ਦੁਨੀਆਂ ਦੇ ਇਤਿਹਾਸ ਵਿੱਚ 26 ਜਨਵਰੀ ਜਾਂ 26 ਜਨਵਰੀ ਨੂੰ ਕੀ ਹੋਇਆ

(ਸਮਾਜ ਵੀਕਲੀ) 
* 26 ਜਨਵਰੀ 1164 ਈ: ਨੂੰ ਰਾਜਾ ਬਿਮਲ ਦੇਵ ਨੇ            ਦਿੱਲੀ ’ਤੇ ਜਿੱਤ ਪ੍ਰਾਪਤ ਕੀਤੀ।
*  26 ਜਨਵਰੀ 1175 ਈ: ਨੂੰ ਮੁਹੰਮਦ ਗੌਰੀ ਨੇ                ਮੁਲਤਾਨ ’ਤੇ ਜਿੱਤ ਪ੍ਰਾਪਤ ਕੀਤੀ।
*  26 ਜਨਵਰੀ 1265 ਈ: ਨੂੰ ਨਸੀਰੂਦੀਨ ਮੁਹੰਮਦ ਦੀ        ਮੌਤ ਹੋਈ।
*  26 ਜਨਵਰੀ 1299 ਈ:  ਨੂੰ ਅਲਾਉੂਦੀਨ ਖਿਲਜੀ          ਨੇ ਰਣਬੰਭੌਰ ਦੇ ਕਿਲ੍ਹੇ ਦੀ ਨਾਕੇਬੰਦੀ ਕੀਤੀ।
*  26 ਜਨਵਰੀ 1333 ਈ: ਨੂੰ ਇਬਨ ਬਤੂਤਾ ਭਾਰਤ            ਆਇਆ ਸੀ।
*   26 ਜਨਵਰੀ 1530 ਈ: ਨੂੰ ਮੁਗ਼ਲ ਬਾਦਸ਼ਾਹ ਬਾਬਰ       ਦੀ ਮੌਤ ਹੋਈ।
*   26 ਜਨਵਰੀ 1530 ਈ: ਨੂੰ ਹਮਾਯੂੰ ਨੇ ਸ਼ੇਰ ਸ਼ਾਹ ਸੂਰੀ        ਨੂੰ ਹਰਾਇਆ।
*  26 ਜਨਵਰੀ 1531 ਈ: ਨੂੰ ਪੁਰਤਗਾਲ ਦੀ ਰਾਜਧਾਨੀ      ਲਿਸਬਨ ’ਚ ਭੂਚਾਲ ਨਾਲ 30,000 ਲੋਕਾਂ ਦੀ ਮੌਤ
                                                                 ਹੋਈ।
*  26 ਜਨਵਰੀ 1539 ਈ: ਨੂੰ ਸ਼ੇਰ ਸ਼ਾਹ ਸੂਰੀ ਨੇ ਹਮਾਯੂੰ       ਨੂੰ ਹਰਾਇਆ।
*  26 ਜਨਵਰੀ 1540 ਈ: ਇੰਗਲੈਂਡ ਦਾ ਬਾਦਸ਼ਾਹ            ਐਡਵਰਡਜ਼ ਤੀਜਾ ਫਰਾਂਸ ਦਾ ਬਾਦਸ਼ਾਹ ਵੀ
ਐਲਾਨਿਆ ਗਿਆ।
*  26 ਜਨਵਰੀ1554 ਈ: ਨੂੰ ਮੁਗ਼ਲ ਬਾਦਸ਼ਾਹ                  ਜਹਾਂਗੀਰ ਦਾ ਜਨਮ ਹੋਇਆ।
* 26 ਜਨਵਰੀ 1556 ਈ: ਨੂੰ ਹਮਾਯੂੰ ਦੀ ਮੌਤ ਹੋਈ।
* 26 ਜਨਵਰੀ 1632 ਈ: ਨੂੰ ਅੰਗਰੇਜ਼ ਸਭ ਤੋਂ ਪਹਿਲਾਂ          ਕਾਬੁਲ ਪਹੁੰਚੇ।
