HOME ਜਰਖੜ ਖੇਡਾਂ – ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 9 ਮਈ ਤੋਂ, ...

ਜਰਖੜ ਖੇਡਾਂ – ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 9 ਮਈ ਤੋਂ, 16 ਟੀਮਾਂ ਨੇ ਖੇਡਣ ਦੀ ਕੀਤੀ ਪੁਸ਼ਟੀ, ਉਦਘਾਟਨੀ ਮੈਚ ਫਿਰੋਜ਼ਪੁਰ ਅਤੇ ਮੋਗਾ ਵਿਚਕਾਰ

1

ਲੁਧਿਆਣਾ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਜਰਖੜ ਖੇਡਾਂ ਦੇ ਕੜੀ ਦਾ ਹਿੱਸਾ 16ਵਾਂ ਜੇ ਐਸ ਟੀ ਟਰੱਕ ਪਰਮਿਟ, ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਹੁਣ 9 ਮਈ ਤੋਂ 31 ਮਈ ਤੱਕ ਜਰਖੜ ਸਟੇਡੀਅਮ ਵਿਖੇ ਹੋਵੇਗਾ । ਇਸ ਫੈਸਟੀਵਲ ਦੇ ਹਾਕੀ ਮੁਕਾਬਲੇ ਹਫਤਾਵਰੀ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਨੀਲੇ ਰੰਗ ਦੀ ਐਸਟ੍ਰੋਟਰਫ ਮੈਦਾਨ ਉੱਤੇ ਖੇਡੇ ਜਾਣਗੇ । 9 ਮਈ ਨੂੰ ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਹੋਵੇਗਾ । ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਮੁਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਜਰਖੜ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਦੇ ਵਿੱਚ 16 ਟੀਮਾਂ ਹਿੱਸਾ ਲੈਣਗੀਆਂ ਜਦਕਿ ਜੂਨੀਅਰ ਵਰਗ (1-1-2012 ਤੋਂ ਬਾਅਦ ਦੇ ਜਨਮੇ ਖਿਡਾਰੀ ) ਤੇ ਅਧਾਰ ਤੇ ਟੀਮਾਂ ਹਿੱਸਾ ਲੈਣਗੀਆਂ । ਇਹ ਟੂਰਨਾਮੈਂਟ ਲੀਗ ਕੰਮ ਨਾਕ ਆਉਟ ਪ੍ਰਣਾਲੀ ਦੇ ਅਧਾਰ ਤੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਵਿੱਚ 16 ਟੀਮਾਂ ਨੇ ਖੇਡਣ ਦੀ ਪੁਸ਼ਟੀ ਕਰ ਦਿੱਤੀ ਹੈ ਇਹਨਾਂ ਟੀਮਾਂ ਵਿੱਚ ਸੀਨੀਅਰ ਅਤੇ ਜੂਨੀਅਰ ਗਰੁੱਪ ਵਿੱਚ 8 -8 ਟੀਮਾਂ ਖੇਡਣਗੀਆਂ । ਸੀਨੀਅਰ ਗਰੁੱਪ ਪੂਲ ਏ ਵਿੱਚ ਗਿੱਲ ਕਲੱਬ ਘਵੱਦੀ, ਜਰਖੜ ਹਾਕੀ ਅਕੈਡਮੀ, ਲੁਧਿਆਣਾ ਸਪੋਰਟਸ ਕਲੱਬ , ਯੰਗ ਕਲੱਬ ਉੱਟਾਲਾ ਸਮਰਾਲਾ ਅਤੇ ਪੂਲ ਬੀ ਵਿੱਚ ਨੀਟਾ ਕਲੱਬ ਰਾਮਪੁਰ, ਬਾਬਾ ਸ਼ੇਰ ਸ਼ਾਹ ਵਲੀ ਹਾਕੀ ਅਕੈਡਮੀ ਫਿਰੋਜ਼ਪੁਰ, ਸੰਤ ਬਾਬਾ ਗੁਲਾਬ ਸਿੰਘ ਹਾਕੀ ਕਲੱਬ ਘੋਲੀਆ ਖੁਰਦ ਮੋਗਾ, ਹਾਕੀ ਅਕੈਡਮੀ ਅਮਰਗੜ ਖੇਡਣਗੀਆਂ। ਜੂਨੀਅਰ ਵਰਗ ਵਿੱਚ ਪੂਲ ਏ ਵਿੱਚ ਪਿੱਛਲੇ ਸਾਲ ਦੀ ਚੈਂਪੀਅਨ ਟੀਮ ਜਰਖੜ ਹਾਕੀ ਅਕੈਡਮੀ, ਗੁਰੂ ਤੇਗ਼ ਬਹਾਦਰ ਅਕੈਡਮੀ ਚਚਰਾੜੀ ,ਐਚਟੀਸੀ ਸੈਂਟਰ ਰਾਮਪੁਰ, ਘਵੱਦੀ ਹਾਕੀ ਸੈਂਟਰ, ਜਦਕਿ ਪੂਲ ਬੀ ਵਿੱਚ ਪਿਛਲੇ ਸਾਲ ਦੀ ਉਪ ਜੇਤੂ ਕਿਲ੍ਹਾ ਰਾਇਪੁਰ ਹਾਕੀ ਸੈਂਟਰ,ਸੰਗਰੂਰ ਹਾਕੀ ਸੈਂਟਰ, ਏਕ ਨੂਰ ਅਕੈਡਮੀ ਤੇਹਿੰਗ ਫਿਲੌਰ, ਹਾਕੀ ਸੈਂਟਰ ਅਮਰਗੜ ਨੂੰ ਰੱਖਿਆ ਗਿਆ ਹੈ। 