ਦਾਣਾ ਮੰਡੀ ਗੜਸ਼ੰਕਰ 15 ਜਨਵਰੀ ਨੂੰ ਬਸਪਾ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਤੇ ਹੋਵੇਗਾ ਜਨ ਕਲਿਆਣ ਦਿਵਸ ਸਮਾਂਰੋਹ ਤਿਆਰੀਆਂ ਲਈ ਚੱਬੇਵਾਲ ਚ ਹੋਈ ਮੀਟਿੰਗ
ਚੱਬੇਵਾਲ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਚੱਬੇਵਾਲ ਵਿਖੇ ਹੋਈ ਮੀਟਿੰਗ ਵੱਡੀ ਗਿਣਤੀ ਵਿੱਚ ਗੜਸ਼ੰਕਰ ਪਹੁੰਚਣ ਦਾ ਸੱਦਾ, 15 ਜਨਵਰੀ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਤੇ ਗੜਸ਼ੰਕਰ ਚ ਜਨ ਕਲਿਆਣ ਦਿਵਸ ਸਮਾਂਰੋਹ ਕਰਕੇ ਉੱਤਰ ਪ੍ਰਦੇਸ਼ ਚਾਰ ਵਾਰ ਮੁੱਖ ਮੰਤਰੀ ਰਹਿੰਦੇਆ ਜਨ ਕਲਿਆਣ ਲਈ ਕੀਤੇ ਹੋਏ ਕੰਮਾਂ ਤੋਂ ਜਨਤਾ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਜੋ ਗਰੰਟੀਆਂ ਦੇ ਕੇ ਸਤਾ ਵਿੱਚ ਆਈ ਸਰਕਾਰ ਨੂੰ ਉਹ ਗਰੰਟੀਆਂ ਯਾਦ ਕਰਵਾਈਆਂ ਜਾਣਗੀਆਂ ਪੰਜਾਬ ਦੀ ਜਨਤਾ ਨਾਲ ਹੁਣ ਤੱਕ ਦਾ ਧੋਖਾ ਜੋ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਉਸ ਦੇ ਵਿਰੋਧ ਚ ਬੜੀ ਜਨਤਕ ਲਹਿਰ ਦੀ ਤਿਆਰ ਕੀਤੀ ਜਾਵੇਗੀ,ਪੰਜਾਬ ਸੰਭਾਲੋ ਮਹਿਮ ਦੇ ਮਾਧਿਅਮ ਤੋਂ ਪੰਜਾਬ ਦੇ ਹਿੱਤਾਂ ਨੂੰ ਲੜੀ ਜਾ ਰਹੀ ਲੜਾਈ ਪੰਜਾਬ ਨੂੰ ਘੋਰ ਹਨੇਰੇ ਚੋਂ ਕੱਢਣ ਦੇ ਯਤਨ ਹੋਰ ਤੇਜ਼ੀ ਨਾਲ ਅੱਗੇ ਵਧਾਏ ਜਾਣਗੇ, ਪੰਜਾਬ ਸੰਭਾਲੋ ਮਹਿਮ ਵਿੱਚ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਚੁਣਾਵੀ ਵਾਅਦੇ ਪੂਰੇ ਕਰੋ ਵਰਨਾ ਕੁਰਸੀ ਖਾਲੀ ਕਰੋ ਪੰਜਾਬ ਦੀ ਧੀਆਂ ਦੇ ਖਾਤੇ ਚ 48/48 ਹਜਾਰ ਰੁਪਏ ਤੁਰੰਤ ਪਾਓ ਬਰਨਾ ਕੁਰਸੀ ਖਾਲੀ ਕਰੋ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਮਜ਼ਦੂਰ ਵਿਰੋਧੀ ਰੋਲ ਬੇਨਕਾਬ ਕੀਤਾ ਜਾਵੇਗਾ ਇਹ ਵਿਚਾਰ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਸੰਬੋਧਿਤ ਕਰਦਿਆਂ ਕਹੇ।ਇਸ ਮੌਕੇ ਤੇ ਪਾਰਟੀ ਦੇ ਸਟੇਟ ਜੋਨ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ,ਜਿਲ੍ਾ ਪ੍ਰਧਾਨ ਦਲਜੀਤ ਰਾਏ, ਜ਼ਿਲ੍ਾ ਕੋਆਰਡੀਨੇਟਰ ਚੱਬੇਵਾਲ ਵਿਧਾਨ ਸਭਾ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ ਜੀ ਤੋਂ ਇਲਾਵਾ ਪਾਰਟੀ ਦੀ ਲੋਕਲ ਲੀਡਰਸ਼ਿਪ ਅਤੇ ਵਰਕਰ ਸਮਰਥਕ ਹਾਜ਼ਰ ਸਨ, ਪੰਜਾਬ ਸੰਭਾਲੋ ਮਹਿਮ ਜਿੰਦਾਬਾਦ, ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ
https://play.google.com/store/apps/details?id=in.yourhost.samajweekly