*  26 ਜਨਵਰੀ 1682 ਈ: ਨੂੰ ਮਹਾਨ ਸਿੱਖ ਯੋਧਾ ਬਾਬਾ      ਦੀਪ ਸਿੰਘ ਜੀ ਦਾ ਜਨਮ ਹੋਇਆ।
* 26 ਜਨਵਰੀ 1687 ਈ: ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ     ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ
ਪਾਉਂਟਾ ਸਾਹਿਬ ਵਿਖੇ ਜਨਮ ਹੋਇਆ।
* 26 ਜਨਵਰੀ 1720 ਈ: ਨੂੰ ਨਾਦਰ ਸ਼ਾਹ ਦੀ ਫ਼ੌਜ਼ ਨੇ          ਦਿੱਲੀ ਉੱਪਰ ਹਮਲਾ ਕੀਤਾ।
* 26 ਜਨਵਰੀ 1730 ਈ: ਨੂੰ ਨਾਦਰਸ਼ਾਹ ਭਾਰਤ ਦੀ            ਰਾਜਧਾਨੀ ਦਿੱਲੀ ਪਹੁੰਚਿਆ।
* 26 ਜਨਵਰੀ 1774 ਈ: ਨੂੰ ਉੁਰਦੂ ਦੇ ਪਹਿਲੇ ਕਵੀ           ‘ਵਲੀ’ ਦਾ ਦਿਹਾਂਤ ਹੋਇਆ।
* 26 ਜਨਵਰੀ 1778 ਈ: ਨੂੰ ਆਸਟਰੇਲੀਆ ਨੇ                 ਆਜ਼ਾਦੀ ਹਾਸਲ ਕੀਤੀ।
*  26 ਜਨਵਰੀ 1792 ਈ: ਨੂੰ ਟੀਪੂ ਸੁਲਤਾਨ ਦਾ                ਅੰਗਰੇਜ਼ਾਂ ਨਾਲ ਯੁੱਧ ਹੋਇਆ।
*  26 ਜਨਵਰੀ 1818 ਈ: ਨੂੰ ਭਾਰਤ ਵਿੱਚ ਔਰਤਾਂ ਵੇਚੇ       ਜਾਣ ਨੂੰ ਜੁਰਮ ਐਲਾਨਿਆ ਗਿਆ।
*  26 ਜਨਵਰੀ 1835 ਈ: ਨੂੰ ਅੰਗਰੇਜ਼ ਸਰਕਾਰ ਨੇ           ਪਹਿਲੀ ਵਾਰ ਅਖ਼ਬਾਰਾਂ ਨੂੰ ਸੁਤੰਤਰਤਾ ਦਿੱਤੀ।
*   26 ਜਨਵਰੀ 1841 ਈ: ਨੂੰ ਬਰਤਾਨੀਆ ਨੇ                   ਹਾਂਗਕਾਂਗ ਨੂੰ ਆਪਣੇ ਦੇਸ਼ ਦਾ ਹਿੱਸਾ ਐਲਾਨਿਆ।
*  26 ਜਨਵਰੀ 1853 ਈ: ਨੂੰ ਭਾਰਤ ਵਿੱਚ ਪਹਿਲੀ ਵਾਰ      ਰੇਲ ਸੇਵਾ ਚਾਲੂ ਹੋਈ।
*  26 ਜਨਵਰੀ 1861 ਈ: ਨੂੰ ਮੁੰਬਈ ਵਿੱਚ ਹਾਈਕੋਰਟ       ਦੀ ਸਥਾਪਨਾ ਹੋਈ।
*  26 ਜਨਵਰੀ 1869 ਈ: ਨੂੰ ਸਵੇਜ ਨਹਿਰ ਚਾਲੂ ਹੋਈ।
* 26 ਜਨਵਰੀ 1871 ਈ: ਨੂੰ ਅਮਰੀਕਾ ’ਚ ਇਨਕਮ           ਟੈਕਸ ਖ਼ਤਮ ਕੀਤਾ ਗਿਆ।
*  26 ਜਨਵਰੀ 1876 ਈ: ਨੂੰ ਕਲਕੱਤਾ ਤੋਂ ਮੁੰਬਈ               (ਬੰਬਈ) ਤੱਕ ਰੇਲ ਗੱਡੀ ਸ਼ੁਰੂ ਹੋਈ।
* 26 ਜਨਵਰੀ 1881 ਈ: ਨੂੰ ਪਹਿਲੀ ਵਾਰ ਭਾਰਤ ਵਿੱਚ      ਟੈਲੀਫੋਨ ਸੇਵਾ ਸ਼ੁਰੂ ਹੋਈ।
* 26 ਜਨਵਰੀ 1884 ਈ: ਨੂੰ ਬੀ.ਬੀ.ਸੀ ਲੰਡਨ ਰੇਡੀਓ      ਦੀ ਸਥਾਪਨਾ ਹੋਈ।
*  26 ਜਨਵਰੀ1885 ਈ: ਨੂੰ ਭਾਰਤੀ ਰਾਸ਼ਟਰੀ ਕਾਂਗਰਸ        ਹੋਂਦ ਵਿੱਚ ਆਈ।
*  26 ਜਨਵਰੀ 1903 ਈ: ਨੂੰ ਭਾਰਤ ਵਿੱਚ ਪਹਿਲਾ              ਤਿੱਬਤੀ ਮਿਸ਼ਨ ਸਥਾਪਿਤ ਕੀਤਾ ਗਿਆ।
*    26 ਜਨਵਰੀ 1905 ਈ: ਨੂੰ ਦੁਨੀਆ ਦਾ ਸਭ ਤੋਂ ਵੱਡਾ        ਹੀਰਾ ‘ਕਿਉੂਲੀਅਨ’ ਦੱਖਣੀ ਅਫ਼ਰੀਕਾ ਦੇ
ਪਿਰਟੋਰੀਆ ਵਿੱਚ ਮਿਲਿਆ। ਇਸ ਦਾ ਭਾਰ 3106         ਕੈਰੇਟ ਸੀ।
*   26 ਜਨਵਰੀ 1921 ਈ: ਨੂੰ ਪੁਜਾਰੀਆਂ ਦੇ ਕਬਜ਼ੇ            ਵਿੱਚੋਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਤਰਨਤਾਰਨ ਦਾ ਪ੍ਰਬੰਧ
ਪੰਥਕ ਹੱਥਾਂ ਵਿੱਚ ਆਇਆ।
*    26 ਜਨਵਰੀ 1924 ਈ: ਨੂੰ ਪੀਟਰੋਗਰਾਦ (ਸੇਂਟ             ਪੀਟਰਸਬਰਗ) ਦਾ ਨਾਂ ਬਦਲ ਕੇ  ਲੈਨਿਨਗਰਾਦ
ਰੱਖਿਆ ਗਿਆ।
*   26 ਜਨਵਰੀ 1930 ਈ: ਨੂੰ ਸਿਵਲ ਨਾਫ਼ਰਮਾਨੀ            ਲਹਿਰ ਦੀ ਸ਼ੁਰੂਆਤ ਹੋਈ।
*    26 ਜਨਵਰੀ 1931 ਈ: ਨੂੰ ਸਿਵਲ ਨਾਫ਼ਰਮਾਨੀ            ਅੰਦੋਲਨ ਦੌਰਾਨ ਬ੍ਰਿਟਿਸ਼ ਸਰਕਾਰ ਨਾਲ ਗੱਲਬਾਤ
ਲਈ ਮਹਾਤਮਾ ਗਾਂਧੀ ਨੂੰ ਜ਼ੇਲ੍ਹ ਤੋਂ ਰਿਹਾਅ ਕੀਤਾ                ਗਿਆ।
 *   26 ਜਨਵਰੀ 1931 ਈਸਵੀ ਨੂੰ ਨੇਤਾ ਜੀ ਸੁਭਾਸ਼            ਚੰਦਰ ਬੋਸ ਨੂੰ ਕਲਕੱਤਾ ਵਿਖੇ ਲੱਗੀਆਂ
ਪਾਬੰਦੀਆਂ ਕਰਕੇ ਜਲੂਸ ’ਚ ਸ਼ਾਮਲ ਹੋਣ ’ਤੇ ਛੇ              ਮਹੀਨੇ ਦੀ ਸਜ਼ਾ ਦਿੱਤੀ ਗਈ।
