ਏਕਮ ਪਬਲਿਕ ਸਕੂਲ ਮਹਿਤਪੁਰ ਦੀ ਜਸਮੀਨ ਕੌਰ ਨੇ 96%ਅਤੇ ਮੁਸਕਾਨ ਸ਼ਰਮਾ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਸੀ੍:ਬੀ: ਐਸ:ਈ ਦਸਵੀਂ ਦੇ ਨਤੀਜਿਆਂ ਵਿੱਚ ਮਾਰੀਆਂ ਮੱਲਾਂ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਸੀ,ਬੀ, ਐਸ, ਈ, ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਦਿਆਰਥੀਆਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਸ਼ਾਨਦਾਰ ਰਿਹਾ ਵਿਦਿਆਰਥੀ ਅਤੇ ਅਧਿਆਪਕ ਇਸ ਨਤੀਜੇ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਨ ਇਸ ਕੋਵਿਡ 19 ਮਹਾਂਮਾਰੀ ਦਰਮਿਆਨ ਵਿਦਿਆਰਥੀਆਂ , ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾ ਬਾਪ ਦੁਆਰਾ ਕੀਤੀ ਗਈ ਸਰਬ ਪੱਖੀ ਮਹਿਨਤ ਖ਼ੂਬ ਰੰਗ ਲਿਆਈ ਇਸ ਸਦਕਾ ਸਕੂਲ ਦਾ ਨਤੀਜਾ 100% ਰਿਹਾ ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਵਾਈਸ ਪ੍ਰਿੰਸੀਪਲ ਸਮੀਕਸ਼ਾ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਜੈਸਮੀਨ ਕੌਰ ਨੇ 96% ,ਮੁਸਕਾਨ ਸ਼ਰਮਾ ਨੇ 94%, ਸੰਦੀਪ ਕੌਰ ਨੇ 91.6%, ਰਾਜਵਿੰਦਰ ਕੌਰ ਨੇ 91.4%, ਕਿਰਨਜੋਤ ਕੌਰ ਨੇ 91%, ਸਿਮਰਨ ਕੋਰ ਨੇ 90%, ਸੁਖਮਨ ਪ੍ਰੀਤ ਕੋਰ 89.6%,ਜੈਦੀਪ 89.2%, ਕਰਿਸੀਤਾ ਕਵਾਤਰਾ 89.2%, ਹਰਪ੍ਰੀਤ ਕੌਰ ਨੇ 86.6%,ਅਰਮਨ ਸਿੰਘ 88.4%,ਅੰਕ ਪ੍ਰਾਪਤ ਕੀਤੇ ਇਸ ਤੋਂ ਇਲਾਵਾ 19 ਵਿਦਿਆਰਥੀਆਂ ਨੇ 80% ਤੋਂ ਉੱਪਰ ਨੰਬਰ ਲੈ ਕੇ ਵਾਹ ਵਾਹ ਖੱਟੀ ।

ਇਸ ਤੋਂ ਇਲਾਵਾ 28 ਬਚਿਆ ਨੇ 70,ਤੋ80% ਦੇ ਦਰਮਿਆਨ ਅਤੇ 34 ਬਚਿਆ ਨੇ 60 ਤੋਂ 70% ਦਰਮਿਆਨ ਅੰਕ ਪ੍ਰਾਪਤ ਕੀਤੇ ਜੈਸਮੀਨ ਕੌਰ ਨੇ ਸੋਸ਼ਲ ਸਾਈਸ ਵਿਸੇ ਵਿੱਚ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਖੂਬ ਨਾਮਣਾ ਖੱਟਿਆ । ਸਕੂਲ ਮੈਨੇਜਮੈਂਟ ਤੋਂ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਸਰਦਾਰ ਦਲਜੀਤ ਸਿੰਘ ਏਕਮ ਸਕੂਲ ਦੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਸਮੂਹ ਮਾਂ ਬਾਪ ਨੂੰ ਵਧਾਈ ਦਿੱਤੀ। ਸਕੂਲ ਸਟਾਫ ਵਿੱਚ ਚੰਦਨ ਸਿੰਘ , ਦਲਬੀਰ ਕੌਰ, ਜਸਪ੍ਰੀਤ ਕੌਰ, ਦੀਪਤੀ ਕਵਾਤਰਾ ,ਰਣਜੋਤ ਸਿੰਘ, ਰੇਖਾ ਸ਼ਰਮਾ , ਕਮਲਪ੍ਰੀਤ ਸਿੰਘ, ਦਵਿੰਦਰ ਸ਼ਰਮਾ ,ਸਮੀਰ ਅਤੇ ਸੁਪਰਵਾਈਜ਼ਰ ਚੇਤਨਾ ਆਦਿ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸੀ ਬੀ ਐੱਸ ਈ 10ਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
Next articleਓਲੰਪਿਕ ਮਹਿਲਾ ਹਾਕੀ: ਭਾਰਤ ਲਈ ਸੋਨ ਤਗਮੇ ਦੀ ਉਮੀਦ ਟੁੱਟੀ