ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਅਤੇ ਨਗਰ ਨਿਵਾਸੀਆਂ ਵਲੋਂ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਬੁੱਧ ਪੂਰਨਿਮਾ ਉਤਸਵ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੁੱਧ ਵੰਦਨਾ ,ਤ੍ਰੀਸ਼ਰਣ ਅਤੇ ਪੰਚਸ਼ੀਲ ਦੇ ਪਾਠ ਕਰਨ ਉਪਰੰਤ ਰਮਜੂ ਰਾਮ ਸੈਕਟਰ ਇੰਚਾਰਜ ਬਸਪਾ ਸੋਫੀ ਪਿੰਡ, ਗੁਰਮੀਤ ਸਾਂਪਲਾ ,ਪਰਸੂ ਰਾਮ ਅਤੇ ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ (ਰਜਿ) ਨੇ ਮਿਲ ਕੇ ਪੰਚਸ਼ੀਲ ਦਾ ਝੰਡਾ ਲਹਿਰਾਇਆ । ਸਕੂਲ ਦੇ ਵਿਦਿਆਰਥੀਆਂ ਨੇ ਤਥਾਗਤ ਬੁੱਧ ਦੇ ਜੀਵਨ ਫਲਸਫੇ ‘ਤੇ ਗੀਤ ,ਕਵਿਤਾਵਾਂ ਅਤੇ ਭਾਸ਼ਣ ਦਿੱਤੇ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ (ਰਜਿ) ਸੋਫੀ ਪਿੰਡ ਨੇ ਕਿਹਾ ਕਿ ਅੱਜ ਤਥਾਗਤ ਬੁੱਧ ਜੈਅੰਤੀ ਪੂਰੇ ਵਿਸ਼ਵ ਭਰ ਵਿੱਚ ਮਨਾਈ ਜਾ ਰਹੀ ਹੈ। ਉਹਨਾਂ ਵਧਾਈ ਦਿੰਦਿਆਂ ਕਿਹਾ ਕਿ ਤਥਾਗਤ ਬੁੱਧ ਨੇ ਹਮੇਸ਼ਾ ਹੀ ਸ਼ਾਂਤੀ, ਸਮਾਨਤਾ ,ਸੁਤੰਤਰਤਾ ਤੇ ਭਾਈਚਾਰੇ ਨੂੰ ਅਪਣਾਇਆ ਅਤੇ ਵਿਸ਼ਵ ਨੂੰ ਇਸ ਰਸਤੇ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸ਼੍ਰੀਮਤੀ ਸੰਤੋਸ਼ ਸਾਂਪਲਾ ਜੀ ਨੇ ਤਥਾਗਤ ਬੁੱਧ ਦੀਆ ਸਿੱਖਿਆਵਾਂ ‘ਤੇ ਚੱਲਣ ਲਈ ਕਿਹਾ। ਮਾਸਟਰ ਹਰਜਿੰਦਰ ਕੁਮਾਰ ਬਸਪਾ ਆਗੂ ਜਲੰਧਰ ਕੈਂਟ ਨੇ
ਕਿਹਾ ਕਿ ਤਥਾਗਤ ਬੁੱਧ ਨੇ ਹਮੇਸ਼ਾ ਤਰਕ ਦੇ ਅਧਾਰ ‘ਤੇ ਮਨੁੱਖ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਪ੍ਰੇਰਿਆ। ਡਾ.