HOME ਹਲਕਾ ਦੱਖਣੀ ਵਿੱਚ ਸੰਵਿਧਾਨ ਦਿਵਸ ‘ਤੇ ਬਾਵਾ ਦੀ ਸਰਪ੍ਰਸਤੀ ਹੇਠ ਭਰਵੀਂ ਮੀਟਿੰਗ...

ਹਲਕਾ ਦੱਖਣੀ ਵਿੱਚ ਸੰਵਿਧਾਨ ਦਿਵਸ ‘ਤੇ ਬਾਵਾ ਦੀ ਸਰਪ੍ਰਸਤੀ ਹੇਠ ਭਰਵੀਂ ਮੀਟਿੰਗ ਹੋਈ ਅਤੇ ਰਾਹੁਲ ਗਾਂਧੀ ਵੱਲੋਂ ਸੰਵਿਧਾਨ ਬਚਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਸ਼ਲਾਘਾ ਕੀਤੀ

ਬਾਵਾ ਦਾ 21 ਨਵੰਬਰ ਦੇ ਪੰਡਿਤ ਨਹਿਰੂ ਜੀ ਦੀ ਯਾਦ ਵਿੱਚ ਹੋਏ ਸਮਾਗਮ ਦੀ ਕਾਮਯਾਬੀ ‘ਤੇ ਕਾਂਗਰਸੀ ਵਰਕਰਾਂ ਨੇ ਕੀਤਾ ਸਨਮਾਨ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ. ਏ.)-ਹਲਕਾ ਦੱਖਣੀ ਵਿੱਚ ਸੰਵਿਧਾਨ ਦਿਵਸ ‘ਤੇ ਡਾ: ਭੀਮ ਰਾਓ ਅੰਬੇਦਕਰ ਵੱਲੋਂ ਰਚੇ ਸੰਵਿਧਾਨ ਦੀ ਮਹੱਤਤਾ ‘ਤੇ ਕਾਂਗਰਸੀ ਨੇਤਾ ਵਰਿੰਦਰ ਭੱਲਾ ਦੇ ਦਫਤਰ ਵਿਖੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਸਰਪ੍ਰਸਤੀ ਹੇਠ ਵਿਚਾਰਾਂ ਕੀਤੀਆਂ ਅਤੇ ਭਾਰਤ ਦਾ ਭਵਿੱਖ ਸਚਾਈ, ਸਪਸ਼ਟਤਾ ਤੇ ਸੰਘਰਸ਼ ਦਾ ਝੰਡਾ ਚੁੱਕ ਕੇ ਸੰਵਿਧਾਨ ਬਚਾਓ ਮੁਹਿੰਮ ਚਲਾ ਕੇ ਕਰ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਸਮੇਂ ਸੀਨੀਅਰ ਨੇਤਾ ਗੁਰਨਾਮ ਸਿੰਘ ਕਲੇਰ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ), ਮਹਿਲਾ ਨੇਤਾ ਮਨਜੀਤ ਕੌਰ ਸਰੋਏ ਅਤੇ ਬੀਬੀ ਮਨਜੀਤ ਕੌਰ ਵੀ ਵਿਸ਼ੇਸ਼ ‘ਤੇ ਹਾਜ਼ਰ ਸਨ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ 272 ਲੋਕਾਂ ਵੱਲੋਂ ਚੋਣ ਕਮਿਸ਼ਨ ਦੇ ਹੱਕ ਵਿੱਚ ਰਾਹੁਲ ਗਾਂਧੀ ਖ਼ਿਲਾਫ਼ ਲਿਖਣਾ ਜੋ ਲੋਕ ਸਿੱਧੇ ਜਾਂ ਅਸਿੱਧੇ ਢੰਗ ਨਾਲ ਭਾਜਪਾ ਨਾਲ ਜਾਂ ਆਰ.ਐੱਸ.ਐੱਸ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਵਿੱਚ ਜ਼ਿਆਦਾ ਲੋਕ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਜਰਖੜ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਤੋਂ
Next article‘ਸਾਹਿਤ ਸੰਪਾਦਨ’ ਪੁਰਸਕਾਰ ਨਾਲ ਸੁਰਿੰਦਰ ਕੈਲੇ ਨੂੰ ਸਨਮਾਨਿਤ ਕੀਤਾ ਗਿਆ