*     26 ਜਨਵਰੀ 1940 ਈ: ਨੂੰ  ਪੋਲੈਂਡ ਵਿੱਚ ਨਾਜ਼ੀਆ         ਨੇ ਰੇਲਵੇ ’ਚ ਯਹੂਦੀਆਂ ਦੇ ਸਫ਼ਰ ਕਰਨ ’ਤੇੇ ਪਾਬੰਦੀ
ਲਗਾਈ।
*  26 ਜਨਵਰੀ 1950 ਈ: ਨੂੰ ਭਾਰਤ ਦਾ ਸੰਵਿਧਾਨ             ਲਾਗੂ ਹੋਇਆ।
 *.  26 ਜਨਵਰੀ 1950 ਈਸਵੀ ਨੂੰ ਆਜ਼ਾਦ ਭਾਰਤ ਦੇ            ਪਹਿਲੇ ਤੇ ਅੰਤਿਮ ਗਵਰਨਰ ਜਨਰਲ ਚੱਕਰਵਰਤੀ
      ਸੀ. ਰਾਜਾਗੋਪਾਲਾਚਾਰੀ ਨੇ ਅਸਤੀਫਾ ਦਿੱਤਾ ਤੇ ਡਾ:            ਰਾਜੇਂਦਰ ਪ੍ਰਸ਼ਾਦ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ।
 *  26 ਜਨਵਰੀ 1957 ਈ: ਨੂੰ ਜੰਮੂ ਕਸ਼ਮੀਰ ’ਚ ਨਵਾਂ          ਸੰਵਿਧਾਨ ਲਾਗੂ ਹੋਇਆ।
* 26 ਜਨਵਰੀ 1960 ਈ: ਨੂੰ ਅੰਤਰਰਾਸ਼ਟਰੀ ਵਿਕਾਸ        ਸੰਘ ਦਾ ਸਮਝੌਤਾ ਪੱਤਰ ਤਿਆਰ ਕੀਤਾ ਗਿਆ।
*  26 ਜਨਵਰੀ 1963 ਈ: ਨੂੰ ਮੋਰ ਨੂੰ ਭਾਰਤ ਦਾ              ‘ਰਾਸ਼ਟਰੀ ਪੰਛੀ’ ਐਲਾਨਿਆ ਗਿਆ।
*  26 ਜਨਵਰੀ 1969 ਈ: ਨੂੰ ਰਾਜਧਾਨੀ ਐਕਸਪ੍ਰੈਸ            ਚਲਾਈ ਗਈ।
*  26 ਜਨਵਰੀ 1969 ਈ: ਨੂੰ ਮਦਰਾਸ ਸੂਬੇ ਦਾ ਨਾਂ              ਬਦਲ ਕੇ ‘ਤਾਮਿਲਨਾਡੂ’ ਰੱਖਿਆ ਗਿਆ।
*   26 ਜਨਵਰੀ 1969 ਈ: ਨੂੰ ਪੁਰਤਗਾਲ ਤੋਂ ਗੋਆ ਦੇ           ਸੁਤੰਤਰਤਾ ਸੈਨਾਨੀ ‘ਮੋਹਨ ਰਾਨਟੇ’ ਨੂੰ ਆਜ਼ਾਦ
ਕੀਤਾ ਗਿਆ।
*   26 ਜਨਵਰੀ 1971 ਈ: ਨੂੰ ਭਾਰਤ ਦੇ ਆਜ਼ਾਦੀ           ‌  ਸੰਗਰਾਮ ਨਾਲ ਜੁੜੇ ਗਦਰੀ ਕ੍ਰਾਂਤੀਕਾਰੀ ਤੇ ਕਵੀ ਮੁਨਸ਼ਾ
ਸਿੰਘ ਦੁਖੀ ਦਾ ਦਿਹਾਂਤ ਹੋਇਆ।
*   26 ਜਨਵਰੀ 1972 ਈ: ਨੂੰ ਯੁੱਧ ਦੇ ਸ਼ਹੀਦ ਸੈਨਿਕਾਂ          ਦੀ ਯਾਦ ’ਚ ਦਿੱਲੀ ਦੇ ਇੰਡੀਆ ਗੇਟ ਵਿਖੇ ‘ਅਮਰ