ਗੁਰਪਾਲ ਚੌਹਾਨ ਨੇ ਇਸ ਮੌਕੇ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਤਥਾਗਤ ਬੁੱਧ ਦੁਆਰਾ ਦਿੱਤੇ ” ਪੰਚਸ਼ੀਲ ” ਨੂੰ ਆਪਣੀ ਜ਼ਿੰਦਗੀ ‘ਚ ਗ੍ਰਹਿਣ ਕਰਨ ਨਾਲ ਸਾਡਾ ਦੇਸ਼ ਸੁੱਖਮਈ ਹੋ ਸਕਦਾ ਹੈ। ਸ਼੍ਰੀ ਚਮਨ ਸਾਂਪਲਾ ਸਾਂਪਲਾ ਨੇ ਵੀ ਤਥਾਗਤ ਬੁੱਧ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਨਾ ਦਿੱਤੀ। ਇਹਨਾਂ ਤੋਂ ਇਲਾਵਾ ਲਹਿੰਬਰ ਬੰਗੜ,ਮਨਜੀਤ ਕੌਰ ਸਾਂਪਲਾ, ਪਰਵੀਨ ਕੁਮਾਰੀ ਤੇ ਰਜਨੀ (ਨੰਬਰਦਾਰ ਰੂਪ ਲਾਲ ਦੀਆਂ ਬੇਟੀਆਂ), ਸ਼੍ਰੀਮਤੀ ਕਾਂਤਾ ਸਾਂਪਲਾ, ਸ੍ਰੀ ਗੁਰੂ ਰਵਿਦਾਸ ਸਭਾ ਸੋਫੀ ਪਿੰਡ ਦੇ ਪ੍ਰਧਾਨ ਕੁਲਦੀਪ ਕੁਮਾਰ ਅਤੇ ਹੋਰ ਵੀ ਸਾਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਭਾਗ ਲੈਣ ਵਾਲੇ ਬੱਚਿਆਂ ਦਾ ਵੀ ਸਨਮਾਨ ਕੀਤਾ ਗਿਆ। ਇਹਨਾਂ ਤੋਂ ਇਲਾਵਾ ਡਾ. ਅਵਿਨਾਸ਼ ਚੰਦਰ,ਨਰੇਸ਼ ਸਾਂਪਲਾ, ਮਨਜੀਤ ਸਿੰਘ ਸਾਬਕਾ ਮੈਨੇਜਰ, ਗੌਤਮ ਸਾਂਪਲਾ, ਮਿਸਟਰ ਰੱਤੂ ,ਮਾਸਟਰ ਵਿਨੋਦ, ਗੁਰਪਾਲ ਸਿੰਘ ਪਾਲਾ, ਤੁਲਸੀ ਦਾਸ ਸਾਂਪਲਾ, ਬਨਾਰਸੀ ਦਾਸ ਨੰਗਲ ਕਰਾੜ ਖਾਂ, ਬਿੰਦਰ ਸਾਂਪਲਾ, ਜਸਵੰਤ ਰਾਏ,ਕੋਮਲ, ਸੁੱਖੀ,ਸੱਤਿਆ, ਕਮਲੇਸ਼ ,ਸੁਰਿੰਦਰ ਕੌਰ , ਜਸਕਰਨ ਰਾਣੀ,ਬੇਟੀ ਜਸਮੀਨ, ਨੇਹਾ, ਸੀਰਤ, ਸੋਫੀਆ, ਮੰਜੂ, ਅਰਸ਼ਦੀਪ ,ਵੀਰਾਂ ,ਸਿਧਾਰਥ, ਵਰੁਣ ,ਨਿਸ਼ਾਂਤ ,ਰੱਜਤ ,ਅਦਿਤਿਆ, ਦੀਪਾਲੀ ,ਤਰਿਸ਼ਾ ਅਤੇ ਸੁਹਾਨੀ ਹੋਰ ਬਹੁਤ ਸਾਰੇ ਭਾਰੀ ਗਿਣਤੀ ਵਿੱਚ ਉਪਾਸਕ ਹਾਜ਼ਰ ਸਨ। ਸ਼੍ਰੀ ਸੋਹਣ ਲਾਲ ਸਾਂਪਲਾ ਜਰਮਨੀ, ਕਸ਼ਮੀਰ ਕੌਰ ਸਾਂਪਲਾ ਯੂ.ਕੇ. ਅਤੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਫੋਨ ਰਾਹੀਂ ਬੁੱਧ ਜੈਅੰਤੀ ‘ਤੇ ਵਧਾਈ ਦਿੱਤੀ । ਖੀਰ ਦਾ ਲੰਗਰ ਵੀ ਵਰਤਾਇਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


