HOME ਜਨਵਰੀ ਮਹੀਨੇ ਵਿੱਚ ਮਹਾਂਨ ਬਹੁਜਨ ਸਮਾਜ ਦੇ ਰਹਿਬਰਾਂ ਦਾ ਜਨਮ ਹੋਇਆ -ਕਮਲੇਸ਼...

ਜਨਵਰੀ ਮਹੀਨੇ ਵਿੱਚ ਮਹਾਂਨ ਬਹੁਜਨ ਸਮਾਜ ਦੇ ਰਹਿਬਰਾਂ ਦਾ ਜਨਮ ਹੋਇਆ -ਕਮਲੇਸ਼ ਕੁਮਾਰੀ ਬੋਧੀ

4

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਭਾਰਤ ਦੇਸ ਦੀ ਪਹਿਲੀ ਮੁਸਲਿਮ ਕ੍ਰਾਂਤੀਕਾਰੀ ਕਰੁਣਾਮਈ ਅਧਿਆਪਿਕਾ, ਰਾਸ਼ਟਰਪਿਤਾ ਮਹਾਤਮਾ ਜਯੋਤੀ ਰਾਓ ਫੁਲੇ ਜੀ ਅਤੇ ਮਾਤਾ ਸਾਵਿਤਰੀ ਬਾਈ ਫੁਲੇ ਜੀ ਨੂੰ ਆਪਣੇ ਘਰ ਜਗਾ ਦੇਣ ਵਾਲੀ, ਉਨ੍ਹਾਂ ਨਾਲ ਰਲ ਕੇ ਆਪ ਪੜਾਈ ਕਰਕੇ ਅਤੇ ਸਕੂਲ ਖੋਲ ਕੇ ਮਹਿਲਾਵਾਂ ਅਤੇ ਬੱਚਿਆ ਨੂੰ ਪੜਾਉਣ ਵਾਲੀ ਮਾਤਾ ਫ਼ਾਤਿਮਾ ਸ਼ੇਖ ਜੀ ਦੇ ਜਨਮ ਦਿਵਸ 9 ਜਨਵਰੀ (1831) ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਅਤੇ ਮਾਤਾ ਜੀ ਨੂੰ ਕੋਟਿ ਕੋਟਿ ਨਮਨ ਹੈ। ਜਨਵਰੀ ਦਾ ਮਹੀਨਾਂ ਬਹੁਜਨ ਸਮਾਜ ਲਈ ਉਤਸਾਹ ਪੈਦਾ ਕਰਦਾ ਹੈ, ਮਾਤਾ ਸਾਵਿਤਰੀ ਬਾਈ ਫੁਲੇ, ਮਾਤਾ ਫ਼ਾਤਿਮਾ ਸ਼ੇਖ, ਭੈਣਜੀ ਮਾਇਆਵਤੀ, ਭਧੰਤ ਅਨੰਦ ਕੋਸ਼ਲਿਆਨ ,ਬਾਬੂ ਮੰਗੂਵਾਲ ਮੁਗੁਵਾਲੀਆ, ਜੀ ਦੇ ਜਨਮ ਦਿਵਸ ਦਾ ਮਹੀਨਾ ਅਤੇ ਭਾਰਤ ਦੇਸ਼ ਨੂੰ ਸੰਵਿਧਾਨਿਕ 26 ਜਨਵਰੀ ਨੂੰ ਗਣਤੰਤਰ ਦਿਵਸ ਬਨਾਉਣ ਵਾਲਾ ਮਹੀਨਾ ਹੈ। ਮਾਤਾ ਸਾਵਿਤਰੀ ਬਾਈ ਫੁਲੇ ਜੀ ਅਤੇ ਮਾਤਾ ਫ਼ਾਤਿਮਾ ਸ਼ੇਖ ਜੀ ਦੇ ਜਨਮ ਦਿਨ ਤੇ ਏਕ ਵਾਰ ਫੇਰ ਕੋਟਿ ਕੋਟਿ ਨਮਨ ਹੈ।
ਜੈ ਭੀਮ ਜੈ ਜਯੋਤੀ।
ਕਮਲੇਸ਼ ਕੁਮਾਰੀ ਬੋਧੀ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਠੰਡ ਤੋਂ ਬਚਣ ਲਈ ਬੰਦ ਕਮਰੇ ਵਿੱਚ ਅੱਗ ਨਾ ਬਾਲਣ ਦੀ ਸਲਾਹ ਦਿੱਤੀ –ਡਾ ਹਰੀ ਕ੍ਰਿਸ਼ਨ ਬੰਗਾ
Next articleਪੰਜਾਬ ਸੰਭਾਲੋ ਮਹਿਮ ਸਿਹਤਮੰਦ ਪੰਜਾਬ ਦਾ ਨਿਰਮਾਣ ਕਰੇਗੀ -ਕਰੀਮਪੁਰੀ