HOME ਜਰਖੜ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਤੋਂ

ਜਰਖੜ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਤੋਂ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਜਰਖੜ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 27 ਅਤੇ 28 ਨਵੰਬਰ ਨੂੰ ਮਿੰਨੀ ਹੈਂਡਬਾਲ ਅਤੇ 6-ਏ ਸਾਈਡ ਹਾਕੀ ਦੇ ਰੂਪ ਵਿੱਚ ਹੋਣਗੀਆਂ। ਇਹਨਾਂ ਖੇਡਾਂ ਵਿੱਚ ਜ਼ਿਲ੍ਹੇ ਦੇ 19 ਬਲਾਕਾਂ ਦੇ 500 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਇਹਨਾਂ ਖੇਡਾਂ ਦੀਆਂ ਤਿਆਰੀਆਂ ਸੰਬੰਧੀ ਹੋਈ ਮੀਟਿੰਗ ਬਾਰੇ ਸ੍ਰ: ਮਨਜੀਤ ਸਿੰਘ ਗਰੇਵਾਲ ਬੀਪੀਈਓ ਡੇਹਲੋਂ-1 ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 27 ਅਤੇ 28 ਨਵੰਬਰ 2025 ਨੂੰ ਡੀਈਓ (ਐਲੀ. ਸਿੱ) ਸ਼੍ਰੀਮਤੀ ਡਿੰਪਲ ਮਦਾਨ ਅਤੇ ਡਿਪਟੀ ਡੀਈਓ ਸ਼੍ਰੀ ਮਨੋਜ ਕੁਮਾਰ ਜੀ ਦੀ ਅਗਵਾਈ ਵਿੱਚ ਹੋਣ ਜਾ ਰਹੀਆਂ ਸਿੱਧਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੰਡਰ-11 ਮਿੰਨੀ ਹੈਂਡਬਾਲ ਅਤੇ ਸਿਕਸ ਏ ਸਾਈਡ ਹਾਕੀ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।  ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਦਾ ਉਦਘਾਟਨ ਸ੍ਰ: ਗਿਆਨ ਸਿੰਘ ਕਾਲੜਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਕਰਨਗੇ। ਜਦਕਿ ਜੇਤੂ ਖ਼ਿਡਾਰੀਆਂ ਨੂੰ ਇਨਾਮਾਂ ਦੀ ਵੰਡ ਜੀਵਨ ਸਿੰਘ ਸੰਗੋਵਾਲ ਹਲਕਾ ਵਿਧਾਇਕ ਗਿੱਲ ਕਰਨਗੇ। ਇਹਨਾਂ ਖੇਡਾਂ ਵਿੱਚ ਜ਼ਿਲ੍ਹੇ ਦੇ 19 ਬਲਾਕਾਂ ਦੇ ਪ੍ਰਾਇਮਰੀ ਸਕੂਲਾਂ ਦੀਆਂ ਟੀਮਾਂ ਭਾਗ ਲੈਣਗੀਆਂ। ਇਹਨਾਂ ਖੇਡਾਂ ਵਿੱਚ 1-1- 2015 ਤੋਂ ਬਾਅਦ ਜਨਮ ਲੈਣ ਵਾਲੇ ਵਿਦਿਆਰਥੀ ਖੇਡਣ ਯੋਗ ਹੋਣਗੇ।  ਇਸ ਸਮੇਂ ਬੀਪੀਈਓ ਸ੍ਰ: ਮਨਜੀਤ ਸਿੰਘ ਗਰੇਵਾਲ ਤੋਂ ਇਲਾਵਾ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸ੍ਰ: ਜਗਰੂਪ ਸਿੰਘ ਜਰਖੜ, ਮਨਿੰਦਰਪਾਲ ਸਿੰਘ, ਮਨਿੰਦਰਪਾਲ ਕੌਰ, ਸਰਪੰਚ ਸੰਦੀਪ ਸਿੰਘ ਜਰਖੜ, ਕੰਵਲਜੀਤ ਕੌਰ, ਮਨਜੀਤ ਕੌਰ, ਇੰਦਰਜੀਤ ਕੌਰ (ਸਾਰੇ ਸੀ.ਐੱਚ.ਟੀ), ਸ੍ਰ: ਜਸਵਿੰਦਰ ਸਿੰਘ ਬੁਟਾਹਰੀ, ਦਵਿੰਦਰ ਸਿੰਘ ਖਾਨਪੁਰ, ਸਤਵੰਤ ਸਿੰਘ ਪੱਦੀ, ਸੁਖਦੀਪ ਕੌਰ ਜਰਖੜ, ਹਰਕੋਮਲ ਸਿੰਘ ਭੁੱਟਾ, ਜਸਵਿੰਦਰ ਸਿੰਘ ਮੁਕੰਦਪੁਰ, ਸਤਬੀਰ ਕੌਰ ਪੋਹੀੜ, ਪ੍ਰਗਟ ਸਿੰਘ ਪੱਦੀ, ਜਸਵਿੰਦਰ ਸਿੰਘ ਜੱਸੋਵਾਲ, ਰਾਜੇਸ਼ ਕੁਮਾਰ ਹਰਨਾਮਪੁਰਾ, ਸ਼੍ਰੀਮਤੀ ਸੁਖਦੀਪ ਕੌਰ ਮੁੱਖ ਅਧਿਆਪਕਾ ਜਰਖੜ, ਧਰਮਿੰਦਰ ਸਿੰਘ ਜਰਖੜ ਅਤੇ ਅਜੇੈ ਬਾਂਸਲ ਜਰਖੜ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਿਨਾਂ ਨੰਬਰੀ ਟ੍ਰਿਪਲ ਸਵਾਰੀ ਮੋਟਰਸਾਈਕਲ ਅਤੇ ਸੜਕਾਂ ‘ਤੇ ਖਰਾਬ ਵਹੀਕਲ ਹਾਦਸਿਆਂ ਨੂੰ ਦੇ ਰਹੇ ਸੱਦਾ, ਪੁਲਿਸ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਵਿੱਚ ਸੁੱਤਾ
Next articleਹਲਕਾ ਦੱਖਣੀ ਵਿੱਚ ਸੰਵਿਧਾਨ ਦਿਵਸ ‘ਤੇ ਬਾਵਾ ਦੀ ਸਰਪ੍ਰਸਤੀ ਹੇਠ ਭਰਵੀਂ ਮੀਟਿੰਗ ਹੋਈ ਅਤੇ ਰਾਹੁਲ ਗਾਂਧੀ ਵੱਲੋਂ ਸੰਵਿਧਾਨ ਬਚਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਸ਼ਲਾਘਾ ਕੀਤੀ