ਜਵਾਨ ਜੋਤੀ’ ਦੀ ਸਥਾਪਨਾ ਹੋਈ।
*   26 ਜਨਵਰੀ 1972 ਈ: ਨੂੰ ਭਾਰਤ ਦੀ ਪਹਿਲੀ           ‌ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ‘ ਭਾਰਤ
       ਰਤਨ’ ਦੀ ਉਪਾਧੀ ਦਿੱਤੀ ਗਈ।
*    26 ਜਨਵਰੀ 1980 ਈ: ਨੂੰ ਮਦਰ ਟੈਰੇਸਾ ਨੂੰ ‘ਭਾਰਤ         ਰਤਨ’ ਦੀ ਉਪਾਧੀ ਦਿੱਤੀ ਗਈ।
*   26 ਜਨਵਰੀ 1987 ਈ: ਨੂੰ ਅਬਦੁਲ ਗੁਫਾਰ ਖਾਂ           ਉਰਫ਼ ਸਰਹੱਦੀ ਗਾਂਧੀ ਨੂੰ ‘ਭਾਰਤ ਰਤਨ’ ਦੀ ਉਪਾਧੀ
ਦਿੱਤੀ ਗਈ।
*   26 ਜਨਵਰੀ 2000 ਈ: ਨੂੰ ਗਿਆਨ ਦਰਸ਼ਨ                 ਸਿੱਖਿਆ ਚੈਨਲ ‘ਇਗਨੋ’ ਦੇ ਨਾਂ ਨਾਲ ਸ਼ੁਰੂ ਹੋਇਆ।
*    26 ਜਨਵਰੀ 2001 ਈ: ਨੂੰ ਗੁਜਰਾਤ ਵਿੱਚ ਭੂਚਾਲ ‌         ਨਾਲ ਹਜ਼ਾਰਾਂ ਮੌਤਾਂ ਹੋਈਆਂ।
*    26 ਜਨਵਰੀ 2001 ਈ: ਨੂੰ ਪੰਜਾਬ ਵਿੱਚ ਟੈਲੀਫੋਨ           ਕਾਲ ਸੇਵਾ 200 ਕਿਲੋਮੀਟਰ ਦੇ ਘੇਰੇ ਤੱਕ ਲੋਕਲ
ਸੇਵਾ ’ਚ ਸ਼ਾਮਲ ਕੀਤੀ ਗਈ।
*     26 ਜਨਵਰੀ 2012 ਈ: ਨੂੰ ਪੰਜਾਬੀ ਨਾਵਲਕਾਰ ਤੇ         ਲੇਖਕ ਕਰਤਾਰ ਸਿੰਘ ਦੁੱਗਲ ਦਾ ਦਿਹਾਂਤ ਹੋਇਆ।
*    26 ਜਨਵਰੀ 2015 ਈ: ਨੂੰ ਭਾਰਤ ਦੇ ਵਿਅੰਗ                 ਚਿੱਤਰਕਾਰ ਆਰ.ਕੇ.ਲਕਸ਼ਮਣ ਦਾ ਦਿਹਾਂਤ ਹੋਇਆ।

   ‌ ਕਰਨੈਲ ਸਿੰਘ ਐੱਮ.ਏ. ਲੁਧਿਆਣਾ
    #1138/63-ਏ, ਗੁਰੂ ਤੇਗ਼ ਬਹਾਦਰ ਨਗਰ,
    ਗਲੀ ਨੰਬਰ 1, ਚੰਡੀਗੜ੍ਹ ਰੋਡ,
    ਜਮਾਲਪੁਰ, ਲੁਧਿਆਣਾ।
Previous articleਸੀਸ ਤਲੀ ਤੇ ਰੱਖ ਕੇ ਲੜਨ ਵਾਲੇ: ਬਾਬਾ ਦੀਪ ਸਿੰਘ ਜੀ ਜਾਂ ਗੁਰਬਾਣੀ ਦੇ ਵਿਦਵਾਨ ਤੇ ਲਿਖਾਰੀ : ਬਾਬਾ ਦੀਪ ਸਿੰਘ ਜੀ
Next articleਮੇਰਾ ਘੁਮਿਆਰਾ