਚ ਅਮਰਜੀਤ ਸਿੰਘ ਪਿੰਡ ਗਹਿਲੇਵਾਲ, ਰਿਟਾ. ਕਾਨੂੰਨਗੋ ਕਿਸਨ ਸਿੰਘ,ਸੁਰਿੰਦਰ ਸਿੰਘ ਮੈਂਬਰ ਪੰਚਾਇਤ ਅਤੇ ਸ੍ ਜੋਗਾ ਸਿੰਘ ਪਿੰਡ ਭਮਾਂ ਖੁਰਦ ਦਾ ਵੀ ਵਿਸੇਸ ਯੋਗਦਾਨ ਰਿਹਾ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਦੀ ਅੱਪਰਾ ਵਿਖੇ ਮੀਟਿੰਗ ਆਯੋਜਿਤ
Next articleਅਧਿਆਪਕ ਦਲ ਵੱਲੋਂ ਬੀ ਜੇ ਪੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਦਾ ਜਾਣਿਆ ਹਾਲ