9 ਮਈ ਨੂੰ ਟੂਰਨਾਮੈਂਟ ਦਾ ਉਦਘਾਟਨੀ ਮੈਚ ਫਿਰੋਜ਼ਪੁਰ ਬਨਾਮ ਮੋਗਾ ਦੇ ਵਿਚਕਾਰ ਖੇਡਿਆ ਜਾਵੇਗਾ। ਦੂਜਾ ਮੈਚ ਨੀਟਾ ਕਲੱਬ ਰਾਮਪੁਰ ਅਤੇ ਅਮਰਗੜ੍ਹ ਦੇ ਵਿਚਕਾਰ ਖੇਡਿਆ ਜਾਵੇਗਾ। ਹਰ ਦਿਨ 4 ਮੈਚ ਹੋਇਆ ਕਰਨਗੇ।ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਦੁਪਿੰਦਰ ਸਿੰਘ ਡਿੰਪੀ ਨੇ ਦੱਸਿਆ ਕਿ ਸੀਨੀਅਰ ਵਰਗ ਦਕਿਚੈਂਪੀਅਨ ਟੀਮ ਨੂੰ 60 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ, ਓਲੰਪੀਅਨ ਪ੍ਰਿਥੀਪਾਲ ਸਿੰਘ ਰਨਿੰਗ ਹਾਕੀ ਟਰਾਫੀ ਅਤੇ ਸਰਵੋਤਮ ਖਿਡਾਰੀਆਂ ਨੂੰ ਟਾਪ ਕਲਾਸ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਜਦ ਕਿ ਉਪ ਜੇਤੂ ਟੀਮ ਨੂੰ 40 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਟੀਮ ਨੂੰ 25 ਹਜਾਰ ਰੁਪਏ, ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 15 ਹਜ਼ਾਰ ਨਾਲ ਸਨਮਾਨਤ ਕੀਤਾ ਜਾਵੇਗਾ । ਸੀਨੀਅਰ ਟੀਮਾਂ ਦੀ ਐਂਟਰੀ ਫੀਸ ਪ੍ਰਤੀ ਟੀਮ 3000, ਜੂਨੀਅਰ ਟੀਮ ਦੀ ਐਂਟਰੀ ਪ੍ਰਤੀ ਟੀਮ 1000 ਰੁਪਏ ਹੋਵੇਗੀ। ਸਬ ਜੂਨੀਅਰ ਵਰਗ ਦੀ ਜੇਤੂ ਟੀਮ ਨੂੰ ਜੇਤੂ ਰੰਨਿੰਗ ਟਰਾਫੀ ਅਤੇ 25000 ਰੁਪਏ ਦੀ ਇਨਾਮੀ ਰਾਸ਼ੀ, ਉਪ ਜੇਤੂ ਟੀਮ ਨੂੰ 18 ਹਜਾਰ, ਤੀਸਰੇ ਨੰਬਰ ਤੇ ਆਉਣ ਵਾਲੇ ਟਾਈਮ ਨੂੰ 13 ਹਜ਼ਾਰ,ਅਤੇ ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 10 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨ 9 ਮਈ ਨੂੰ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਸ਼ਾਮ 7 ਵਜੇ ਕਰਨਗੇ ।

ਜਗਰੂਪ ਸਿੰਘ ਜਰਖੜ  98143-00722

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article“ਬੁੱਧ ਪੂਰਨਿਮਾ” ‘ਤੇ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਪੰਚਸ਼ੀਲ ਦਾ ਝੰਡਾ ਲਹਿਰਾਇਆ ਗਿਆ *ਤਥਾਗਤ ਬੁੱਧ ਨੇ ਸ਼ਾਂਤੀ, ਅਹਿੰਸਾ, ਪ੍ਰੇਮ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ
Next articleਸੁਖਵਿੰਦਰ ਸਿੰਘ ਸਕੂਲ ਇੰਚਾਰਜ ਦੀ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