HOME ਬਿਨਾਂ ਨੰਬਰੀ ਟ੍ਰਿਪਲ ਸਵਾਰੀ ਮੋਟਰਸਾਈਕਲ ਅਤੇ ਸੜਕਾਂ ‘ਤੇ ਖਰਾਬ ਵਹੀਕਲ ਹਾਦਸਿਆਂ ਨੂੰ...

ਬਿਨਾਂ ਨੰਬਰੀ ਟ੍ਰਿਪਲ ਸਵਾਰੀ ਮੋਟਰਸਾਈਕਲ ਅਤੇ ਸੜਕਾਂ ‘ਤੇ ਖਰਾਬ ਵਹੀਕਲ ਹਾਦਸਿਆਂ ਨੂੰ ਦੇ ਰਹੇ ਸੱਦਾ, ਪੁਲਿਸ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਵਿੱਚ ਸੁੱਤਾ

ਫ਼ੋਟੋ ਕੈਪਸਨ - ਬੇਬੇ ਨਾਨਕੀ ਮਾਰਗ ਤੇ ਬਿਨਾਂ ਨੰਬਰੀ ਮੋਟਰਸਾਈਕਲ ਟ੍ਰਿਪਲ ਸਵਾਰੀ ਨੌਜਵਾਨ ਅਤੇ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਰੋਡ ਵਾਇਆ ਡਡਵਿੰਡੀ ਰੋਡ ਤੇ ਖਰਾਬ ਹੋਣ ਕਾਰਨ ਖੜ੍ਹੀਆਂ ਟਰਾਲੀਆਂ ਦੀ ਤਸਵੀਰ
ਕਪੂਰਥਲਾ   (ਸਮਾਜ ਵੀਕਲੀ)   (ਕੌੜਾ)- ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ਅਤੇ ਆਸ ਪਾਸ ਦੇ ਪਿੰਡਾਂ ਦੇ ਇਲਾਕਿਆਂ ਦੀਆਂ ਸੜਕਾਂ ‘ਤੇ ਅੱਜਕਲ ਬਿਨਾਂ ਨੰਬਰੀ ਮੋਟਰਸਾਈਕਲਾਂ ਤੇ ਟ੍ਰਿਪਲ ਸਵਾਰੀ ਦਾ ਦੌਰ ਬੇਰੋਕ ਟੋਕ ਜਾਰੀ ਹੈ। ਜਿਕਰਯੋਗ ਹੈ ਕਿ ਇਹਨਾਂ ਸਵਾਰੀਆਂ ਦੇ ਸਿਰ ਤੇ ਨਾ ਕੋਈ ਹੈਲਮੈਟ, ਨਾ ਕੋਈ ਲਾਇਸੈਂਸ ਅਤੇ ਨਾ ਹੀ ਟਰੈਫਿਕ ਦੇ ਨਿਯਮਾਂ ਦੀ ਪਰਵਾਹ ਕਰਦੇ ਨਜ਼ਰ ਆ ਰਹੇ ਹਨ। ਇਹਨਾਂ ਨੌਜਵਾਨਾਂ ਦੀ ਲਾਪਰਵਾਹ ਡਰਾਈਵਿੰਗ ਨਾ ਸਿਰਫ਼ ਆਪਣੇ ਜੀਵਨ ਲਈ ਖਤਰਾ ਹੈ, ਸਗੋਂ ਹੋਰਾਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾ ਸਕਦੀ ਹੈ। ਇਸਦੇ ਨਾਲ ਹੀ ਕਈ ਥਾਵਾਂ ‘ਤੇ ਸੜਕਾਂ ਉੱਤੇ ਖਰਾਬ ਹੋਏ ਟ੍ਰੈਕਟਰ-ਟਰਾਲੀਆਂ ਅਤੇ ਹੋਰ ਵਹੀਕਲ ਲੰਮੇ ਸਮੇਂ ਤੋਂ ਖੜੇ ਰਹਿਣ ਕਾਰਨ ਅਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਹ ਖਰਾਬ ਵਹੀਕਲ ਨਾ ਕਿਸੇ ਪਾਸੇ ਹਟਾਏ ਜਾਂਦੇ ਹਨ ਅਤੇ ਨਾ ਹੀ ਉਨ੍ਹਾਂ ‘ਤੇ ਚੇਤਾਵਨੀ ਬੋਰਡ ਲਗਾਏ ਜਾਂਦੇ ਹਨ। ਜਿਸ ਕਾਰਨ ਰਾਤ ਦੇ ਸਮੇਂ ਅਕਸਰ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ । ਸੁਲਤਾਨਪੁਰ ਲੋਧੀ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਬੇਪਰਵਾਹ ਹੋ ਚੁੱਕਾ ਹੈ। ਇਲਾਕੇ ਵਿੱਚ ਟਰੈਫਿਕ ਨਿਯਮਾਂ ਦੀ ਕੋਈ ਪਾਲਣਾ ਨਹੀਂ ਹੋ ਰਹੀ ਅਤੇ ਪੁਲਿਸ ਅਧਿਕਾਰੀ ਕੁੰਭਕਰਨੀ ਨੀਂਦ ਵਿੱਚ ਸੁੱਤੇ ਪਏ ਹਨ। ਬਿਨਾਂ ਨੰਬਰੀ ਗੱਡੀਆਂ ਦੀ ਜਾਂਚ ਨਾ ਹੋਣ ਅਤੇ ਖਰਾਬ ਵਹੀਕਲਾਂ ਨੂੰ ਨਾ ਹਟਾਉਣ ਕਾਰਨ ਸੜਕਾਂ ਹਾਦਸਿਆਂ ਦਾ ਕੇਂਦਰ ਬਣਦੀਆਂ ਜਾ ਰਹੀਆਂ ਹਨ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸ਼ਨ ਤੁਰੰਤ ਕਾਰਵਾਈ ਕਰੇ, ਬਿਨਾਂ ਨੰਬਰੀ ਗੱਡੀਆਂ ਤੇ ਟ੍ਰਿਪਲ ਸਵਾਰੀ ‘ਤੇ ਰੋਕ ਲਗਾਈ ਜਾਵੇ ਅਤੇ ਸੜਕਾਂ ਤੋਂ ਖਰਾਬ ਵਹੀਕਲ ਹਟਾਏ ਜਾਣ ਤਾਂ ਜੋ ਹੋਰ ਜਾਨਮਾਲ ਦਾ ਨੁਕਸਾਨ ਰੋਕਿਆ ਜਾ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ ਸ ਸ ਸ ਸਕੂਲ ਸਿੰਘਾਂਵਾਲਾ ਮੋਗਾ ਵਿਖੇ ਸੰਵਿਧਾਨ ਦਿਵਸ ਮਨਾਇਆ
Next articleਜਰਖੜ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਤੋਂ