ਜੰਮੂ (ਸਮਾਜ ਵੀਕਲੀ) : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਅੱਜ ਸਵੇਰੇ ਫੌਜ ਦੇ ਕੈਂਪ ਦੇ ਬਾਹਰ ਗੋਲੀਬਾਰੀ ਦੀ ਘਟਨਾ ‘ਚ ਦੋ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਫੌਜ ਨੇ ਗੋਲੀਬਾਰੀ ਅਤੇ ਆਮ ਨਾਗਰਿਕਾਂ ਦੀ ਮੌਤ ਲਈ ਅਣਪਛਾਤੇ ਅਤਿਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਜਦੋਂ ਕਿ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਫੌਜ ਦੇ ਸੰਤਰੀ ਨੇ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ, ਜਿਸ ਨਾਲ ਇਹ ਮੌਤਾਂ ਹੋਈਆਂ।
ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕ ਸੜਕਾਂ ‘ਤੇ ਆ ਗਏ ਅਤੇ ਅਲਫਾ ਗੇਟ ਦੇ ਬਾਹਰ ਹੋਈਆਂ ਹੱਤਿਆਵਾਂ ਦੇ ਵਿਰੋਧ ‘ਚ ਫੌਜ ਦੇ ਕੈਂਪ ‘ਤੇ ਪਥਰਾਅ ਕੀਤਾ। ਗੁੱਸੇ ‘ਚ ਆਏ ਸਥਾਨਕ ਲੋਕਾਂ ਨੇ ਜੰਮੂ-ਪੁਣਛ ਨੈਸ਼ਨਲ ਹਾਈਵੇਅ ‘ਤੇ ਜਾਮ ਲਗਾ ਦਿੱਤਾ ਅਤੇ ਘਟਨਾ ਦੀ ਜਾਂਚ ਦੀ ਮੰਗ ਕੀਤੀ।ਮਾਰੇ ਗਏ ਵਿਅਕਤੀ ਫੌਜ ਦੇ ਨਾਲ ਪੋਰਟਰਾਂ(ਕੁਲੀ) ਵਜੋਂ ਕੰਮ ਕਰਦੇ ਸਨ। ਉਹ ਸਵੇਰੇ 6.15 ਵਜੇ ਦੇ ਕਰੀਬ ਜ਼ਿਲ੍ਹੇ ਦੇ ਫੌਜੀ ਕੈਂਪ ਦੇ ਅਲਫਾ ਗੇਟ ਕੋਲ ਜਾ ਰਹੇ ਸਨ ਜਦੋਂ ਉਨ੍ਹਾਂ ‘ਤੇ ਗੋਲੀਆਂ ਚੱਲੀਆਂ। ਗੋਲੀਬਾਰੀ ‘ਚ ਰਾਜੌਰੀ ਦੇ ਰਹਿਣ ਵਾਲੇ ਸ਼ਲਿੰਦਰ ਕੁਮਾਰ ਅਤੇ ਕਮਲ ਕਿਸ਼ੋਰ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly