ਓਲੰਪਿਕ ਮਹਿਲਾ ਹਾਕੀ: ਭਾਰਤ ਲਈ ਸੋਨ ਤਗਮੇ ਦੀ ਉਮੀਦ ਟੁੱਟੀ

Hiroshima: Indian Women's Hockey team celebrates after defeating hosts Japan 3-1 during the Final of the FIH Women's Series Finals, in Hiroshima on June 23, 2019.

ਟੋਕੀਓ (ਸਮਾਜ ਵੀਕਲੀ) : ਇਥੇ ਓਲੰਪਿਕ ਖੇਡਾਂ ਦੇ ਮਹਿਲਾ ਹਾਕੀ ਸੈਮੀ-ਫਾਈਨਲ ਮੁਕਾਬਲੇ ਵਿੱਚ ਅੱਜ ਅਰਜਨਟੀਨਾ ਦੀ ਟੀਮ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ 2-1 ਨਾਲ ਮਾਤ ਦੇ ਦਿੱਤੀ ਹੈ। ਅਰਜਨਟੀਨਾ ਦੀ ਟੀਮ ਨੇ ਦੋਵੇਂ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ। ਇਹ ਗੋਲ ਟੀਮ ਦੀ ਕਪਤਾਨ ਮਾਰੀਆ ਬਾਰਿਓਨਿਓਵੋ ਵੱਲੋਂ ਕੀਤੇ ਗਏ। ਇਸ ਤੋਂ ਪਹਿਲਾਂ ਖੇਡ ਦੇ ਸ਼ੁਰੂਆਤੀ ਦੌਰ ਵਿੱਚ ਹੀ ਭਾਰਤੀ ਖਿਡਾਰਨ ਗੁਰਜੀਤ ਕੌਰ ਨੇ ਖੇਡ ਸ਼ੁਰੂ ਹੋਣ ਦੇ ਦੋ ਮਿੰਟਾਂ ਵਿੱਚ ਹੀ ਪਹਿਲਾ ਗੋਲ ਕਰ ਕੇ ਅਰਜਨਟੀਨਾ ਖ਼ਿਲਾਫ਼ ਚੜ੍ਹਤ ਬਣਾ ਲਈ ਸੀ। ਇਹ ਚੜ੍ਹਤ ਬਹੁਤੀ ਦੇਰ ਤੱਕ ਬਰਕਰਾਰ ਨਾ ਰਹਿ ਸਕੀ। ਭਾਰਤੀ ਟੀਮ ਦਾ ਹੁਣ ਕਾਂਸੀ ਦੇ ਤਗਮੇ ਲਈ ਮੈਚ ਬ੍ਰਿਟੇਨ ਦੀ ਟੀਮ ਨਾਲ ਹੋਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਕਮ ਪਬਲਿਕ ਸਕੂਲ ਮਹਿਤਪੁਰ ਦੀ ਜਸਮੀਨ ਕੌਰ ਨੇ 96%ਅਤੇ ਮੁਸਕਾਨ ਸ਼ਰਮਾ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਸੀ੍:ਬੀ: ਐਸ:ਈ ਦਸਵੀਂ ਦੇ ਨਤੀਜਿਆਂ ਵਿੱਚ ਮਾਰੀਆਂ ਮੱਲਾਂ।
Next articleਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ: ਸਿੱਧੂ